ਗਾਇਕ ਅੰਮ੍ਰਿਤ ਮਾਨ ਨੇ ਬਠਿੰਡਾ ਦੇ SSP ਦਾ ਕੀਤਾ ਧੰਨਵਾਦ, ਜਾਣੋ ਕੀ ਹੈ ਮਾਮਲਾ
Sunday, Sep 08, 2024 - 01:55 PM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਬਠਿੰਡਾ ਦੇ SSP ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਠਿੰਡਾ 'ਚ ਪੰਜਾਬ ਪੁਲਸ ਵਲੋਂ ਨਸ਼ਿਆ ਵਿਰੁੱਧ ਵੱਡੀ ਲੜਾਈ ਛੇੜੀ ਗਈ ਹੈ ਅਤੇ ਨੌਜਵਾਨ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਪੁਲਸ ਵਲੋਂ ਕੀਤਾ ਜਾ ਰਿਹਾ ਇਹ ਕੰਮ ਕਾਬਿਲੇ-ਤਾਰੀਫ਼ ਹੈ। ਇਸ ਮੁਹਿੰਮ ਨਾਲ ਬੱਚਿਆਂ ਨੂੰ ਨਸ਼ਿਆਂ ਦੇ ਕੌਹੜ 'ਚ ਕੱਢਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ। ਇਕ ਨਾਲ ਸਾਡਾ ਪੰਜਾਬ ਰੰਗਲਾ ਰਹੇਗਾ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ-ਰਣਬੀਰ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ
ਅੰਮ੍ਰਿਤ ਮਾਨ ਨੇ ਸਾਲ 2015 ’ਚ ਰਿਲੀਜ਼ ਹੋਏ ਗੀਤ ‘ਦੇਸੀ ਦਾ ਡਰੱਮ’ ਨਾਲ ਸੰਗੀਤ ਜਗਤ ’ਚ ਸ਼ੋਹਰਤ ਖੱਟੀ। ਇਸ ਤੋਂ ਬਾਅਦ ਉਨ੍ਹਾਂ ਦੇ ਗੀਤ ‘ਮੁੱਛ ਤੇ ਮਸ਼ੂਕ’, ‘ਕਾਲੀ ਕਮੈਰੋ’, ‘ਪੈੱਗ ਦੀ ਵਾਸ਼ਨਾ’, ‘ਗੁਰਿਲਾ ਵਾਰ’, ‘ਸ਼ਿਕਾਰ’, ‘ਟਰੈਡਿੰਗ ਨੱਖਰਾ’, ‘ਪਰੀਆਂ ਤੋਂ ਸੋਹਣੀ’, ‘ਬਲੱਡ ’ਚ ਤੂੰ’ ਤੇ ‘ਕੋਲਰਬੋਨ’ ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਕੀਲਿਆ। ਅੰਮ੍ਰਿਤ ਮਾQਨ ਇਨ੍ਹਾਂ ਤੋਂ ਇਲਾਵਾ ‘ਜੱਟ ਫੱਟੇ ਚੱਕ’, ‘ਬੰਬ ਜੱਟ’, ‘ਬੰਬੀਹਾ ਬੋਲੇ’, ‘ਅਸੀਂ ਓਹ ਹੁੰਨੇ ਆ’, ‘ਬਾਪੂ’ ਤੇ ‘ਮਾਂ’ ਗੀਤ ਨਾਲ ਵੀ ਖੂਬ ਸੁਰਖ਼ੀਆਂ ਬਟੌਰ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ
ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਨੇ ਪੰਜਾਬੀ ਫ਼ਿਲਮ ‘ਚੰਨਾ ਮੇਰਿਆ’ ਨਾਲ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਤੋਂ ਬਾਅਦ ਅੰਮ੍ਰਿਤ ਮਾਨ ‘ਦੋ ਦੂਣੀ ਪੰਜ’, ‘ਆਟੇ ਦੀ ਚਿੜੀ’ ਤੇ ‘ਲੌਂਗ ਲਾਚੀ’ ਵਰਗੀਆਂ ਫ਼ਿਲਮਾਂ ’ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ। ਆਪਣੇ ਕੰਮ ਨਾਲ ਅੰਮ੍ਰਿਤ ਮਾਨ ਨੇ ਪੰਜਾਬੀ ਇੰਡਸਟਰੀ ’ਚ ਆਪਣਾ ਰੁਤਬਾ ਬਣਾਇਆ ਹੈ। ਅੰਮ੍ਰਿਤ ਮਾਨ ਦੇ ਮਾਤਾ ਜੀ ਦਾ 29 ਜੂਨ, 2020 ਨੂੰ ਦਿਹਾਂਤ ਹੋ ਗਿਆ ਸੀ। ਉਹ ਕੈਂਸਰ ਦੀ ਬੀਮਾਰੀ ਨਾਲ ਪੀੜਤ ਸਨ। ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਦਿਆਂ ਅਕਸਰ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।