''ਗਦਰ 2'' ਦੀ ਅਦਾਕਾਰਾ ਸਿਮਰਤ ਕੌਰ ਪਹੁੰਚੀ ਮਹਾਕਾਲ ਦੇ ਦਰਬਾਰ, ਟੇਕਿਆ ਮੱਥੇ ਤੇ ਕੀਤੀ ਪੂਜਾ

Tuesday, Mar 05, 2024 - 05:37 PM (IST)

''ਗਦਰ 2'' ਦੀ ਅਦਾਕਾਰਾ ਸਿਮਰਤ ਕੌਰ ਪਹੁੰਚੀ ਮਹਾਕਾਲ ਦੇ ਦਰਬਾਰ, ਟੇਕਿਆ ਮੱਥੇ ਤੇ ਕੀਤੀ ਪੂਜਾ

 ਐਂਟਰਟੇਨਮੈਂਟ ਡੈਸਕ - ਸਿਮਰਤ ਕੌਰ ਨੂੰ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਦੀ ਫ਼ਿਲਮ 'ਗਦਰ 2' ਤੋਂ ਕਾਫੀ ਪ੍ਰਸਿੱਧੀ ਮਿਲੀ ਹੈ। ਅਦਾਕਾਰਾ ਨੇ ਇਸ ਫ਼ਿਲਮ 'ਚ ਆਪਣੇ ਸ਼ਾਨਦਾਰ ਕੰਮ ਨਾਲ ਕਾਫੀ ਸੁਰਖੀਆਂ ਬਟੋਰੀਆਂ ਹਨ। ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਸਿਮਰਤ ਕੌਰ ਨੇ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ ਸਨ। ਅਦਾਕਾਰਾ ਨੇ ਪਾਵਨ ਅਸਥਾਨ 'ਤੇ ਬਾਬਾ ਮਹਾਕਾਲ ਜੀ ਦੀ ਪੂਜਾ ਵੀ ਕੀਤੀ। ਅਦਾਕਾਰਾ ਸਿਮਰਤ ਕੌਰ ਨੇ ਖੁਦ ਕੁਝ ਤਸਵੀਰਾਂ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸਿਮਰਤ ਨੇ ਤੇਲਗੂ ਸਿਨੇਮਾ ਅਤੇ ਬਾਲੀਵੁੱਡ 'ਚ ਵੀ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ।

PunjabKesari

ਫ਼ਿਲਮ ਜਗਤ ਦੀਆਂ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਸਿਮਰਤ ਕੌਰ ਐਤਵਾਰ ਨੂੰ ਬਾਬਾ ਮਹਾਕਾਲ ਦੇ ਦਰਬਾਰ 'ਚ ਪਹੁੰਚੀ। ਸਿਮਰਤ ਕੌਰ ਕਰੀਬ ਦੋ ਘੰਟੇ ਮੰਦਰ 'ਚ ਰਹੀ। ਇਸ ਦੌਰਾਨ ਉਨ੍ਹਾਂ ਨੇ ਰਜਤ ਦਰ ਤੋਂ ਬਾਬਾ ਮਹਾਕਾਲ ਦੇ ਦਰਸ਼ਨ ਵੀ ਕੀਤੇ। ਉਨ੍ਹਾਂ ਨੇ ਬਾਬਾ ਮਹਾਕਾਲ ਦੇ ਗਰਭ 'ਚ ਜਲ ਅਭਿਸ਼ੇਕ ਵੀ ਕੀਤਾ ਅਤੇ ਉਨ੍ਹਾਂ ਦੀ ਪੂਜਾ ਕੀਤੀ। ਇਸ ਮਗਰੋਂ ਉਨ੍ਹਾਂ ਨੇ ਮਹਾਕਾਲ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।  

PunjabKesari

ਦੱਸ ਦਈਏ ਕਿ ਭਸਮ ਆਰਤੀ ਅਤੇ ਜਲ ਅਭਿਸ਼ੇਕ ਤੋਂ ਬਾਅਦ ਸਿਮਰਤ ਨੇ ਚਾਂਦੀ ਦੇ ਦਰਵਾਜ਼ੇ ਰਾਹੀਂ ਭਗਵਾਨ ਜੀ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਬਾਬਾ ਮਹਾਕਾਲ ਦੇ ਦਰਬਾਰ ਤੋਂ ਸਿਮਰਤ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਉਹ ਬੇਬੀ ਯੈਲੋ ਕਲਰ ਦੇ ਸੂਟ ਅਤੇ ਸਫੇਦ ਸਵੈਟਰ 'ਚ ਨਜ਼ਰ ਆਈ। ਸਿਮਰਤ ਕੌਰ ਨੇ ਓਮ ਦਾ ਤਿਲਕ ਵੀ ਲਗਾਇਆ ਸੀ। ਇਸ ਦੌਰਾਨ ਸਿਮਰਤ ਨੇ ਸ਼੍ਰੀ ਮਹਾਕਾਲੇਸ਼ਵਰ ਮੰਦਰ ਕਮੇਟੀ ਦੇ ਕਾਰਜ ਅਤੇ ਦਰਸ਼ਨ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ।

ਦੱਸਣਯੋਗ ਹੈ ਕਿ 'ਗਦਰ 2' ਦੀ ਅਦਾਕਾਰਾ ਸਿਮਰਤ ਕੌਰ ਨੇ ਇਸ ਫ਼ਿਲਮ 'ਚ ਮੁਸਕਾਨ ਦਾ ਕਿਰਦਾਰ ਨਿਭਾਇਆ ਹੈ। ਸਿਮਰਤ ਤੇਲਗੂ ਸਿਨੇਮਾ ਅਤੇ ਬਾਲੀਵੁੱਡ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ।  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News