ਗਾਇਕ ਗੁਲਾਬ ਸਿੱਧੂ ਨੇ ਬਜ਼ੁਰਗ ਵਿਅਕਤੀ ਨਾਲ ਹੋਈ ਘਟਨਾ 'ਤੇ ਪ੍ਰਗਟਾਇਆ ਦੁਖ

Tuesday, Oct 15, 2024 - 09:16 AM (IST)

ਗਾਇਕ ਗੁਲਾਬ ਸਿੱਧੂ ਨੇ ਬਜ਼ੁਰਗ ਵਿਅਕਤੀ ਨਾਲ ਹੋਈ ਘਟਨਾ 'ਤੇ ਪ੍ਰਗਟਾਇਆ ਦੁਖ

 ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਦੇ ਖੰਨਾ ਵਿਖੇ ਹੋਏ ਸ਼ੋਅ 'ਚ ਹੰਗਾਮਾ ਹੋ ਗਿਆ ਸੀ , ਜਿਸ ਮਗਰੋਂ ਗਾਇਕ ਨੇ ਪੋਸਟ ਸਾਂਝੀ ਕਰ ਫੈਨਜ਼ ਕੋਲੋਂ ਮੁਆਫੀ ਮੰਗੀ ਹੈ। 

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਦੱਸ ਦਈਏ ਕਿ ਗਾਇਕ ਗੁਲਾਬ ਸਿੱਧੂ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਦਰਅਸਲ ਗੁਲਾਬ ਸਿੱਧੂ ਨੇ ਬੀਤੇ ਦਿਨੀਂ ਬੇਹੱਦ ਖਾਸ ਅੰਦਾਜ਼ 'ਚ ਆਪਣਾ ਜਨਮਦਿਨ ਮਨਾਇਆ ਜਿਸ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਹਾਲ ਹੀ 'ਚ ਗੁਲਾਬ ਸਿੱਧੂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਗਾਇਕ ਦੁਸਹਿਰੇ ਦੇ ਮੌਕੇ ਉੱਤੇ ਖੰਨਾ ਵਿਖੇ ਇੱਕ ਪ੍ਰੋਗਰਾਮ 'ਚ ਸ਼ਾਮਲ ਹੋਏ। ਇਸ ਦੌਰਾਨ ਉੱਥੇ ਹੰਗਾਮਾ ਹੋ ਗਿਆ, ਇਸ ਵਿਚਾਲੇ ਇੱਕ ਬਜ਼ੁਰਗ ਵਿਅਕਤੀ ਦੀ ਪੱਗ ਲੱਥ ਗਈ। 

PunjabKesari

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਇਸ ਹੰਗਾਮੇ ਮਗਰੋਂ ਗੁਲਾਬ ਸਿੱਧੂ ਨੇ ਆਪਣੇ ਫੈਨਜ਼ ਕੋਲੋਂ ਤੇ ਖਾਸ ਕਰ ਬਜ਼ੁਰਗ ਬਾਪੂ ਕੋਲੋਂ ਮੁਆਫੀ ਮੰਗੀ ਹੈ। ਗਾਇਕ ਨੇ ਪੋਸਟ ਸਾਂਝੀ ਕਰਦਿਆਂ ਕਿਹਾ, 'ਜੇਕਰ ਮੇਰੇ ਕਰਕੇ ਕਿਸੇ ਦਾ ਵੀ ਦਿਲ ਦੁਖਿਆ ਹੋਵੇ ਤਾਂ ਮੈਂ ਤਹੇ  ਦਿਲੋਂ ਸਭ ਤੋਂ ਮੁਆਫੀ ਮੰਗਦਾ ਹਾਂ।ਗੁਲਾਬ ਸਿੱਧੂ ਦੇ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਗੁਲਾਬ ਸਿੱਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਬਜ਼ੁਰਗਾਂ ਅਤੇ ਆਪਣੇ ਫੈਨਜ਼ ਦੀ ਕਦਰ ਕਰਦੇ ਹਨ ਅਤੇ ਕਿਸੇ ਤਰ੍ਹਾਂ ਦੀ ਗ਼ਲਤੀ ਹੋਣ ਦੀ ਮੁਆਫੀ ਮੰਗ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News