ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਪੇ, ਕਹਿ ਦਿੱਤੀ ਵੱਡੀ ਗੱਲ

Tuesday, Mar 07, 2023 - 11:49 AM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਉਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨ ਕੌਰ ਵਿਧਾਨ ਸਭਾ ਦੇ ਬਾਹਰ ਧਰਨਾ ਲਾ ਕੇ ਬੈਠੇ ਹਨ। ਦੱਸ ਦਈਏ ਕਿ ਇਸ ਸਿੱਧੂ ਦੇ ਮਾਪਿਆਂ ਨਾਲ ਕਾਂਗਰਸੀ ਵਿਧਾਇਕ ਵੀ ਬੈਠੇ ਨਜ਼ਰ ਆ ਰਹੇ ਹਨ। ਸਿੱਧੂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੋਲਡੀ ਬਰਾੜ 'ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਸਾਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਹੁਣ ਅਸੀਂ ਨਹੀਂ ਹਟਾਂਗੇ, ਭਾਵੇਂ ਸਾਨੂੰ ਪੁਲਸ ਗ੍ਰਿਫ਼ਤਾਰ ਕਰ ਲਏ।

PunjabKesari

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਅੱਜ ਦਾ ਧਰਨਾ ਸਰਕਾਰ ਨੂੰ ਜਗਾਉਣ ਲਈ ਹੈ। 11 ਮਹੀਨਿਆਂ ਤੋਂ ਸਿੱਧੂ ਕਤਲ ਮਾਮਲੇ 'ਚ ਕੁਝ ਨਹੀਂ ਹੋਇਆ। ਹੁਣ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ। ਗੋਇੰਦਵਾਲ ਜੇਲ੍ਹ 'ਚ ਹੋਈ ਘਟਨਾ ‘ਤੇ ਉਨ੍ਹਾਂ ਕਿਹਾ ਕਿ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਮੇਰੇ ਪੁੱਤ ਨੂੰ ਮਾਰਨ ਆਏ ਸਨ, ਉਨ੍ਹਾਂ 'ਚੋਂ ਸਿਰਫ਼ ਇੱਕ ਉਸ ਨੂੰ ਜਾਣਦਾ ਸੀ ਬਾਕੀ ਤਾਂ ਕਿਰਾਏ ਦੇ ਲੋਕ ਸਨ। ਜਿਹੜੇ ਲੋਕ ਕਤਲ ਪਿੱਛੇ ਹਨ, ਉਨ੍ਹਾਂ ਦੇ ਨਾਂ ਵੀ ਉਹ ਪੁਲਸ ਨੂੰ ਦੇ ਚੁੱਕੇ ਹਨ। ਹੁਣ ਪੁਲਸ ਨੂੰ ਵੀ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਹੁਣ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੁਲਸ ਤੇ ਪ੍ਰਸ਼ਾਸਨ ਵੱਲੋਂ ਜੋ ਕਾਰਵਾਈ ਹੋਣੀ ਚਾਹੀਦੀ ਹੈ, ਉਹ ਨਹੀਂ ਹੋਈ।

PunjabKesari

ਬਲਕੌਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਮੈਂ ਕੀ ਗ਼ਲਤ ਕਰ ਰਿਹਾ ਹਾਂ, ਕੀ ਮੈਨੂੰ ਆਪਣੇ ਪੁੱਤ ਦਾ ਕੇਸ ਨਹੀਂ ਲੜਨਾ ਚਾਹੀਦਾ। ਮੈਨੂੰ 18, 24 ਤੇ 27 ਤਰੀਕ ਨੂੰ ਧਮਕੀ ਦਿੱਤੀ ਗਈ ਸੀ ਕਿ ਮੈਨੂੰ 25 ਅਪ੍ਰੈਲ ਤੋਂ ਪਹਿਲਾਂ ਮਾਰ ਦਿੱਤਾ ਜਾਵੇਗਾ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਸੁਰੱਖਿਆ ਵਾਪਸ ਲੈ ਲਓ ਪਰ ਮੈਂ ਲੜਾਈ ਜਾਰੀ ਰਖਾਂਗਾ। ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਸਿਰ 'ਤੇ ਕਫਨ ਬੰਨ੍ਹ ਕੇ ਲੜਾਂਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


sunita

Content Editor

Related News