ਗਾਇਕ ਜਸਬੀਰ ਜੱਸੀ ਨੇ ਬੀਰ ਸਿੰਘ ਨੂੰ ਸ਼ਗਨ ਦੀ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

Friday, Dec 09, 2022 - 11:08 AM (IST)

ਗਾਇਕ ਜਸਬੀਰ ਜੱਸੀ ਨੇ ਬੀਰ ਸਿੰਘ ਨੂੰ ਸ਼ਗਨ ਦੀ ਦਿੱਤੀ ਵਧਾਈ, ਤਸਵੀਰਾਂ ਕੀਤੀਆਂ ਸਾਂਝੀਆਂ

ਜਲੰਧਰ (ਬਿਊਰੋ) - ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਗੀਤਕਾਰ ਬੀਰ ਸਿੰਘ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਅੱਜ ਬੀਰ ਸਿੰਘ ਨੂੰ ਸ਼ਗਨ ਲੱਗ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਹਰ ਕੋਈ ਉਨ੍ਹਾਂ ਵਧਾਈਆਂ ਦੇ ਰਿਹਾ ਹੈ। ਪੰਜਾਬ ਦਾ ਪ੍ਰਸਿੱਧ ਗਾਇਕ ਜਸਬੀਰ ਜੱਸੀ ਨੇ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਜਸਬੀਰ ਜੱਸੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। 

PunjabKesari

ਦੱਸ ਦਈਏ ਕਿ ਬੀਰ ਸਿੰਘ ਦਾ ਬੀਤੇ ਦਿਨੀਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਗਾਇਕ ਅਨੀਤਾ ਦੇਵਗਨ ਦੇ ਘਰ ਵਿਆਹ ਦੀ ਮਠਿਆਈ ਦੇਣ ਦੇ ਲਈ ਪਹੁੰਚਿਆ ਸੀ। ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।

PunjabKesari

ਬੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਗੀਤਾਂ ਦੇ ਬੋਲਾਂ ਨੂੰ ਉਨ੍ਹਾਂ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ। ਆਪਣੀ ਮਿੱਠੀ ਆਵਾਜ਼ ਦੇ ਨਾਲ ਉਹ ਹਮੇਸ਼ਾ ਹੀ ਸਰੋਤਿਆਂ ਨੂੰ ਕੀਲਣ ‘ਚ ਕਾਮਯਾਬ ਰਹੇ ਹਨ। ਉਨ੍ਹਾਂ ਦੇ ਲਿਖਿਆ ਹਰ ਗੀਤ ਹਿੱਟ ਹੁੰਦਾ ਹੈ। ਪੰਜਾਬੀ ਇੰਡਸਟਰੀ ਦਾ ਇਹ ਪ੍ਰਸਿੱਧ ਕਲਾਕਾਰ ਜਲਦ ਹੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ।

PunjabKesari
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News