ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ‘ਅਧੂਰਾ’ ਦਾ ਪੋਸਟਰ ਰਿਲੀਜ਼, ਸਿਡਨਾਜ਼ ਦੀ ਦਿਸੇਗੀ ਕੈਮਿਸਟਰੀ

Sunday, Oct 17, 2021 - 02:39 PM (IST)

ਸਿਧਾਰਥ ਸ਼ੁਕਲਾ ਦੇ ਆਖਰੀ ਗੀਤ ‘ਅਧੂਰਾ’ ਦਾ ਪੋਸਟਰ ਰਿਲੀਜ਼, ਸਿਡਨਾਜ਼ ਦੀ ਦਿਸੇਗੀ ਕੈਮਿਸਟਰੀ

ਮੁੰਬਈ (ਬਿਊਰੋ)– ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਹਮੇਸ਼ਾ ਤੋਂ ਹੀ ਪ੍ਰਸ਼ੰਸਕਾਂ ਦੀ ਫੇਵਰੇਟ ਰਹੀ ਹੈ। ਸਿਡਨਾਜ਼ ਨੂੰ ਆਫਸਕ੍ਰੀਨ ਜਾਂ ਆਨਸਕ੍ਰੀਨ ਇਕੱਠੇ ਦੇਖਣ ਲਈ ਪ੍ਰਸ਼ੰਸਕ ਬੇਤਾਬ ਰਹਿੰਦੇ ਸਨ ਪਰ 2 ਸਤੰਬਰ ਨੂੰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਲੱਖਾਂ ਦਿਲਾਂ ’ਚ ਰਾਜ ਕਰਨ ਵਾਲੀ ਸਿਡਨਾਜ਼ ਦੀ ਜੋੜੀ ਹਮੇਸ਼ਾ ਲਈ ਟੁੱਟ ਗਈ ਪਰ ਸਿਡਨਾਜ਼ ਦੇ ਪ੍ਰਸ਼ੰਸਕ ਹੁਣ ਆਪਣੀ ਮਨਪਸੰਦ ਜੋੜੀ ਨੂੰ ਆਖਰੀ ਵਾਰ ਸਕ੍ਰੀਨ ’ਤੇ ਦੇਖ ਸਕਣਗੇ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਫ਼ਿਲਮ ਜਗਤ ਦੇ ਮਸ਼ਹੂਰ ਪ੍ਰੋਡਕਸ਼ਨ ਹਾਊਸਿਜ਼ ਲਈ ਸਖ਼ਤ ਮੁਕਾਬਲੇਬਾਜ਼ ਦੇ ਰੂਪ ’ਚ ਉੱਭਰ ਰਹੇ ਨੇ ਦਲਜੀਤ ਥਿੰਦ

ਸ਼ਹਿਨਾਜ਼ ਤੇ ਸਿਧਾਰਥ ਦਾ ਆਖਰੀ ਗੀਤ ‘'ਅਧੂਰਾ’ ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਪ੍ਰਸ਼ੰਸਕਾਂ ਨੂੰ ਆਖਰੀ ਵਾਰ ਸਿਡਨਾਜ਼ ਨੂੰ ਇਕੱਠੇ ਦੇਖਣ ਦਾ ਮੌਕਾ ਮਿਲੇਗਾ। ਗੀਤ ਦੇ ਰਿਲੀਜ਼ ਤੋਂ ਪਹਿਲਾਂ ਹੀ ਮੇਕਰਜ਼ ਨੇ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।

ਅਧੂਰਾ ਗਾਣੇ ਦੀ ਗਾਇਕਾ ਸ਼੍ਰੇਆ ਘੋਸ਼ਾਲ ਨੇ ਆਪਣੇ ਟਵਿਟਰ ਹੈਂਡਲ ’ਤੇ ਸ਼ਹਿਨਾਜ਼ ਤੇ ਸਿਧਾਰਥ ਦੇ ਆਖਰੀ ਗਾਣੇ ਦਾ ਪੋਸਟਰ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਅਧੂਰਾ ਗੀਤ 21 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ।

 
 
 
 
 
 
 
 
 
 
 
 
 
 
 
 

A post shared by shreyaghoshal (@shreyaghoshal)

ਸ਼੍ਰੇਆ ਨੇ ਪੋਸਟਰ ਸਾਂਝਾ ਕਰਦਿਆਂ ਸਿਧਾਰਥ ਸ਼ੁਕਲਾ ਲਈ ਦਿਲ ਛੂਹ ਲੈਣ ਵਾਲਾ ਨੋਟ ਲਿਖਿਆ ਹੈ। ਸ਼੍ਰੇਆ ਨੇ ਲਿਖਿਆ, ‘ਉਹ ਸਟਾਰ ਸੀ ਤੇ ਹਮੇਸ਼ਾ ਰਹਿਣਗੇ। ਲੱਖਾਂ ਦਿਲਾਂ ਦਾ ਪਿਆਰ ਹਮੇਸ਼ਾ ਚਮਕਦਾ ਰਹੇਗਾ। ਹੈਬਿਟ ਸਾਡਾ ਅਧੂਰਾ ਗੀਤ ਹੈ ਪਰ ਫਿਰ ਵੀ ਪੂਰਾ ਰਹੇਗਾ। ਸਿਡਨਾਜ਼ ਦਾ ਇਹ ਆਖਰੀ ਗਾਣਾ ਹਰ ਪ੍ਰਸ਼ੰਸਕ ਦੀ ਖਵਾਹਿਸ਼ ਹੈ ਤੇ ਹਮੇਸ਼ਾ ਲਈ ਸਾਡੇ ਦਿਲਾਂ ’ਚ ਜ਼ਿੰਦਾ ਰਹੇਗਾ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News