ਗਾਇਕ ਗਿੱਪੀ ਗਰੇਵਾਲ ਨੇ ਆਪਣੇ ਦੋਸਤ ਨੂੰ ਦਿੱਤਾ ਇਹ ਖ਼ਾਸ ਤੋਹਫਾ, ਫੈਨਜ਼ ਕਰ ਰਹੇ ਹਨ ਤਾਰੀਫ਼

Sunday, Jul 28, 2024 - 03:18 PM (IST)

ਗਾਇਕ ਗਿੱਪੀ ਗਰੇਵਾਲ ਨੇ ਆਪਣੇ ਦੋਸਤ ਨੂੰ ਦਿੱਤਾ ਇਹ ਖ਼ਾਸ ਤੋਹਫਾ, ਫੈਨਜ਼ ਕਰ ਰਹੇ ਹਨ ਤਾਰੀਫ਼

ਜਲੰਧਰ (ਬਿਊਰੋ)- ਪੰਜਾਬੀ ਗਾਇਕ ਗਿੱਪੀ ਗਰੇਵਾਲ ਇਕ ਮਸ਼ਹੂਰ ਗਾਇਕ ਹਨ ਅਤੇ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਅਦਾਕਾਰੀ ਅਤੇ ਗਾਇਕੀ ਦੇ ਚੱਲਦੇ ਦੇਸ਼ ਹੀ ਨਹੀਂ ਸਗੋ ਵਿਦੇਸ਼ ਵਿੱਚ ਵੀ ਆਪਣੇ ਹੁਨਰ ਦਾ ਝੰਡੇ ਗੱਡੇ ਹਨ।ਉਨ੍ਹਾਂ ਨੇ ਕਈ ਮਸ਼ਹੂਰ ਪੰਜਾਬੀ ਫ਼ਿਲਮਾਂ ਕੀਤੀਆਂ ਹਨ ਜੋ ਸੁਪਰਹਿੱਟ ਰਹੀਆਂ ਹਨ। ਗਾਇਕ ਨੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਜਗਤ 'ਚ ਵੀ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ।ਦੱਸ ਦੇਈਏ ਕਿ ਹਾਲ ਹੀ 'ਚ ਗਾਇਕ ਨੇ ਆਪਣੇ ਖਾਸ ਦੋਸਤ ਨੂੰ ਤੋਹਫਾ ਦਿੱਤਾ ਹੈ।

PunjabKesari

ਦਰਅਸਲ, ਗਿੱਪੀ ਗਰੇਵਾਲ ਨੇ ਆਪਣੇ ਖਾਸ ਦੋਸਤ ਨੂੰ ਬੀ.ਐਮ.ਡਬਲਯੂ ਗੱਡੀ ਤੋਹਫ਼ੇ ਵਜੋਂ ਦਿੱਤੀ ਹੈ। ਜਿਸ ਦੀ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਦੱਸ ਦੇਈਏ ਕਿ ਇਹ ਸ਼ਖਸ਼ ਕੋਈ ਹੋਰ ਨਹੀਂ ਬਲਕਿ ਹੰਬਲ ਮੋਸ਼ਨ ਪਿਕਚਰਜ਼ ਦੇ ਨਿਰਮਾਤਾ Bhana LA ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਗਿੱਪੀ ਵੱਲੋਂ ਤੋਹਫ਼ੇ 'ਚ ਦਿੱਤੀ ਗੱਡੀ ਨੂੰ ਦਿਖਾਇਆ ਹੈ। ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, ਲਾਟਰੀ ਕੱਲੀ ਪੈਸਿਆਂ ਦੀ ਨਹੀਂ ਹੁੰਦੀ😊 ਚੰਗੇ ਇਨਸਾਨਾਂ ਦਾ ਮਿਲਣਾ ਵੀ ਕਿਸੇ ਲਾਟਰੀ ਤੋਂ ਘੱਟ ਨਹੀ😊 Thank You @gippygrewal Bai For Gifting This Beauty ❤️❤️🙏🙏..। ਉਨ੍ਹਾਂ ਦੀ ਇਸ ਪੋਸਟ ਕਈ ਫੈਨਜ਼ ਕੁਮੈਂਟ ਕਰ ਰਹੇ ਹਨ ਅਤੇ ਗਾਇਕ ਦੀ ਤਾਰੀਫ਼ ਕਰ ਰਹੇ ਹਨ

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਰੁਪਾਲੀ ਗਾਂਗੁਲੀ ਨੇ ਗੁਲਾਬੀ ਸਾੜ੍ਹੀ 'ਚ ਕਰਵਾਇਆ ਗਲੈਮਰਸ ਫੋਟੋਸ਼ੂਟ

ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਜਲਦ ਹੀ ਫ਼ਿਲਮ 'ARDAAS SARBAT DE BHALE DI' 'ਚ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਸਾਲ 13 ਸਤੰਬਰ 2024 ਨੂੰ ਰਿਲੀਜ਼ ਹੋਏਗੀ। ਜਿਸ ਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। 


author

Priyanka

Content Editor

Related News