ਪ੍ਰਸਿੱਧ ਗਾਇਕ ਡੀ. ਜੇ. ਅਜੈਕਸ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮਿਕਾ ''ਤੇ ਲੱਗਾ ਉਕਸਾਉਣ ਦਾ ਦੋਸ਼

Tuesday, Mar 21, 2023 - 10:22 AM (IST)

ਪ੍ਰਸਿੱਧ ਗਾਇਕ ਡੀ. ਜੇ. ਅਜੈਕਸ ਨੇ ਕੀਤੀ ਖ਼ੁਦਕੁਸ਼ੀ, ਪ੍ਰੇਮਿਕਾ ''ਤੇ ਲੱਗਾ ਉਕਸਾਉਣ ਦਾ ਦੋਸ਼

ਜਲੰਧਰ (ਬਿਊਰੋ) : ਡੀ. ਜੇ . ਅਜੈਕਸ ਨਾਂ ਨਾਲ ਮਸ਼ਹੂਰ ਗਾਇਕ ਅਕਸ਼ੈ ਕੁਮਾਰ ਦਾ ਬੀਤੀ 18 ਮਾਰਚ ਨੂੰ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡੀ. ਜੇ. ਅਜੈਕਸ ਦੀ ਲਾਸ਼ ਉੜੀਸਾ ਦੇ ਭੁਵਨੇਸ਼ਵਰ ਸਥਿਤ ਘਰ 'ਚ ਲਟਕਦੀ ਮਿਲੀ। ਇਸ ਦੌਰਾਨ ਉਸ ਨੂੰ ਤਰੁੰਤ ਨੇੜੇ ਦੇ ਕੈਪੀਟਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

PunjabKesari

ਦੱਸਿਆ ਜਾ ਰਿਹਾ ਹੈ ਕਿ ਡੀ. ਜੇ. ਅਜੈਕਸ ਨੇ ਆਪਣੀ ਪ੍ਰੇਮਿਕਾ ਵੱਲੋਂ ਬਲੈਕਮੇਲ ਕਰਨ ਕਰਕੇ ਖ਼ੁਦਕੁਸ਼ੀ ਕੀਤੀ ਹੈ। ਖ਼ਬਰਾਂ ਹਨ ਕਿ ਡੀ. ਜੇ. ਅਜੈਕਸ ਅਤੇ ਉਸ ਦੀ ਪ੍ਰੇਮਿਕਾ ਵਿਚਕਾਰ ਪਿਛਲੇ ਸਮੇਂ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਸੀ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੀ ਪ੍ਰੇਮਿਕਾ ਕਿਸੇ ਹੋਰ ਨਾਲ ਵੀ ਰਿਲੇਸ਼ਨਸ਼ਿਪ 'ਚ ਸੀ, ਜਿਸ ਨੂੰ ਗਾਇਕ ਬਰਦਾਸ਼ਤ ਨਹੀਂ ਕਰ ਸਕਿਆ ਤੇ ਉਸ ਨੇ ਇਸ ਖ਼ੌਫਨਾਕ ਕਦਮ ਨੂੰ ਅੰਦਾਜ਼ ਦਿੱਤਾ। 

PunjabKesari

ਡੀ. ਜੇ. ਅਜੈਕਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਡੀ. ਜੇ. ਅਜੈਕਸ ਨੂੰ 18 ਮਾਰਚ ਸ਼ਨੀਵਾਰ ਨੂੰ ਘਰ ਦੇ ਕਮਰੇ 'ਚ ਜਾਂਦਾ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਕਾਫ਼ੀ ਸਮੇਂ ਤੱਕ ਬਾਹਰ ਨਹੀਂ ਆਇਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਈ ਫ਼ੋਨ ਕੀਤੇ ਪਰ ਉਸ ਵਲੋਂ ਕੋਈ ਜਵਾਬ ਨਹੀਂ ਆਇਆ।

PunjabKesari

ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਡੀ. ਜੇ. ਅਜੈਕਸ ਦੀ ਲਾਸ਼ ਲਟਕਦੀ ਦੇਖੀ। ਪਰਿਵਾਰਕ ਮੈਂਬਰਾਂ ਨੇ ਡੀ. ਜੇ. ਅਜੈਕਸ ਦੀ ਪ੍ਰੇਮਿਕਾ ਅਤੇ ਉਸ ਦੇ ਦੋਸਤ ਖ਼ਿਲਾਫ਼ ਪੁਲਸ 'ਚ ਖੁਦਕੁਸ਼ੀ ਲਈ ਉਕਸਾਉਣ ਦੀ ਸ਼ਿਕਾਇਤ ਦਰਜ ਕਰਵਾਈ ਹੈ। ਡੀ. ਜੇ. ਅਜੈਕਸ ਪਿਛਲੇ 9 ਸਾਲਾਂ ਤੋਂ ਗਾਇਕੀ ਅਤੇ ਡੀ. ਜੇ. ਦੇ ਕੰਮ ਲਈ ਮਸ਼ਹੂਰ ਸੀ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News