ਵੈੱਬ ਸੀਰੀਜ਼ ''ਗ੍ਰਹਿਣ'' ਦੇ ਨਿਰਦੇਸ਼ਕ ਅਤੇ ਹੋਰਾਂ ਨੂੰ ਆਲ ਇੰਡੀਆ ਸਿੱਖ ਫੈੱਡਰੇਸ਼ਨ ਵੱਲੋਂ ਕਾਨੂੰਨੀ ਨੋਟਿਸ

06/20/2021 9:37:48 AM

ਰਾਂਚੀ : ਆਲ ਇੰਡੀਆ ਸਿੱਖ ਫੈੱਡਰੇਸ਼ਨ ਨੇ 24 ਜੂਨ ਨੂੰ ਹਾਟ ਸਟਾਰ 'ਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ 'ਗ੍ਰਹਿਣ' ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ 'ਤੇ ਰੋਕ ਲਾਉਣ ਲਈ ਕਿਹਾ ਹੈ। ਕਾਨੂੰਨੀ ਨੋਟਿਸ 'ਚ ਫੈੱਡਰੇਸ਼ਨ ਨੇ ਦੋਸ਼ ਲਾਇਆ ਕਿ 'ਗ੍ਰਹਿਣ' ਵੈੱਬ ਸੀਰੀਜ਼ 24 ਜੂਨ ਰਿਲੀਜ਼ ਹੋਣ ਜਾ ਰਹੀ ਹੈ। ਇਸ 'ਚ ਝਾਰਖੰਡ ਦੇ ਬੋਕਾਰੋ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਸਬੰਧੀ ਗਲਤ ਜਾਣਕਾਰੀ ਦੇਣ ਵਾਲੇ ਦ੍ਰਿਸ਼ ਅਤੇ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ। 
ਆਲ ਇੰਡੀਆ ਸਿੱਖ ਫੈੱਡਰੇਸ਼ਨ ਦੇ ਪੂਰਬੀ ਭਾਰਤ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਵੱਲੋਂ ਦਿਵਾਕਰ ਉਪਾਧਿਆਏ ਨੇ 'ਗ੍ਰਹਿਣ' ਵੈੱਬ ਸੀਰੀਜ਼ ਦੇ ਨਿਰਦੇਸ਼ਕ ਰੰਜਨ ਚੰਦੇਲ, ਨਿਰਮਾਤਾ ਅਜੇ ਰਾਏ ਅਤੇ ਹਾਟ ਸਟਾਰ ਦੇ ਮੁਖੀ ਸੁਨੀਲ ਰਾਇਨ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ਵੈੱਬ ਸੀਰੀਜ਼ 'ਤੇ ਰੋਕ ਲਾਉਣ ਲਈ ਕਿਹਾ ਹੈ।


Aarti dhillon

Content Editor

Related News