ਟਵਿਟਰ ’ਤੇ ਪਾਈਆਂ ਸਿੱਧੂ ਮੂਸੇ ਵਾਲਾ ਨੇ ਧੁੰਮਾਂ, ‘ਮੂਸਟੇਪ’ ਆਈ ਟਰੈਂਡਿੰਗ ’ਚ
Friday, May 14, 2021 - 01:20 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ ‘ਮੂਸਟੇਪ’ ਕੱਲ ਯਾਨੀ 15 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਐਲਬਮ ਨੇ ਟਵਿਟਰ ’ਤੇ ਧੁੰਮਾਂ ਪਾ ਦਿੱਤੀਆਂ ਹਨ। ਟਵਿਟਰ ’ਤੇ ‘ਮੂਸਟੇਪ’ ਹੈਸ਼ਟੈਗ ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ਦੀ ਵਰਤੋਂ ਕਰਦਿਆਂ ਖ਼ਬਰ ਲਿਖੇ ਜਾਣ ਤਕ 1 ਲੱਖ ਤੋਂ ਵੱਧ ਟਵੀਟਸ ਹੋ ਚੁੱਕੇ ਸਨ।
ਇਹ ਖ਼ਬਰ ਵੀ ਪੜ੍ਹੋ : ਗੀਤਕਾਰ ਲਵਲੀ ਨੂਰ ਨੇ ਵਿਸਥਾਰ ’ਚ ਰੱਖਿਆ ‘ਕਿੰਨੇ ਆਏ ਕਿੰਨੇ ਗਏ 2’ ਗੀਤ ਦੇ ਵਿਵਾਦ ’ਤੇ ਆਪਣਾ ਪੱਖ
ਸਿੱਧੂ ਨੇ ਟਵਿਟਰ ’ਤੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ, ‘ਮੈਂ ਇਕੱਲਾ ਹਾਂ ਤੇ ਇਕੱਲਾ ਹੀ ਕਾਫੀ ਹਾਂ।’ ਇਸ ਦੇ ਨਾਲ #MOOSETAPE ਵੀ ਵਰਤਿਆ ਹੈ।
ਸਿੱਧੂ ਦੇ ਟਵਿਟਰ ’ਤੇ 1 ਲੱਖ 11 ਹਜ਼ਾਰ ਫਾਲੋਅਰਜ਼ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਸਿੱਧੂ ਮੂਸੇ ਵਾਲਾ ਦੀ ਕੋਈ ਐਲਬਮ ਟਵਿਟਰ ’ਤੇ ਟਰੈਂਡ ਕਰ ਰਹੀ ਹੈ।
IM ALONE AND IM ENOUGH #MOOSETAPE 📀📀📀 pic.twitter.com/ppVe2LFP3S
— Sidhu Moose Wala (@iSidhuMooseWala) May 14, 2021
ਦੱਸਣਯੋਗ ਹੈ ਕਿ ਸਿੱਧੂ ਦੀ ਇਸ ਐਲਬਮ ’ਚ 30 ਟਰੈਕ ਹਨ। 15 ਮਈ ਨੂੰ ਪਹਿਲਾ ਟਰੈਕ ਰਿਲੀਜ਼ ਕੀਤਾ ਜਾਵੇਗਾ ਤੇ 2-2 ਦਿਨਾਂ ਬਾਅਦ ਐਲਬਮ ਦਾ ਹਰ ਨਵਾਂ ਗੀਤ ਰਿਲੀਜ਼ ਹੋਵੇਗਾ।
ਸਿੱਧੂ ਨੇ ਬੀਤੇ ਦਿਨੀਂ ਆਪਣੇ ਚਾਹੁਣ ਵਾਲਿਆਂ ਲਈ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ’ਚ ਸਿੱਧੂ ਨੇ ਦੱਸਿਆ ਸੀ ਕਿ ਕਿਵੇਂ ਉਹ ਸਿੱਧੂ ਦੀ ਐਲਬਮ ਨੂੰ ਦੁਨੀਆ ਭਰ ’ਚ ਚਰਚਾ ’ਚ ਲਿਆ ਸਕਦੇ ਹਨ।
ਨੋਟ– ਸਿੱਧੂ ਦੀ ਐਲਬਮ ਬਾਰੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।