ਸਿੱਧੂ ਮੂਸੇ ਵਾਲਾ ਦੀ ਫ਼ਿਲਮ 'Yes I Am Student' ਦਾ ਟਰੇਲਰ ਰਿਲੀਜ਼ (ਵੀਡੀਓ)

Saturday, Oct 09, 2021 - 05:19 PM (IST)

ਸਿੱਧੂ ਮੂਸੇ ਵਾਲਾ ਦੀ ਫ਼ਿਲਮ 'Yes I Am Student' ਦਾ ਟਰੇਲਰ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ) - 'ਮੂਸਾ ਜੱਟ' ਦੀ ਸਫ਼ਲਤਾ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਇੱਕ ਹੋਰ ਫ਼ਿਲਮ 'ਯੈੱਸ ਆਈ ਐਮ ਸਟੂਡੈਂਟ' (Yes I Am Student) ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਸਿੱਧੂ ਮੂਸੇ ਵਾਲਾ ਦੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦਾ ਟਰੇਲਰ ਸਿੱਧੂ ਮੂਸੇ ਵਾਲਾ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਹੈ। ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਇਸ ਟਰੇਲਰ ਨੂੰ ਵਾਰ-ਵਾਰ ਦੇਖ ਰਹੇ ਹਨ। ਜਿਸ ਤਰ੍ਹਾਂ ਦਾ ਟਰੇਲਰ ਤੇ ਫ਼ਿਲਮ ਦਾ ਨਾਂ ਹੈ, ਉਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਵੱਖ-ਵੱਖ ਵਿਦਿਆਰਥੀਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ।
ਇਥੇ ਵੇਖੋ ਫ਼ਿਲਮ ਦਾ ਟਰੇਲਰ-

ਇਸ ਫ਼ਿਲਮ ਸਿੱਧੂ ਮੂਸੇ ਵਾਲਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ, ਜਿਨ੍ਹਾਂ ਨੇ ਪੰਜਾਬ ਦੇ ਇੱਕ ਵਿਦਿਆਰਥੀ ਦੀ ਭੂਮਿਕਾ ਨਿਭਾਈ ਹੈ। ਇਹ ਵਿਦਿਆਰਥੀ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਜਾਣ ਦੀ ਇੱਛਾ ਰੱਖਦਾ ਹੈ ਅਤੇ ਇੱਥੋਂ ਹੀ ਉਸ ਦਾ ਸੰਘਰਸ਼ ਸ਼ੁਰੂ ਹੁੰਦਾ ਹੈ। ਉਸ ਦੇ ਪਰਿਵਾਰ ਵੱਲੋਂ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਪੈਸੇ ਦਾ ਪ੍ਰਬੰਧ ਕਰਨ ਤੋਂ ਲੈ ਕੇ, ਸੰਘਰਸ਼ਾਂ ਅਤੇ ਸ਼ੋਸ਼ਣ ਤੱਕ ਦੀ ਕਹਾਣੀ ਨੂੰ ਇਸ ਟਰੇਲਰ 'ਚ ਦਿਖਾਇਆ ਗਿਆ ਹੈ। ਫ਼ਿਲਮ 'ਚ ਸਿੱਧੂ ਮੂਸੇ ਵਾਲਾ ਅਤੇ ਮੈਂਡੀ ਤੱਖਰ ਮੁੱਖ ਭੂਮਿਕਾਵਾਂ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਮਲਕੀਤ ਰੌਣੀ, ਸੀਮਾ ਕੌਸ਼ਲ, ਜੱਗੀ ਸਿੰਘ ਅਤੇ ਹੋਰ ਬਹੁਤ ਸਾਰੇ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ 22 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।


author

sunita

Content Editor

Related News