ਗਾਇਕ ਬੂਟਾ ਮੁਹੰਮਦ ਬਰੇਸ਼ੀਆ ’ਚ ਮਨਾਏ ਜਾ ਰਹੇ ਗੁਰਪੁਰਬ ’ਚ ਹੋਣਗੇ ਸੰਗਤਾਂ ਦੇ ਸਨਮੁੱਖ
Friday, Mar 31, 2023 - 01:04 PM (IST)
ਰੋਮ (ਬਿਊਰੋ) - ਪੰਜਾਬੀ ਗਾਇਕੀ ’ਚ ਅਨੇਕਾਂ ਸੱਭਿਆਚਾਰਕ ਗੀਤਾਂ ਨਾਲ ਸਰੋਤਿਆਂ ’ਚ ਵਿਲੱਖਣ ਸਥਾਨ ਰੱਖਣ ਵਾਲੇ ਚਰਚਿਤ ਗਾਇਕ ਬੂਟਾ ਮੁਹੰਮਦ 9 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਵੀਓ (ਬਰੇਸ਼ੀਆ) ’ਚ ਮਨਾਏ ਜਾ ਰਹੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ’ਚ ਆਪਣੇ ਧਾਰਮਿਕ ਗੀਤਾਂ ਰਾਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਣ ਕਰਨ ਲਈ ਸੰਗਤਾਂ ਦੇ ਸਨਮੁੱਖ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਤਾਪਸੀ ਪਨੂੰ, ਰੀਵੀਲਿੰਗ ਡਰੈੱਸ ਨਾਲ ਪਹਿਨਿਆ ਮਾਂ ‘ਲਕਸ਼ਮੀ’ ਦੀ ਮੂਰਤੀ ਦਾ ਬਣਿਆ ਨੈੱਕਪੀਸ
ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਵੀਓ ਦੇ ਪ੍ਰਧਾਨ ਅਮਰੀਕ ਲਾਲ ਦੋਲੀਕੇ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਨੇ ਵਿਸ਼ੇਸ਼ ਗਲਬਾਤ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਮੂਹ ਸੰਗਤ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ 'ਚ ਐੱਸ. ਐੱਸ. ਫਰਾਲਵੀ, ਮਨਦੀਪ ਦੋਲੀਕੇ, ਕੁਮਾਰ ਇਟਲੀ ਅਤੇ ਹੋਰ ਕੀਰਤਨੀ ਜਥੇ ਵੀ ਹਾਜ਼ਰੀ ਲਗਵਾਉਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।