ਗਾਇਕ ਮੁਹੰਮਦ ਦਾਨਿਸ਼ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Saturday, Aug 31, 2024 - 11:53 AM (IST)

ਗਾਇਕ ਮੁਹੰਮਦ ਦਾਨਿਸ਼ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਮੁੰਬਈ- ਇੰਡੀਅਨ ਆਈਡਲ 12 ਦੇ ਫਾਈਨਲਿਸਟ ਮੁਕਾਬਲੇਬਾਜ਼ ਮੁਹੰਮਦ ਦਾਨਿਸ਼ ਬਹੁਤ ਖੁਸ਼ ਹਨ। ਉਸ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਅਪ੍ਰੈਲ 2023 'ਚ ਫਰਹੀਨ ਅਫਰੀਦੀ ਨਾਲ ਵਿਆਹ ਕਰਨ ਵਾਲੇ ਇਸ ਗਾਇਕ ਨੇ ਆਪਣੇ ਪੁੱਤਰ ਦੇ ਆਉਣ ਦੀ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਨਾਲ ਹੀ ਆਪਣੇ ਪੁੱਤਰ ਦੀ ਇਕ ਝਲਕ ਵੀ ਸਾਂਝੀ ਕੀਤੀ ਹੈ। ਹਾਲ ਹੀ 'ਚ 'ਸੁਪਰਸਟਾਰ ਸਿੰਗਰ 3' 'ਚ ਬਤੌਰ ਮੈਂਟਰ ਕੰਮ ਕਰ ਚੁੱਕੇ ਮੁਹੰਮਦ ਦਾਨਿਸ਼ ਹੁਣ ਪਿਤਾ ਦੇ ਰੂਪ 'ਚ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਨ।

 

 
 
 
 
 
 
 
 
 
 
 
 
 
 
 
 

A post shared by Mohd Danish (@mohd.danish.official)

ਗਾਇਕ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਨੂੰ ਸਾਂਝਾ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਉੱਥੇ ਇੱਕ ਪੋਸਟ ਵੀ ਸ਼ੇਅਰ ਕੀਤੀ। ਆਪਣੇ ਬੱਚੇ ਨਾਲ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ ਪੋਸਟ ਕਰਦੇ ਹੋਏ ਦਾਨਿਸ਼ ਨੇ ਲਿਖਿਆ, 'ਰੱਬ ਦਾ ਧੰਨਵਾਦ, ਇਸ ਤੋਂ ਵੱਡਾ ਕੋਈ ਅਹਿਸਾਸ ਨਹੀਂ ਹੈ, ਤੁਹਾਡਾ ਧੰਨਵਾਦ।' ਉਸ ਦੇ ਇੰਡੀਅਨ ਆਈਡਲ 12 ਦੇ ਸਾਥੀਆਂ ਤੋਂ ਲੈ ਕੇ ਸੰਗੀਤਕਾਰ ਵਿਸ਼ਾਲ ਮਿਸ਼ਰਾ ਤੱਕ, ਸਾਰਿਆਂ ਨੇ ਉਸ ਦੀ ਪੋਸਟ 'ਤੇ ਵਧਾਈ ਸੰਦੇਸ਼ ਭੇਜੇ।

PunjabKesari

ਤੁਹਾਨੂੰ ਦੱਸ ਦੇਈਏ ਕਿ ਦਾਨਿਸ਼ ਨੇ ਮਸ਼ਹੂਰ ਗਾਇਕ ਸ਼ਾਦਾਬ ਅਤੇ ਅਲਤਾਫ ਦੀ ਭੈਣ ਫਰਹੀਨ ਅਫਰੀਦੀ ਨਾਲ 27 ਅਪ੍ਰੈਲ 2023 ਨੂੰ ਵਿਆਹ ਕੀਤਾ ਹੈ। ਉਨ੍ਹਾਂ ਦੇ ਵਿਆਹ 'ਚ ਸੋਨੂੰ ਨਿਗਮ, ਰਾਖੀ ਸਾਵੰਤ, ਪਲਕ ਮੁੱਛਲ ਅਤੇ ਜਾਵੇਦ ਅਲੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

PunjabKesari

ਮੁਹੰਮਦ ਦਾਨਿਸ਼ ਪਹਿਲੀ ਵਾਰ 'ਦਿ ਵਾਇਸ' ਦੇ ਦੂਜੇ ਸੀਜ਼ਨ 'ਚ ਨਜ਼ਰ ਆਏ ਸਨ, ਪਰ ਉਨ੍ਹਾਂ ਨੂੰ  'ਇੰਡੀਅਨ ਆਈਡਲ 12 '  'ਚ ਪਛਾਣ ਮਿਲੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News