ਗਾਇਕ ਦੀਪ ਢਿੱਲੋਂ ਨੇ ਲਿਆ ਵੱਡਾ ਫ਼ੈਸਲਾ, ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ

Sunday, Jul 02, 2023 - 02:43 PM (IST)

ਗਾਇਕ ਦੀਪ ਢਿੱਲੋਂ ਨੇ ਲਿਆ ਵੱਡਾ ਫ਼ੈਸਲਾ, ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਦੋਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੂੰ ਕੌਣ ਨਹੀਂ ਜਾਣਦਾ। ਦੋਵਾਂ ਦੀ ਜੋੜੀ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਕੁਝ ਦਿਨ ਪਹਿਲਾਂ ਬਰੈਂਪਟਨ ’ਚ ਦੋਵਾਂ ਦੀ ਗੱਡੀ ਚੋਰਾਂ ਵਲੋਂ ਭੰਨੀ ਗਈ ਸੀ, ਜਿਸ ਦੀ ਵੀਡੀਓ ਵੀ ਦੀਪ ਢਿੱਲੋਂ ਨੇ ਸਾਂਝੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਦੋ ਦਿਨਾਂ ’ਚ ‘ਕੈਰੀ ਆਨ ਜੱਟਾ 3’ ਨੇ ਗੱਡੇ ਕਮਾਈ ਦੇ ਝੰਡੇ, ਸ਼ੋਅ ਚੱਲ ਰਹੇ ਹਾਊਸਫੁੱਲ

ਹੁਣ ਦੀਪ ਢਿੱਲੋਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਕ ਨਵੀਂ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਦੀਪ ਢਿੱਲੋਂ ਵਲੋਂ ਲਿਖਿਆ ਗਿਆ ਹੈ ਕਿ ਉਹ ਕੈਨੇਡਾ ’ਚ ਆਪਣਾ ਘਰ ਵੇਚ ਕੇ ਪੱਕੇ ਭਾਰਤ ਆਉਣ ਲੱਗੇ ਹਨ।

ਦੀਪ ਢਿੱਲੋਂ ਨੇ ਲਿਖਿਆ, ‘‘ਲਓ ਜੀ ਅਸੀਂ ਘਰ ਵੇਚ ਕੇ ਆਉਣ ਲੱਗੇ ਹਾਂ ਪੱਕੇ ਭਾਰਤ। ਜੇ ਕਿਸੇ ਨੇ ਲੈਣਾ ਹੋਵੇ ਤਾਂ ਸੰਪਰਕ ਕਰਿਓ।’’

PunjabKesari

ਦੱਸ ਦੇਈਏ ਕਿ ਦੀਪ ਢਿੱਲੋਂ ਦੀ ਇਸ ਪੋਸਟ ’ਤੇ ਲੋਕਾਂ ਵਲੋਂ ਕੁਮੈਂਟ ਕੀਤੇ ਜਾ ਰਹੇ ਹਨ, ਜੋ ਦੀਪ ਢਿੱਲੋਂ ਦੇ ਇਸ ਫ਼ੈਸਲੇ ਨੂੰ ਸਹੀ ਦੱਸ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News