ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

Monday, Jul 03, 2023 - 01:58 PM (IST)

ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

ਐਂਟਰਟੇਨਮੈਂਟ ਡੈਸਕ– ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਦਾ ਨਵਾਂ ਗੀਤ ਇਸੇ ਹਫ਼ਤੇ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਮਸ਼ਹੂਰ ਰੈਪਰ ਡਿਵਾਈਨ ਨੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦੀਪ ਢਿੱਲੋਂ ਨੇ ਲਿਆ ਵੱਡਾ ਫ਼ੈਸਲਾ, ਕੈਨੇਡਾ ਛੱਡ ਪੱਕੇ ਸ਼ਿਫਟ ਹੋਣਗੇ ਭਾਰਤ

ਦਰਅਸਲ ਡਿਵਾਈਨ ਦੀ ਐਲਬਮ ‘ਗੁਨੇਹਗਾਰ’ ’ਚ ਉਸ ਦਾ ਸਿੱਧੂ ਮੂਸੇ ਵਾਲਾ ਨਾਲ ਇਕ ਗੀਤ ਪੈਂਡਿੰਗ ਸੀ। ਇਸ ਗੀਤ ਨੂੰ ਹੁਣ ਡਿਵਾਈਨ ਨੇ ਸਿੱਧੂ ਦੇ ਮਾਪਿਆਂ ਵਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ ਹੈ।

ਗੀਤ ਦਾ ਪੋਸਟਰ ਸਾਂਝਾ ਕਰਦਿਆਂ ਡਿਵਾਈਨ ਨੇ ਲਿਖਿਆ, ‘‘ਦਿਲ ਤੋਂ... ਇਹ ਮੇਰੇ ਲਈ ਬਹੁਤ ਖ਼ਾਸ ਗੀਤ ਹੈ। ਇਹ ਦਿਲੋਂ ਹੈ... ਇਸ ਹਫ਼ਤੇ ‘ਚੋਰਨੀ’।’’

PunjabKesari

ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਲੱਗ ਸਕੀ ਕਿ ਇਸ ਗੀਤ ਦੀ ਵੀਡੀਓ ਰਿਲੀਜ਼ ਕੀਤੀ ਜਾਵੇਗੀ ਜਾਂ ਨਹੀਂ ਤੇ ਕੀ ਸਿੱਧੂ ਗੀਤ ’ਚ ਫੀਚਰ ਕਰਦੇ ਨਜ਼ਰ ਆਉਣਗੇ ਜਾਂ ਨਹੀਂ।

ਨੋਟ– ਤੁਸੀਂ ਇਸ ਗੀਤ ਲਈ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News