''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੀ ਫ਼ਿਲਮ ''ਰੋਜ਼, ਰੋਜ਼ੀ ਤੇ ਗੁਲਾਬ'' ਦਾ ਨਵਾਂ ਗੀਤ ''ਘੁੰਡ'' ਹੋਇਆ ਰਿਲੀਜ਼

Friday, Aug 02, 2024 - 02:25 PM (IST)

''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੀ ਫ਼ਿਲਮ ''ਰੋਜ਼, ਰੋਜ਼ੀ ਤੇ ਗੁਲਾਬ'' ਦਾ ਨਵਾਂ ਗੀਤ ''ਘੁੰਡ'' ਹੋਇਆ ਰਿਲੀਜ਼

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ 'ਡਾਇਮੰਡ ਸਟਾਰ' ਗੁਰਨਾਮ ਭੁੱਲਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫ਼ਿਲਮ ਦਾ ਨਵਾਂ ਗੀਤ 'ਘੁੰਡ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੇ ਹਰ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਹੈ।

ਇਸ ਗੀਤ ਨੂੰ ਲਿਖਿਆ, ਕੰਪੋਜ਼, ਗਾਇਆ ਖ਼ੁਦ ਗਾਇਕ ਗੁਰਨਾਮ ਭੁੱਲਰ ਨੇ ਗਾਇਆ ਹੈ। ਇਸ ਗੀਤ ਦਾ ਸੰਗੀਤ  Daddy Beats ਨੇ ਦਿੱਤਾ, ਜਿਸ ਨੂੰ ਅਸ਼ੂੰਮਨ ਮਨੀਸ਼ ਸਾਹਨੀ ਤੇ ਗੁਰਨਾਮ ਭੁੱਲਰ ਨੇ ਪ੍ਰੋਡਿਊਸ ਕਰ ਰਹੇ ਹਨ।  ਇਸ ਗੀਤ ਨੂੰ ਗੁਰਨਾਮ ਭੁੱਲਰ, ਪ੍ਰਿਆਂਜਲ ਤੇ ਮਾਹੀ ਸ਼ਰਮਾ 'ਤੇ ਫਿਲਮਾਇਆ ਗਿਆ ਹੈ। 

ਦੱਸ ਦਈਏ ਕਿ ਗੁਰਨਾਮ ਭੁੱਲਰ ਇੱਕ ਵਾਰ ਫਿਰ ਨਵੀਂ ਫ਼ਿਲਮ 'ਰੋਜ਼, ਰੋਜ਼ੀ ਤੇ ਗੁਲਾਬ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫ਼ਿਲਮ 'ਚ ਗੁਰਨਾਮ ਭੁੱਲਰ ਨਾਲ ਮਾਹੀ ਸ਼ਰਮਾ ਅਤੇ ਹਰਿਆਣਵੀ ਅਦਾਕਾਰਾ ਤੇ ਮਾਡਲ ਪ੍ਰਿਆਂਜਲ ਦਹਿਆ ਵੀ ਨਜ਼ਰ ਆਵੇਗੀ। ਇਹ ਪੂਰੀ ਫ਼ਿਲਮ ਇਨ੍ਹਾਂ ਤਿੰਨਾਂ ਦੀ ਕਹਾਣੀ 'ਤੇ ਅਧਾਰਿਤ ਹੈ। ਗੁਰਨਾਮ ਭੁੱਲਰ ਦੀ ਫ਼ਿਲਮ 'ਰੋਜ਼, ਰੋਜ਼ੀ ਤੇ ਗੁਲਾਬ' 9 ਅਗਸਤ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਹ ਫ਼ਿਲਮ ਕਾਮੇਡੀ ਡਰਾਮਾ 'ਤੇ ਅਧਾਰਿਤ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News