ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਗਾਇਕਾ ਅਨੁਰਾਧਾ ਪੌਡਵਾਲ ਦੇ ਜਵਾਨ ਪੁੱਤਰ ਦੀ ਮੌਤ

Saturday, Sep 12, 2020 - 09:20 PM (IST)

ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ਗਾਇਕਾ ਅਨੁਰਾਧਾ ਪੌਡਵਾਲ ਦੇ ਜਵਾਨ ਪੁੱਤਰ ਦੀ ਮੌਤ

ਮੁੰਬਈ (ਬਿਊਰੋ) — ਮਨੋਰੰਜਨ ਜਗਤ ਤੋਂ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਬੈਕਗਰਾਊਂਡ ਗਾਇਕਾ ਰਹੀ ਅਨੁਰਾਧਾ ਪੌਡਵਾਲ ਦੇ ਪੁੱਤਰ ਆਦਿਤਿਆ ਪੌਡਵਾਲ ਦਾ ਦਿਹਾਂਤ ਹੋ ਗਿਆ ਹੈ। ਉਹ 35 ਸਾਲ ਦੇ ਸਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਬੀਮਾਰ ਸਨ। ਆਦਿਤਿਆ ਪੌਡਵਾਲ ਨੂੰ ਕਿਡਨੀ ਦੀ ਪ੍ਰੇਸ਼ਾਨੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਕਿਡਨੀ ਫੇਲ੍ਹ ਹੋਣ ਕਾਰਨ ਆਦਿਤਿਆ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ।
PunjabKesari
ਦੱਸ ਦਈਏ ਕਿ ਇਹ ਸਾਲ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਕਾਲੇ ਅੱਖ਼ਰਾਂ 'ਚ ਦਰਜ ਹੋਵੇਗਾ। ਹਾਲੇ ਇਹ ਸਾਲ ਪੂਰਾ ਵੀ ਨਹੀਂ ਹੋਇਆ ਹੈ ਤੇ ਬਾਲੀਵੁੱਡ ਨੇ ਹੁਣ ਤੱਕ ਰਿਸ਼ੀ ਕਪੂਰ, ਇਰਫਾਨ ਖਾਨ ਤੇ ਵਾਜਿਦ ਅਲੀ ਵਰਗੇ ਕਈ ਬਿਹਤਰੀਨ ਸਿਤਾਰਿਆਂ ਨੂੰ ਬੀਮਾਰੀ ਕਾਰਨ ਗੁਆਹ ਦਿੱਤਾ ਹੈ। ਕਈ ਸਿਤਾਰਿਆਂ ਨੇ ਹੋਰਨਾਂ ਕਾਰਨਾਂ ਕਰਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਆਦਿਤਿਆ ਦੇ ਜਾਣ ਨਾਲ ਪੌਡਵਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਆਦਿਤਿਆ ਪੌਡਵਾਲ ਵੀ ਆਪਣੀ ਮਾਂ ਵਾਂਗ ਭਜਨ ਤੇ ਭਗਤੀ ਦੇ ਗੀਤ ਗਾਉਂਦੇ ਸਨ। ਇਸ ਤੋਂ ਇਲਾਵਾ ਉਹ ਮਿਊਜ਼ਿਕ ਕੰਪੋਜ਼ ਵੀ ਕਰਦੇ ਸਨ।
PunjabKesari
ਦੱਸਣਯੋਗ ਹੈ ਕਿ ਅਨੁਰਾਧਾ ਪੌਡਵਾਲ ਨੂੰ ਸਾਲ 2017 'ਚ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਤੇ ਮੱਧ ਪ੍ਰਦੇਸ਼ ਸਰਕਾਰ ਤੋਂ ਵੀ ਸਨਮਾਨ ਪ੍ਰਾਪਤ ਹੋ ਚੁੱਕਾ ਹੈ। ਆਦਿਤਿਆ ਪੌਡਵਾਲ ਵੀ ਉਨ੍ਹਾਂ ਦੀ ਭਗਤੀ ਗੀਤ ਦੀ ਰਾਤ 'ਤੇ ਚੱਲ ਰਹੇ ਸਨ।


author

sunita

Content Editor

Related News