ਸਿਮਰਨ ਕੌਰ ਧਾਂਧਲੀ ਨੂੰ ਸੁਰਲੀਨ ਦਾ ਠੋਕਵਾਂ ਜਵਾਬ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

10/16/2021 2:30:20 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਸਿਮਰਨ ਕੌਰ ਧਾਂਧਲੀ ਪਿਛਲੇ ਕਈ ਦਿਨਾਂ ਤੋਂ ਆਪਣੇ ਗੀਤ 'ਲਹੂ ਦੀ ਆਵਾਜ਼' ਨੂੰ ਲੈ ਕੇ ਕਾਫ਼ੀ ਵਿਵਾਦਾਂ 'ਚ ਰਹੀ। ਉਸ ਦਾ ਇਹ ਗੀਤ ਸਭ ਤੋਂ ਚਰਚਿਤ ਗੀਤ ਰਿਹਾ ਹੈ। ਇਸ ਗੀਤ ਨੇ ਉਨ੍ਹਾਂ ਲੋਕਾਂ ਨੂੰ ਵਲੇਟੇ 'ਚ ਲਿਆ ਸੀ, ਜਿਹੜੇ ਸੋਸ਼ਲ ਮੀਡੀਆ 'ਤੇ ਫੇਮਸ ਹੋਣ ਲਈ ਕੁਝ ਵੀ ਕਰਦੇ ਹਨ। ਇਹ ਗੀਤ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। 

ਦੱਸ ਦਈਏ ਕਿ ਹੁਣ ਸਿਮਰਨ ਕੌਰ ਦੇ ਇਸ ਗੀਤ ਦਾ ਸੋਸ਼ਲ ਮੀਡੀਆ ਸਟਾਰ ਸੁਰਲੀਨ ਨੇ ਆਪਣੇ ਤਰੀਕੇ ਨਾਲ ਜਵਾਬ ਦਿੱਤਾ ਹੈ। ਉਸ ਨੇ ਵੀ ਗੀਤ ਰਿਲੀਜ ਕੀਤਾ ਹੈ, ਜਿਸ 'ਚ ਉਸ ਨੇ ਸਿਮਰਨ ਨੂੰ ਉਸ ਦੀਆਂ ਹੀ ਗੱਲਾਂ ਦਾ ਜਵਾਬ ਦਿੱਤਾ ਹੈ। ਸੁਰਲੀਨ ਦਾ ਨਵਾਂ ਗਾਣਾ 'ਵ੍ਹਾਈਟ ਬਲੱਡ' ਸਿਮਰਨ ਦੁਆਰਾ ਕੀਤੀਆਂ ਸਾਰੀਆਂ ਟਿੱਪਣੀਆਂ ਦਾ ਸਿੱਧਾ ਜਵਾਬ ਦਿੰਦਾ ਹੈ। 'ਲਾਹੂ ਦੀ ਆਵਾਜ਼' ਗੀਤ 'ਚ ਉਸ ਕੁੜੀਆਂ ਨੂੰ ਟਾਰਗੇਟ ਕੀਤਾ ਗਿਆ ਸੀ, ਜਿਹੜੀਆਂ ਪੈਸੇ ਲਈ 'ਛੋਟੇ' ਕੱਪੜੇ ਪਾ ਕੇ ਆਪਣੇ ਜਿਸਮ ਦੀ ਨੁੰਮਾਇਸ਼ ਕਰਦੀਆਂ ਹਨ। ਸਿਮਰਨ ਨੇ ਅਜਿਹੀਆਂ ਕੁੜੀਆਂ ਨੂੰ 'ਬਦਕਾਰ' ਅਤੇ 'ਡੁੱਬ ਕੇ ਮਰਜਾ' ਵਰਗੇ ਸ਼ਬਦਾਂ ਨਾਲ ਸੰਬੋਧਿਤ ਕੀਤਾ ਸੀ।

ਇਸ ਗੀਤ ਦੇ ਵੀਡੀਓ 'ਚ ਸਿਮਰਨ ਨੇ ਸੁਰਲੀਨ, ਜਸਨੀਤ, ਮੀਤੀ ਕਲਹੇਰ, ਮੂਸ ਜੱਟਾਨਾ ਅਤੇ ਹੋਰਾਂ ਕਈ ਸੋਸ਼ਲ ਮੀਡੀਆ ਸਟਾਰ ਦੀਆਂ ਤਸਵੀਰਾਂ ਦੀ ਵਰਤੋ ਕੀਤੀ ਸੀ। ਹੁਣ ਸਿਰਮਨ ਨੂੰ ਜਵਾਬ ਦੇਣ ਲਈ ਸੁਰਲੀਨ ਨੇ ਨਵਾਂ ਗੀਤ 'White Blood' ਰਿਲੀਜ਼ ਕੀਤਾ ਗਿਆ ਹੈ। ਇਸ ਗੀਤ 'ਚ ਸੁਰਲੀਨ ਨੇ ਕਿਹਾ ਕਿ ''ਕਿਸੇ ਨੂੰ ਆਪਣੇ ਜਿਸਮ ਦੀ ਨੁੰਮਾਇਸ਼ ਕਰਨ ਦਾ ਸ਼ੌਂਕ ਨਹੀਂ ਹੁੰਦਾ, ਕਿਸੇ ਦੀ ਮਜ਼ਬੂਰੀ ਵੀ ਹੁੰਦੀ ਹੈ ਅਤੇ ਉਹ ਕਿਸੇ ਨੂੰ ਮੁਫਤ ਦੀ ਸਲਾਹ ਦੇਣ ਦੀ ਕੋਸ਼ਿਸ਼ ਨਾ ਕਰੇ। 

ਦੱਸਣਯੋਗ ਹੈ ਕਿ ਸੁਰਲੀਨ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਆਪਣੀ ਬਿਮਾਰੀ ਕਰਕੇ ਵੀਲ੍ਹ ਚੇਅਰ 'ਤੇ ਹਨ। ਕੋਈ ਵੀ ਉਸ ਦੇ ਪਿਤਾ ਦੀਆਂ ਦਵਾਈਆਂ ਖਰੀਦਣ 'ਚ ਮਦਦ ਨਹੀਂ ਕਰੇਗਾ, ਇਸ ਕਰਕੇ ਉਹ ਕਿਸੇ ਨੂੰ ਵੀ ਮੁਫਤ ਦੀ ਸਲਾਹ ਨਾ ਦੇਵੇ।

ਨੋਟ - ਸਿਮਰਨ ਕੌਰ ਧਾਂਧਲੀ ਨੂੰ ਸੁਰਲੀਨ ਵਲੋਂ ਮਿਲੇ ਠੋਕਵੇਂ ਜਵਾਬ 'ਤੇ ਤੁਹਾਡੀ ਕੀ ਹੈ ਪ੍ਰਤੀਕਿਰਿਆ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News