ਪੰਜਾਬੀ ਗੀਤ ‘ਸਿੰਧੂਰੀ ਪੱਗ’ ਹੋਇਆ ਲਾਂਚ

11/09/2020 5:05:03 PM

ਚੰਡੀਗੜ੍ਹ (ਬਿਊਰੋ)– ਜੀ ਲਾਈਨ ਪ੍ਰੋਡਕਸ਼ਨ ਨੇ ਡੀ. ਕੇ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਪੰਜਾਬੀ ਗੀਤ ‘ਸਿੰਧੂਰੀ ਪੱਗ’ ਲਾਂਚ ਕੀਤਾ ਹੈ। ਸੈਕਟਰ-27 ਵਿਖੇ ਚੰਡੀਗੜ੍ਹ ਪ੍ਰੈੱਸ ਕਲੱਬ ’ਚ ਆਯੋਜਿਤ ਲਾਂਚਿੰਗ ਮੌਕੇ ਇਹ ਗੀਤ ਮਾਡਲ ਵਿਸ਼ਾਲ, ਸੁਰਿੰਦਰ ਮਿਆਂਪੁਰ ਤੇ ਦਿਆਲ ਕ੍ਰਿਸ਼ਨ ਨੇ ਸੰਗੀਤ ਪ੍ਰੇਮੀਆਂ ਤੇ ਮੀਡੀਆ ਦੇ ਸਾਹਮਣੇ ਰਿਲੀਜ਼ ਕੀਤਾ। ਗੀਤ ਗੁਰਕੀਰਤ ਕੌਰ ਨੇ ਗਾਇਆ ਹੈ, ਜਦਕਿ ਲੇਖਕ ਸੁਰਿੰਦਰ ਮਿਆਂਪੁਰ ਨੇ ਇਸ ਗੀਤ ਨੂੰ ਲਿਖਿਆ ਹੈ। ਜੀ. ਐੱਸ. ਗੁਰੀ ਨੇ ਇਸ ਗੀਤ ਦਾ ਨਿਰਦੇਸ਼ਨ ਕੀਤਾ ਹੈ ਤੇ ਨਾਲ ਹੀ ਗੀਤ ਨੂੰ ਸੁਰਾਂ ’ਚ ਪਿਰੋਇਆ ਹੈ। ਆਪਣੇ ਅਨੁਭਵ ਦੇ ਧਨੀ ਦਿਆਲ ਕ੍ਰਿਸ਼ਨ ਨੇ ਗੀਤ ਦਾ ਡੀ. ਓ. ਪੀ. ਤੇ ਐਡੀਟਿੰਗ ਨੂੰ ਅੰਜਾਮ ਦਿੱਤਾ ਹੈ, ਜਦਕਿ ਪੂਰੇ ਪ੍ਰਾਜੈਕਟ ਦਾ ਪ੍ਰੋਡਕਸ਼ਨ ਸੁਰਿੰਦਰ ਮਿਆਂਪੁਰੀ, ਦਿਆਲ ਕ੍ਰਿਸ਼ਨ ਤੇ ਸਤਾਂਸ਼ੂ ਸ਼ਰਮਾ ਨੇ ਸਾਂਝੇ ਰੂਪ ਨਾਲ ਕੀਤਾ ਹੈ।

ਲਾਂਚਿੰਗ ਮੌਕੇ ਮਾਡਲ ਵਿਸ਼ਾਲ ਨੇ ਦੱਸਿਆ ਕਿ ਇਹ ਗੀਤ ਚੰਡੀਗੜ੍ਹ ਦੇ ਨਾਲ ਪਿੰਡ ’ਚ ਸ਼ੂਟ ਕੀਤਾ ਗਿਆ ਹੈ। ਇਹ ਗੀਤ ਉਸ ਨਵੀਂ ਵਿਆਹੀ ਦੁਲਹਨ ਦੇ ਭਾਵਾਂ ਨੂੰ ਬਿਆਨ ਕਰਦਾ ਹੈ, ਜੋ ਵਿਆਹ ਕਰਕੇ ਆਪਣੇ ਪੇਕੇ ਘਰ ਆਈ ਹੁੰਦੀ ਹੈ ਤੇ ਆਪਣੇ ਦੁਲਹੇ ਦੇ ਆਉਣ ’ਤੇ ਅਪਣੇ ਸਹੁਰੇ ਘਰ ਵਾਪਸੀ ਨੂੰ ਤਿਆਰ ਹੈ। ਇਹ ਗੀਤ ਪੰਜਾਬ ਦੇ ਪਿੰਡਾਂ ਵਾਲੇ ਰੀਤੀ-ਰਿਵਾਜਾਂ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਗੀਤ ਦੀ ਟੀਮ ਨੂੰ ਪੂਰੀ ਉਮੀਦ ਹੈ ਕਿ ਇਹ ਦਰਸ਼ਕਾਂ ਤੇ ਸਰੋਤਿਆਂ ਦੀਆਂ ਉਮੀਦਾਂ ’ਤੇ ਖਰਾ ਉਤਰੇਗਾ। ਗੀਤ ਛੇਤੀ ਹੀ ਟੀ. ਵੀ. ਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀ ਦੇਖਿਆ ਜਾ ਸਕੇਗਾ।


Rahul Singh

Content Editor

Related News