ਸਟੇਜਾਂ ''ਤੇ ਮੁੜ ਰਾਜ ਕਰੇਗਾ ''ਸਿੱਧੂ'' ! ਅਜਿਹਾ ਕਰਨ ਵਾਲੇ ਬਣਨਗੇ ਪਹਿਲੇ ਭਾਰਤੀ ਕਲਾਕਾਰ, 8 ਦੇਸ਼ਾਂ ''ਚ ਹੋਣਗੇ ਸ਼ੋਅ

Friday, Mar 20, 2026 - 01:34 PM (IST)

ਸਟੇਜਾਂ ''ਤੇ ਮੁੜ ਰਾਜ ਕਰੇਗਾ ''ਸਿੱਧੂ'' ! ਅਜਿਹਾ ਕਰਨ ਵਾਲੇ ਬਣਨਗੇ ਪਹਿਲੇ ਭਾਰਤੀ ਕਲਾਕਾਰ, 8 ਦੇਸ਼ਾਂ ''ਚ ਹੋਣਗੇ ਸ਼ੋਅ

ਐਂਟਰਟੇਨਮੈਂਟ ਡੈਸਕ- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਇਤਿਹਾਸ ਰਚਣ ਜਾ ਰਹੇ ਹਨ। ਦਰਅਸਲ ਸਿੱਧੂ ਹੁਣ 'ਹੋਲੋਗ੍ਰਾਮ ਤਕਨੀਕ' ਰਾਹੀਂ ਆਪਣੇ ਚਾਹੁਣ ਵਾਲਿਆਂ ਦੇ ਸਾਹਮਣੇ ਸਟੇਜ 'ਤੇ ਮੁੜ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਜਾਣਗੇ।

ਇਹ ਵੀ ਪੜ੍ਹੋ: ਧੁਰੰਦਰ-2 'ਚ 'ਬੜੇ ਸਾਹਿਬ' ਦੇ ਕਿਰਦਾਰ ਤੋਂ ਉੱਠਿਆ ਪਰਦਾ, ਜਾਣੋ ਕੌਣ ਹੈ ਇਹ Actor ਜਿਸ ਨੇ ਨਿਭਾਇਆ 'ਦਾਊਦ' ਦਾ ਰੋਲ

ਕੀ ਹੈ ਹੋਲੋਗ੍ਰਾਮ ਵਰਲਡ ਟੂਰ?

ਹੋਲੋਗ੍ਰਾਮ ਇਕ ਅਜਿਹੀ ਆਧੁਨਿਕ ਤਕਨੀਕ ਹੈ ਜਿਸ ਰਾਹੀਂ ਕਿਸੇ ਵਿਅਕਤੀ ਦਾ 3D (ਥ੍ਰੀ-ਡੀ) ਅਕਸ ਸਟੇਜ 'ਤੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਬਿਲਕੁਲ ਅਸਲੀ ਜਾਪਦਾ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਤਕਨੀਕ ਰਾਹੀਂ ਇਕ ਵਿਸ਼ਵ ਪੱਧਰੀ ਟੂਰ ਆਯੋਜਿਤ ਕੀਤਾ ਜਾਵੇਗਾ, ਤਾਂ ਜੋ ਪ੍ਰਸ਼ੰਸਕ ਆਪਣੇ ਮਨਪਸੰਦ ਗਾਇਕ ਨੂੰ ਇਕ ਵਾਰ ਫਿਰ ਲਾਈਵ ਪਰਫਾਰਮ ਕਰਦੇ ਦੇਖ ਸਕਣ।

ਇਹ ਵੀ ਪੜ੍ਹੋ: ਇੰਤਜ਼ਾਰ ਹੋਇਆ ਖਤਮ ! ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦਿਖਾਇਆ ਛੋਟੇ ਪੁੱਤਰ 'ਕਾਜੂ' ਦਾ ਚਿਹਰਾ

 
 
 
 
 
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

8 ਦੇਸ਼ਾਂ ਵਿੱਚ ਹੋਣਗੇ ਸ਼ਾਨਦਾਰ ਸ਼ੋਅ

ਇਸ ਵਰਲਡ ਟੂਰ ਦਾ ਘੇਰਾ ਕਾਫੀ ਵੱਡਾ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਟੂਰ ਦੁਨੀਆ ਦੇ 8 ਪ੍ਰਮੁੱਖ ਦੇਸ਼ਾਂ ਨੂੰ ਕਵਰ ਕਰੇਗਾ। ਜਿਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਪਾਕਿਸਤਾਨ, ਅਮਰੀਕਾ, ਕੈਨੇਡਾ, ਯੂਕੇ, ਯੂਏਈ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਭਾਰਤੀ ਕਲਾਕਾਰ ਦਾ ਇੰਨੇ ਵੱਡੇ ਪੱਧਰ 'ਤੇ ਹੋਲੋਗ੍ਰਾਮ ਟੂਰ ਆਯੋਜਿਤ ਕੀਤਾ ਜਾ ਰਿਹਾ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਲਗਾਤਾਰ ਸਿੱਧੂ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹਨ। ਇਸ ਹੋਲੋਗ੍ਰਾਮ ਟੂਰ ਦਾ ਮਕਸਦ ਸਿੱਧੂ ਦੇ ਉਨ੍ਹਾਂ ਗੀਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਜੋ ਅਜੇ ਤੱਕ Unreleased ਹਨ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣਾ ਹੈ।

ਇਹ ਵੀ ਪੜ੍ਹੋ: "ਅਸ਼ਲੀਲਤਾ ਬਰਦਾਸ਼ਤ ਨਹੀਂ...!"— ਸੰਜੇ ਦੱਤ ਤੇ ਨੋਰਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਪੱਧਰ 'ਤੇ ਏਬੀਬੀਏ (ABBA), ਮਾਈਕਲ ਜੈਕਸਨ ਅਤੇ ਟੂਪੈਕ ਵਰਗੇ ਦਿੱਗਜ ਕਲਾਕਾਰਾਂ ਦੇ ਹੋਲੋਗ੍ਰਾਮ ਸ਼ੋਅ ਹੋ ਚੁੱਕੇ ਹਨ, ਪਰ ਭਾਰਤ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਕਲਾਕਾਰ ਦਾ ਇੰਨੇ ਵੱਡੇ ਪੱਧਰ 'ਤੇ ਹੋਲੋਗ੍ਰਾਮ ਵਰਲਡ ਟੂਰ ਹੋਣ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੇ ਆਉਂਦਿਆਂ ਹੀ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਨ ਲਈ ਅੰਤਰਰਾਸ਼ਟਰੀ ਪੱਧਰ ਦੀਆਂ ਮਸ਼ਹੂਰ ਤਕਨੀਕੀ ਕੰਪਨੀਆਂ ਨਾਲ ਹੱਥ ਮਿਲਾਇਆ ਗਿਆ ਹੈ।

ਇਹ ਵੀ ਪੜ੍ਹੋ: ਖੁਸ਼ਖਬਰੀ ! ਵਿਆਹ ਦੇ 10 ਸਾਲਾਂ ਬਾਅਦ 'ਮੰਮੀ' ਬਣਨ ਜਾ ਰਹੀ ਹੈ ਮਸ਼ਹੂਰ ਅਦਾਕਾਰਾ, ਫਲਾਂਟ ਕੀਤਾ ਬੇਬੀ ਬੰਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News