ਕੁੜੀ ਨਾਲ ਰੇਪ ਕਰਨ ਦੇ ਦੋਸ਼ ''ਚ ਗਾਇਕ ਦੀ ਹੋਈ ਗ੍ਰਿਫ਼ਤਾਰ, ਸਾਥੀ ਫਰਾਰ

Saturday, Aug 15, 2020 - 10:37 AM (IST)

ਕੁੜੀ ਨਾਲ ਰੇਪ ਕਰਨ ਦੇ ਦੋਸ਼ ''ਚ ਗਾਇਕ ਦੀ ਹੋਈ ਗ੍ਰਿਫ਼ਤਾਰ, ਸਾਥੀ ਫਰਾਰ

ਲੁਧਿਆਣਾ (ਨਰਿੰਦਰ) : ਸੰਧੂ ਨਗਰ ਦੀ ਰਹਿਣ ਵਾਲੀ ਇਕ ਗਾਇਕਾ ਨਾਲ ਬੀਤੇ ਦਿਨੀਂ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਸੀ। ਗਾਇਕਾ ਨੇ ਗਾਇਕ ਰਾਜੂ ਮਾਨ ਤੇ ਉਸ ਦੇ ਫਾਈਨਾਂਸਰ ਦੋਸਤ ਰੌਸ਼ਨ ਪਾਲਾ 'ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਸਨ। ਹਾਲਾਂਕਿ ਪੁਲਸ ਵਲੋਂ ਰਾਜੂ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਦੋਸ਼ੀ ਰੌਸ਼ਨ ਪਾਲਾ ਫਰਾਰ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਲੜਕੀ (ਗਾਇਕਾ) ਨੇ ਸ਼ਿਕਾਇਤ ਦਿੱਤੀ ਸੀ ਕਿ 7 ਅਗਸਤ ਨੂੰ ਗਾਇਕ ਰਾਜੂ ਮਾਨ ਉਸ ਨੂੰ ਰੋਸ਼ਨ ਪਾਲਾ ਦੇ ਦਫ਼ਤਰ ਲੈ ਗਿਆ, ਜੋ ਕਿ ਘੁਮਾਰ ਮੰਡੀ 'ਚ ਸਥਿਤ ਹੈ। ਉਥੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਪੁਲਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਕਿ ਦੋਸ਼ੀ ਰਾਜੂ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਦੂਜਾ ਦੋਸ਼ੀ ਰੌਸ਼ਨ ਪਾਲਾ ਫਰਾਰ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਲਿਖਤੀ ਸ਼ਿਕਾਇਤ 'ਚ ਗਾਇਕਾ ਨੇ ਲਿਖੀਆਂ ਇਹ ਗੱਲਾਂ
ਐੱਸ. ਐੱਚ. ਓ. ਜਰਨੈਲ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗਾਇਕਾ ਨੇ ਦੱਸਿਆ ਕਿ 5 ਅਗਸਤ ਨੂੰ ਗਾਇਕ ਰਾਜੂ ਮਾਨ ਉਸ ਨੂੰ ਆਪਣੇ ਨਾਲ ਇੱਕ ਵਿਅਕਤੀ ਦੀ ਜਨਮ ਦਿਨ ਪਾਰਟੀ 'ਤੇ ਲੈ ਕੇ ਗਿਆ ਸੀ, ਜਿਸ ਦੇ 2 ਦਿਨ ਬਾਅਦ ਸਵੇਰੇ ਫਿਰ ਉਸੇ ਵਿਅਕਤੀ ਦੇ ਦਫ਼ਤਰ 'ਚ ਲੈ ਗਿਆ, ਜਿੱਥੇ ਉਸ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਬਣਾਏ। ਪਹਿਲਾ ਤਾਂ ਉਸ ਨੇ ਬਦਨਾਮੀ ਦੇ ਡਰ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਹੁਣ ਆਪਣੀ ਭੈਣ ਦੇ ਨਾਲ ਪੁਲਸ ਕੋਲ ਇਨਸਾਫ਼ ਲੈਣ ਪੁੱਜੀ।

ਉਸੇ ਦਿਨ ਗਾਇਕਾ ਦੇ ਖ਼ਾਤੇ 'ਚ ਗਾਇਕ ਨੇ ਭੇਜੇ 5 ਲੱਖ ਰੁਪਏ
ਇੰਸ. ਜਰਨੈਲ ਸਿੰਘ ਅਨੁਸਾਰ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰਾਜੂ ਮਾਨ ਅਤੇ ਪੀੜਤਾ ਦੀ ਕਾਫ਼ੀ ਸਮੇਂ ਤੋਂ ਜਾਣ-ਪਛਾਣ ਹੈ। ਉਹ ਪੀੜਤਾ ਨੂੰ ਦਫ਼ਤਰ 'ਚ ਸਵੇਰੇ 11 ਵਜੇ ਲੈ ਕੇ ਗਿਆ ਸੀ ਅਤੇ ਸ਼ਾਮ 6 ਵਜੇ ਵਾਪਸ ਲੈ ਕੇ ਆਇਆ, ਜਿਸ 'ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਜਾ ਰਹੇ ਹਨ। ਉਸ ਵੱਲੋਂ ਉਸੇ ਦਿਨ ਗਾਇਕਾ ਦੇ ਖ਼ਾਤੇ 'ਚ 5 ਲੱਖ ਰੁਪਏ ਪਹਿਲਾਂ ਭੇਜਣ ਅਤੇ ਫ਼ਿਰ ਵਾਪਸ ਲਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਸਵੇਰੇ ਬੈਂਕ ਖ਼ਾਤਿਆਂ ਦੀ ਡਿਟੇਲ ਵੀ ਕੱਢਵਾਈ ਜਾ ਰਹੀ ਹੈ।


author

sunita

Content Editor

Related News