ਗਾਇਕ ਨਿੰਜਾ ਦੇ ਘਰ ਖ਼ੁਸ਼ੀਆਂ ਨੇ ਦਿੱਤੀ ਦਸਤਕ, ਲੱਗਾ ਵਧਾਈਆਂ ਦਾ ਤਾਂਤਾ

Monday, Nov 16, 2020 - 10:11 AM (IST)

ਗਾਇਕ ਨਿੰਜਾ ਦੇ ਘਰ ਖ਼ੁਸ਼ੀਆਂ ਨੇ ਦਿੱਤੀ ਦਸਤਕ, ਲੱਗਾ ਵਧਾਈਆਂ ਦਾ ਤਾਂਤਾ

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਨਿੰਜਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਜੁੜੇ ਰਹਿੰਦੇ ਹਨ। ਹਾਲ ਹੀ 'ਚ ਇਕ ਗੁੱਡ ਨਿਊਜ਼ ਸਾਹਮਣੇ ਆਈ ਹੈ, ਜਿਸ ਨਾਲ ਗਾਇਕ ਨਿੰਜਾ ਦੇ ਪ੍ਰਸ਼ੰਸਕ ਵੀ ਖ਼ੁਸ਼ੀ ਨਾਲ ਨੱਚ ਉੱਠਣਗੇ। ਦਰਅਸਲ, ਗਾਇਕ ਨਿੰਜਾ ਦੇ ਘਰ ਇਕ ਨੰਨ੍ਹਾ ਮਹਿਮਾਨ ਆਇਆ ਹੈ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਭਤੀਜੇ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ, 'ਵਾਹਿਗੁਰੂ ਜੀ..ਸਾਡੇ ਘਰ ਅੱਜ ਖੁਸ਼ੀਆਂ ਆਈਆਂ, ਪਰਦੀਪ ਮਲਕ ਪਾਪਾ ਬਣ ਗਇਆ ਅਤੇ ਮੈਂ ਤਾਇਆ ਬਣ ਗਿਆ। ਦੇਵੋ ਮੁਬਾਰਕਾਂ ਮਲਕ ਵਾਲੇ ਨੂੰ ਸਾਰੇ।' ਇਸ ਪੋਸਟ 'ਤੇ ਪ੍ਰਸ਼ੰਸਕ ਨਿੰਜਾ ਨੂੰ ਤਾਏ ਬਣਨ ਦੀ ਮੁਬਾਰਕਬਾਦ ਦੇ ਰਹੇ ਹਨ।

PunjabKesari
ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਇੰਡਸਟਰੀ 'ਚ ਕਾਫ਼ੀ ਸਰਗਰਮ ਹਨ। ਬਹੁਤ ਜਲਤ ਉਹ ਆਪਣਾ ਨਵਾਂ  ਪੰਜਾਬੀ ਗੀਤ 'ਧੋਖਾ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by NINJA (@its_ninja)


author

sunita

Content Editor

Related News