ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਇਸ ਸ਼ੋਅ ’ਚ ਆ ਸਕਦੇ ਨੇ ਇਕੱਠੇ ਨਜ਼ਰ

Saturday, Jun 05, 2021 - 11:39 AM (IST)

ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ, ਇਸ ਸ਼ੋਅ ’ਚ ਆ ਸਕਦੇ ਨੇ ਇਕੱਠੇ ਨਜ਼ਰ

ਮੁੰਬਈ (ਬਿਊਰੋ)– ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਦੀਆਂ ਫੇਵਰੇਟ ਜੋੜੀਆਂ ’ਚੋਂ ਇਕ ਹੈ। ਦੋਵਾਂ ਨੂੰ ਸ਼ੋਅ ’ਚ ਕਾਫੀ ਪਸੰਦ ਕੀਤਾ ਗਿਆ। ਉਥੇ ਇਹ ਜੋੜੀ ਦਰਸ਼ਕਾਂ ਲਈ ਇੰਨੀ ਖ਼ਾਸ ਸੀ ਕਿ ਸਿਧਾਰਥ ਤੇ ਸ਼ਹਿਨਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ‘ਸਿਡਨਾਜ਼’ ਨਾਂ ਦਿੱਤਾ। ਸ਼ੋਅ ਖ਼ਤਮ ਹੋਣ ਤੋਂ ਬਾਅਦ ਵੀ ਦੋਵਾਂ ਦੀ ਜੋੜੀ ਕਾਫੀ ਚਰਚਾ ’ਚ ਰਹੀ।

PunjabKesari

‘ਸਿਡਨਾਜ਼’ ਦੀ ਜੋੜੀ ਦਰਸ਼ਕਾਂ ਦੇ ਦਿਲ ’ਚ ਵੱਸਦੀ ਹੈ। ਭਾਵੇਂ ਗੱਲ ਆਨਸਕ੍ਰੀਨ ਦੀ ਹੋਵੇ ਜਾਂ ਫਿਰ ਆਫਸਕ੍ਰੀਨ ਦੀ, ਪ੍ਰਸ਼ੰਸਕ ਇਨ੍ਹਾਂ ਦੋਵਾਂ ਸਿਤਾਰਿਆਂ ਨੂੰ ਇਕੱਠਿਆਂ ਦੇਖਣਾ ਚਾਹੁੰਦੇ ਹਨ। ਇਸ ਵਿਚਾਲੇ ਹੁਣ ‘ਸਿਡਨਾਜ਼’ ਦੇ ਪ੍ਰਸ਼ੰਸਕਾਂ ਲਈ ਇਕ ਚੰਗੀ ਖ਼ਬਰ ਹੈ। ਦੋਵੇਂ ਜਲਦ ਹੀ ਇਕ ਵਾਰ ਮੁੜ ਇਕੱਠੇ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਦੇ ਮਾਮਲੇ ’ਚ ‘ਨਾਗਿਨ 3’ ਦਾ ਅਦਾਕਾਰ ਪਰਲ ਵੀ ਗ੍ਰਿਫ਼ਤਾਰ, 5 ਹੋਰਨਾਂ ਖ਼ਿਲਾਫ਼ ਵੀ ਕੇਸ ਦਰਜ

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਪ੍ਰਸ਼ੰਸਕਾਂ ਲਈ ਇਕ ਚੰਗੀ ਖ਼ਬਰ ਇਹ ਹੈ ਕਿ ਦੋਵੇਂ ਛੇਤੀ ਹੀ ਇਕੱਠੇ ਆਨਸਕ੍ਰੀਨ ਕੰਮ ਕਰਦੇ ਨਜ਼ਰ ਆ ਸਕਦੇ ਹਨ। ਮੀਡੀਆ ’ਚ ਚੱਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਸਿਧਾਰਥ ਤੇ ਸ਼ਹਿਨਾਜ਼ ਜਲਦ ਹੀ ਮਸ਼ਹੂਰ ਟੀ. ਵੀ. ਸੀਰੀਅਲ ‘ਕੁਮਕੁਮ ਭਾਗਿਆ’ ’ਚ ਨਜ਼ਰ ਆਉਣਗੇ। ਇਸ ਸ਼ੋਅ ’ਚ ਦੋਵੇਂ ਅਭੀ ਤੇ ਪ੍ਰਗਿਆ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ।

PunjabKesari

ਸੀਰੀਅਲ ‘ਕੁਮਕੁਮ ਭਾਗਿਆ’ ਦੇ ਕਾਸਟਿੰਗ ਡਾਇਰੈਕਟਰ ਸ਼ਦਮਨ ਖ਼ਾਨ ਨੇ ਸ਼ੋਅ ਨੂੰ ਲੈ ਕੇ ਕਈ ਗੱਲਾਂ ਇਕ ਇੰਟਰਵਿਊ ਦੌਰਾਨ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੱਸਿਆ, ‘ਜੇਕਰ ਸੀਰੀਅਲ ‘ਕੁਮਕੁਮ ਭਾਗਿਆ’ ਦਾ ਰੀਬੂਟ ਸ਼ੋਅ ਬਣਦਾ ਹੈ ਤਾਂ ਉਹ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੂੰ ਕਾਸਟ ਕਰਨਾ ਚਾਹੁਣਗੇ। ਸਿਧਾਰਥ  ਤੇ ਸ਼ਹਿਨਾਜ਼ ਦੀ ਪਰਸਨੈਲਿਟੀ ਅਭੀ ਤੇ ਪ੍ਰਗਿਆ ਦੇ ਕਿਰਦਾਰ ਨਾਲ ਕਾਫੀ ਮਿਲਦੀ-ਜੁਲਦੀ ਹੈ।’

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਘਰ ਪੁੱਜਾ ਸਿੱਧੂ ਮੂਸੇ ਵਾਲਾ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼

ਦੱਸਣਯੋਗ ਹੈ ਕਿ ਸ਼ਦਮਨ ਖ਼ਾਨ ‘ਕੁਮਕੁਮ ਭਾਗਿਆ’ ਤੋਂ ਇਲਾਵਾ ‘ਕਹਾਂ ਹਮ ਕਹਾਂ ਤੁਮ’, ‘ਹਾਫ ਮੈਰਿਜ’, ‘ਲਾਲ ਇਸ਼ਕ’ ਤੇ ‘ਯੇ ਹੈਂ ਚਾਹਤੇਂ’ ਵਰਗੇ ਕਈ ਸ਼ੋਅਜ਼ ਦੀ ਕਾਸਟਿੰਗ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News