ਦੇਸ਼ ਭਰ ’ਚ ਵਿਰੋਧ ਦੇ ਚਲਦਿਆਂ ਗਾਇਕ ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਟੂਰ ਹੋਇਆ ਰੱਦ
Wednesday, Sep 20, 2023 - 05:37 PM (IST)
ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਸ਼ੁੱਭ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਹੈ। ਸ਼ੁੱਭ ਦਾ ਭਾਰਤ ’ਚ ‘ਸਟਿਲ ਰੋਲਿਨ’ ਨਾਂ ਤੋਂ ਟੂਰ ਸ਼ੁਰੂ ਹੋਣਾ ਸੀ, ਜਿਸ ਨੂੰ ਦੇਸ਼ ਭਰ ’ਚ ਗਾਇਕ ਦੇ ਵਿਰੋਧ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਬੁੱਕ ਮਾਈ ਸ਼ੋਅ ਵਲੋਂ ਐਕਸ (ਪਹਿਲਾਂ ਟਵਿਟਰ) ’ਤੇ ਦਿੱਤੀ ਗਈ ਹੈ। ਬੁੱਕ ਮਾਈ ਸ਼ੋਅ ਨੇ ਆਪਣੀ ਪੋਸਟ ’ਚ ਲਿਖਿਆ, ‘‘ਗਾਇਕ ਸ਼ੁੱਭ ਦੇ ਭਾਰਤ ਲਈ ‘ਸਟਿਲ ਰੋਲਿਨ’ ਟੂਰ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਲਈ ਬੁੱਕ ਮਾਈ ਸ਼ੋਅ ਨੇ ਉਨ੍ਹਾਂ ਸਾਰੇ ਯੂਜ਼ਰਸ ਲਈ ਟਿਕਟ ਰਾਸ਼ੀ ਦੀ ਪੂਰੀ ਵਾਪਸੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਸ਼ੋਅ ਲਈ ਟਿਕਟਾਂ ਬੁੱਕ ਕੀਤੀਆਂ ਸਨ। ਰਿਫੰਡ ਯੂਜ਼ਰਸ ਦੇ ਮੁੱਖ ਲੈਣ-ਦੇਣ ਦੇ ਸਰੋਤ ਖ਼ਾਤੇ ’ਚ 7-10 ਕੰਮਕਾਜੀ ਦਿਨਾਂ ਅੰਦਰ ਆ ਜਾਵੇਗਾ।’’
ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਖ਼ਿਲਾਫ਼ ਖੜ੍ਹੇ ਹੋਏ ਸ਼ਿਵ ਸੈਨਾ ਨੇਤਾ, ਗਾਇਕ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
ਦੱਸ ਦੇਈਏ ਕਿ ਸ਼ੁੱਭ ਦੇ ਕੁਝ ਦਿਨ ਪਹਿਲਾਂ ਮੁੰਬਈ ’ਚ ਪੋਸਟਰ ਵੀ ਪਾੜੇ ਗਏ ਸਨ। ਇਸ ਤੋਂ ਬਾਅਦ ਭਾਰਤੀ ਕ੍ਰਿਕਟਰਾਂ ਵਿਰਾਟ ਕੋਹਲੀ, ਕੇ. ਐੱਲ. ਰਾਹੁਲ ਤੇ ਹਾਰਦਿਕ ਪੰਡਿਆ ਵਲੋਂ ਵੀ ਵਿਰੋਧ ਦੇ ਚਲਦਿਆਂ ਸ਼ੁੱਭ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ ਗਿਆ ਹੈ। ਇਹੀ ਨਹੀਂ ਮਸ਼ਹੂਰ ਇਲੈਕਟ੍ਰਾਨਿਕ ਕੰਪਨੀ ਬੋਟ ਨੇ ਵੀ ਸ਼ੁੱਭ ਦੇ ਟੂਰ ਤੋਂ ਆਪਣੀ ਸਪਾਂਸਰਸ਼ਿਪ ਵਾਪਸ ਲੈ ਲਈ ਹੈ।
ਇਸ ਵਿਵਾਦ ਦਾ ਮੁੱਖ ਕਾਰਨ ਗਾਇਕ ਸ਼ੁੱਭ ਵਲੋਂ ਸਾਲ ਦੀ ਸ਼ੁਰੂਆਤ ’ਚ ਸਾਂਝੀ ਕੀਤੀ ਭਾਰਤੀ ਨਕਸ਼ੇ ਦੀ ਵਿਵਾਦਿਤ ਤਸਵੀਰ ਹੈ, ਜਿਸ ’ਚ ਭਾਰਤ ਦੇ ਨਕਸ਼ੇ ਦੇ ਉਪਰਲੇ ਹਿੱਸੇ ਨੂੰ ਸੜਦਾ ਦਿਖਾਇਆ ਗਿਆ ਸੀ। ਉਸ ਸਮੇਂ ਵੀ ਸ਼ੁੱਭ ਦਾ ਵਿਰੋਧ ਕੀਤਾ ਗਿਆ ਸੀ। ਹੁਣ ਜਦੋਂ ਸ਼ੁੱਭ ਨੇ ਕੈਨੇਡਾ ਤੋਂ ਭਾਰਤ ’ਚ ਉਚੇਚੇ ਤੌਰ ’ਤੇ ਆਪਣੇ ਸ਼ੋਅ ਲਗਾਉਣ ਆਉਣਾ ਹੈ ਤਾਂ ਇਹ ਵਿਰੋਧ ਮੁੜ ਵਧਦਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।