ਸੁਲਤਾਨਪੁਰ ਲੋਧੀ ''ਚ ਦਿਨ-ਦਿਹਾੜੇ ਲੱਖਾਂ ਦੀ ਚੋਰੀ ਕਰਨ ਵਾਲੇ 3 ਚੋਰ ਗ੍ਰਿਫ਼ਤਾਰ, 69 ਹਜ਼ਾਰ ਦੀ ਨਕਦੀ ਬਰਾਮਦ

Tuesday, Sep 15, 2026 - 08:40 AM (IST)

ਸੁਲਤਾਨਪੁਰ ਲੋਧੀ ''ਚ ਦਿਨ-ਦਿਹਾੜੇ ਲੱਖਾਂ ਦੀ ਚੋਰੀ ਕਰਨ ਵਾਲੇ 3 ਚੋਰ ਗ੍ਰਿਫ਼ਤਾਰ, 69 ਹਜ਼ਾਰ ਦੀ ਨਕਦੀ ਬਰਾਮਦ

ਸੁਲਤਾਨਪੁਰ ਲੋਧੀ (ਸੋਢੀ, ਧੀਰ) : ਪੁਲਸ ਨੇ ਦੋ ਘਰਾਂ ਵਿਚ ਦਿਨ-ਦਿਹਾੜੇ ਚੋਰੀ ਕਰਨ ਵਾਲੇ 3 ਮੁਲਜ਼ਮ ਸੰਦੀਪ ਸਿੰਘ ਉਰਫ ਗੁੰਮਾ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਸੱਥ ਰੰਗੜਾ, ਹਰਪ੍ਰੀਤ ਸਿੰਘ ਉਰਫ ਬਹਾਦਰ ਪੁੱਤਰ ਸ਼ਿੰਦਰਪਾਲ ਸਿੰਘ ਬਾਬਾ ਵਾਸੀ ਜਵਾਲਾ ਸਿੰਘ ਨਗਰ ਅਤੇ ਅੰਸ਼ ਉਰਫ ਗੁਰਮੰਡੀ ਪੁੱਤਰ ਵਿਨੋਦ ਕੁਮਾਰ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਨੂੰ ਗ੍ਰਿਫਤਾਰ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਕੀਤੀ ਰਕਮ ’ਚੋਂ 69000 ਨਕਦੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ : ਗੱਡੀ 'ਚੋਂ ਧੂੰਆਂ ਨਿਕਲਣ 'ਤੇ ਬੋਨਟ ਖੋਲ੍ਹ ਕੇ ਚੈੱਕ ਕਰਨ ਗਿਆ ਡਰਾਈਵਰ, ਮਗਰੋਂ ਲੈਪਟੋਪ ਵਾਲਾ ਬੈਗ ਹੋ ਗਿਆ ਚੋਰੀ

ਗੌਰਵ ਤੂਰਾ ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਮਿਤੀ 10 ਸਤੰਬਰ ਨੂੰ ਏ. ਐੱਸ. ਆਈ. ਬਲਦੇਵ ਸਿੰਘ ਥਾਣਾ ਸੁਲਤਾਨਪੁਰ ਲੋਧੀ ਕੋਲ ਸੁਖਦੇਵ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਸੱਥਰੰਗੜਾ ਸੁਲਤਾਨਪੁਰ ਲੋਧੀ ਨੇ ਬਿਆਨ ਦਰਜ ਕਰਵਾਇਆ ਸੀ ਕਿ ਮਿਤੀ 9 ਸਤੰਬਰ ਨੂੰ ਉਹ ਆਪਣੇ ਘਰ ਨੂੰ ਤਾਲੇ ਲਗਾ ਕੇ ਆਪਣੇ ਪਰਿਵਾਰ ਸਮੇਤ ਆਪਣੇ ਰਿਸ਼ਤੇਦਾਰੀ ਵਿਚ ਗਏ ਸੀ ਅਤੇ ਉਨ੍ਹਾਂ ਦੇ ਘਰ ਦੇ ਨਾਲ ਉਸਦੇ ਭਰਾ ਦਾ ਘਰ ਹੈ, ਜੋ ਉਹ ਵੀ ਆਪਣੇ ਘਰ ਨੂੰ ਤਾਲੇ ਲਗਾ ਕੇ ਆਪਣੇ ਕੰਮਕਾਰ ਪਰ ਗਏ ਹੋਏ ਸੀ ਤਾਂ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰਾਂ ਵਿਚ ਦਾਖਲ ਹੋ ਕੇ ਕਰੀਬ 1 ਲੱਖ ਰੁਪਏ ਚੋਰੀ ਕਰ ਲਏ ਸਨ।

ਇਸ ਦੌਰਾਨ ਸੰਦੀਪ ਸਿੰਘ ਉਰਫ ਗੁੰਮਾ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਸੱਥ ਰੰਗੜਾ ਸੁਲਤਾਨਪੁਰ ਲੋਧੀ ਅਤੇ ਉਸਦੇ ਸਾਥੀਆਂ ਦੇ ਖਿਲਾਫ ਮੁਕੱਦਮਾ ਥਾਣਾ ਸੁਲਤਾਨਪੁਰ ਲੋਧੀ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ਦੋਸ਼ੀ ਸੰਦੀਪ ਸਿੰਘ ਉਰਫ ਗੁੰਮਾ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਦੀ ਪੁੱਛਗਿੱਛ ’ਤੇ ਮੁਕੱਦਮੇ ਵਿਚ ਹਰਪ੍ਰੀਤ ਸਿੰਘ ਉਰਫ ਬਹਾਦਰ ਪੁੱਤਰ ਸਿਦਰਪਾਲ ਸਿੰਘ ਵਾਸੀ ਬਾਬਾ ਜਵਾਲਾ ਸਿੰਘ ਨਗਰ ਸੁਲਤਾਨਪੁਰ ਲੋਧੀ ਅਤੇ ਅੰਸ਼ ਉਰਫ ਗੁਰਮੰਡੀ ਪੁੱਤਰ ਵਿਨੋਦ ਕੁਮਾਰ ਵਾਸੀ ਮੁਹੱਲਾ ਸੈਦਾ ਸੁਲਤਾਨਪੁਰ ਲੋਧੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਰਾਜਸਥਾਨ ਨਿਗਮ ਚੋਣਾਂ : 9,900 ਵਾਰਡਾਂ 'ਚੋਂ 4,026 'ਤੇ ਭਾਜਪਾ ਦੀ ਜਿੱਤ, ਕਾਂਗਰਸ ਨੂੰ ਮਿਲੀਆਂ 3,438 ਸੀਟਾਂ

ਸੰਦੀਪ ਸਿੰਘ ਉਰਫ ਗੁੰਮਾ ਕੋਲੋ 29000 ਰੁਪਏ, ਹਰਪ੍ਰੀਤ ਸਿੰਘ ਉਰਫ ਬਹਾਦਰ ਪਾਸੋਂ 20000 ਰੁਪਏ ਅਤੇ ਅੰਸ਼ ਉਰਫ ਗੁਰਮੰਡੀ ਪਾਸੋ 20000 ਰੁਪਏ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸੁਲਤਾਨਪੁਰ ਲੋਧੀ ਇਲਾਕੇ ਵਿਚ ਦਿਨ ਦਿਹਾੜੇ ਚੋਰੀ ਤੇ ਲੁੱਟ ਖੋਹ ਵਰਗੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News