ਮੂਸੇਵਾਲਾ ਦੀ ਕਾਰਬਨ ਕਾਪੀ ਹੈ 'ਨਿੱਕਾ ਸਿੱਧੂ', ਵਾਇਰਲ ਹੋ ਰਹੀ ਤਸਵੀਰ ਦੀ ਲੋਕ ਉਤਾਰ ਰਹੇ ਨੇ ਨਜ਼ਰ

Friday, Nov 08, 2024 - 12:04 PM (IST)

ਮੂਸੇਵਾਲਾ ਦੀ ਕਾਰਬਨ ਕਾਪੀ ਹੈ 'ਨਿੱਕਾ ਸਿੱਧੂ', ਵਾਇਰਲ ਹੋ ਰਹੀ ਤਸਵੀਰ ਦੀ ਲੋਕ ਉਤਾਰ ਰਹੇ ਨੇ ਨਜ਼ਰ

ਐਂਟਰਟੇਨਮੈਂਟ ਡੈਸਕ- ਸਵ. ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜੋ ਦੇਖਦੇ-ਦੇਖਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਇਕ ਵਾਰ ਫਿਰ ਤੋਂ ਭਾਵੁਕ ਕਰ ਦਿੱਤਾ ਹੈ। 
ਛੋਟੇ ਸ਼ੁਭਦੀਪ ਦੀ ਨਜ਼ਰ ਉਤਾਰ ਰਹੇ ਨੇ ਲੋਕ
ਇਸ ਖਾਸ ਪੋਸਟ ਨਾਲ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਛੋਟੇ ਪੁੱਤਰ ਅਤੇ ਸਿੱਧੂ ਮੂਸੇਵਾਲਾ ਦੇ ਭਰਾ ਸ਼ੁਭਦੀਪ ਦਾ ਚਿਹਰਾ ਲੋਕਾਂ ਨੂੰ ਦਿਖਾਇਆ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਉਨ੍ਹਾਂ ਦੇ ਦੂਜੇ ਪੁੱਤਰ ਦਾ ਸਵਾਗਤ ਕੀਤਾ। ਸ਼ੁਭਦੀਪ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਹਰ ਕੋਈ ਛੋਟੇ ਸ਼ੁਭਦੀਪ ਦੀ ਨਜ਼ਰ ਉਤਾਰ ਰਿਹਾ ਹੈ।

PunjabKesari

ਇਹ ਵੀ ਪੜ੍ਹੋ-ਕੀ ਸੀ ਆਲੀਆ-ਰਣਵੀਰ ਦੀ ਧੀ ਰਾਹਾ ਦੇ ਜਨਮਦਿਨ ਦੀ ਥੀਮ? ਕਿਊਟ ਤਸਵੀਰਾਂ ਦੇਖ ਰੂਹ ਹੋ ਜਾਵੇਗੀ ਖੁਸ਼
Cuteness ਦੇਖ ਲੋਕ ਹੋਏ ਦੀਵਾਨੇ
ਤਸਵੀਰ ‘ਚ ਨਜ਼ਰ ਆ ਰਹੇ ਛੋਟੇ ਸ਼ੁਭਦੀਪ ਦੀ Cuteness ਨੂੰ ਦੇਖ ਕੇ ਲੋਕ ਦੀਵਾਨੇ ਹੋ ਰਹੇ ਹਨ। ਤਸਵੀਰ ਵਿੱਚ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨ ਕੌਰ ਆਪਣੇ ਪੁੱਤਰ ਨੂੰ ਗੋਦੀ ਵਿੱਚ ਲੈ ਕੇ ਬੈਠੇ ਹੋਏ ਹਨ। ਛੋਟਾ ਸ਼ੁਭਦੀਪ ਵੀ ਗੋਦੀ ਵਿੱਚ ਬੈਠ ਕੇ ਬਹੁਤ ਹੀ ਪਿਆਰੀ ਮੁਸਕਰਾਹਟ ਨਾਲ ਫੋਟੋ ਖਿਚਵਾ ਰਿਹਾ ਹੈ। ਛੋਟੇ ਸ਼ੁਭਦੀਪ ਨੇ ਗੁਲਾਬੀ ਰੰਗ ਦੀ ਪੱਗ ਬੰਨ੍ਹੀ ਹੋਈ ਹੈ, ਜਿਸ ਵਿੱਚ ਉਹ ਬਹੁਤ ਹੀ ਪਿਆਰਾ ਲੱਗ ਰਿਹਾ ਹੈ।


ਉਨ੍ਹਾਂ ਨੇ ਇਸ ਤਸਵੀਰ ਦੇ ਨਾਲ ਪੰਜਾਬੀ ‘ਚ ਕੈਪਸ਼ਨ ਦਿੱਤੀ ਹੈ। ਉਨ੍ਹਾਂ ਲਿਖਿਆ- ਨਜ਼ਰਾ ਵਿੱਚ ਇਕ ਖਾਸ ਗਹਿਰਾਈ ਹੈ , ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ ,ਚਿਹਰੇ ਦੀ ਮਾਸੂਮੀਅਤ ਤੇ ਸ਼ਬਦਾਂ ਤੋਂ ਪਰੇ ਇਕ ਅਣਮੁੱਲਾ ਨੂਰ ਹੈ , ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆਂ ਸੀ ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮਿਹਰ ਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿੱਚ ਫੇਰ ਤੋਂ ਦੀਦਾਰ ਕਰ ਰਹੇ ਹਾਂ…. ਅਸੀਂ ਵਾਹਿਗੁਰੂ ਦੀ ਸਾਡੇ ਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ 🙏🏻 #justiceforsidhumoosewala
ਉਨ੍ਹਾਂ ਦੇ ਪੁੱਤਰ ਸਿੱਧੂ ਦੀ ਮੌਤ ਤੋਂ ਦੋ ਸਾਲ ਬਾਅਦ, ਸਰਦਾਰ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਆਈਵੀਐਫ ਦੁਆਰਾ ਇੱਕ ਹੋਰ ਬੱਚੇ ਦਾ ਸਵਾਗਤ ਕੀਤਾ। ਬਲਕੌਰ ਨੇ ਆਪਣੇ ਨਵਜੰਮੇ ਪੁੱਤਰ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਸੀ, ਜਿਸ ‘ਚ ਸਿੱਧੂ ਦੀ ਫੋਟੋ ‘ਤੇ ਲਿਖਿਆ ਸੀ, ‘Legends never die’। ਉਸ ਨੇ ਆਪਣੀ ਦੇਖਭਾਲ ਲਈ ਹਸਪਤਾਲ ਦਾ ਧੰਨਵਾਦ ਕਰਦੇ ਹੋਏ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ।

PunjabKesari

ਇਹ ਵੀ ਪੜ੍ਹੋ-ਹਾਰਦਿਕ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਨੂੰ ਕੌਣ ਆਇਆ ਪਸੰਦ? ਪੋਸਟ ਨੇ ਮਚਾਈ ਹਲਚਲ
ਦੱਸਣਯੋਗ ਹੈ ਕਿ ਸਾਲ 2022 ‘ਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਗਾਇਕ ਦੇ ਕਤਲ ਲਈ ਪੂਰੀ ਯੋਜਨਾ ਬਣਾਈ ਗਈ ਸੀ। ਛੇ ਕਾਤਲਾਂ ਨੇ ਪੰਦਰਾਂ ਦਿਨਾਂ ਵਿੱਚ ਤਕਰੀਬਨ ਅੱਠ ਵਾਰ ਸਿੱਧੂ ਮੂਸੇਵਾਲਾ ਦੇ ਘਰ, ਗੱਡੀ ਅਤੇ ਉਸ ਦੇ ਰੂਟਾਂ ਦਾ ਦੌਰਾ ਕੀਤਾ ਸੀ। ਪਰ ਹਰ ਵਾਰ ਉਨ੍ਹਾਂ ਦੀ ਯੋਜਨਾ ਫੇਲ੍ਹ ਹੋ ਰਹੀ ਸੀ ਕਿਉਂਕਿ ਮੂਸੇਵਾਲਾ ਸਖ਼ਤ ਸੁਰੱਖਿਆ ਵਿਚਕਾਰ ਬੁਲੇਟ ਪਰੂਫ਼ ਗੱਡੀ ਵਿਚ ਘਰੋਂ ਨਿਕਲਦਾ ਸੀ। ਇਸ ਕਤਲ ਪਿੱਛੇ ਗੈਂਗਸਟਰ ਗੋਲਡੀ ਬਰਾੜ ਦਾ ਹੱਥ ਦੱਸਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News