ਕੌਣ ਸੀ ਟੁਪਾਕ, ਜਿਹੜਾ ਬਣਿਆ ਮੂਸੇ ਵਾਲਾ ਦਾ ਆਈਡਲ, ਦੋਵਾਂ ਦੀ ਜ਼ਿੰਦਗੀ ਤੇ ਮੌਤ ’ਚ ਕੀ ਸਮਾਨਤਾ?

06/03/2022 10:55:25 AM

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 28 ਸਾਲਾਂ ਦਾ ਸਿੱਧੂ ਮੂਸੇ ਵਾਲਾ ਹਾਲੀਵੁੱਡ ਰੈਪਰ ਟੁਪਾਕ ਨੂੰ ਆਪਣਾ ਆਈਡਲ ਮੰਨਦਾ ਸੀ। ਆਪਣੇ ਗੀਤਾਂ ’ਚ ਕਈ ਵਾਰ ਸਿੱਧੂ ਨੇ ਟੁਪਾਕ ਦਾ ਜ਼ਿਕਰ ਕੀਤਾ। ਟੁਪਾਕ ਦੀ ਜ਼ਿੰਦਗੀ ਨਾਲ ਸਿੱਧੂ ਇੰਨੀ ਸਮਾਨਤਾ ਰੱਖਦਾ ਸੀ ਕਿ ਉਸ ਦੀ ਮੌਤ ਦੀ ਟੁਪਾਕ ਦੀ ਮੌਤ ਵਾਂਗ ਹੋਈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਟੁਪਾਕ ਆਖਿਰ ਹੈ ਕੌਣ ਸੀ, ਜਿਸ ਨੂੰ ਸਿੱਧੂ ਆਪਣਾ ਰੋਲ ਮਾਡਲ ਤੇ ਆਈਡਲ ਮੰਨਦਾ ਸੀ।

ਗੋਲੀਆਂ ਮਾਰ ਕੇ ਕੀਤਾ ਦੋਵਾਂ ਦਾ ਕਤਲ
ਦੱਸ ਦੇਈਏ ਕਿ ਸਿੱਧੂ ਦਾ ਮੌਤ ਤੋਂ ਬਾਅਦ ਕੁਝ ਦਿਨ ਪਹਿਲਾਂ ਗੀਤ ‘ਦਿ ਲਾਸਟ ਰਾਈਡ’ ਰਿਲੀਜ਼ ਹੋਇਆ ਸੀ। ਇਸ ਗੀਤ ਦਾ ਪੋਸਟਰ ਟੁਪਾਕ ਦੀ ਗੱਡੀ ਦਾ ਸੀ, ਜਿਸ ’ਤੇ 7 ਸਤੰਬਰ, 1996 ਨੂੰ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। 6 ਦਿਨਾਂ ਤਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਮਗਰੋਂ ਟੁਪਾਕ ਦਾ 13 ਸਤੰਬਰ, 1996 ਨੂੰ ਦਿਹਾਂਤ ਹੋ ਗਿਆ। ਉਥੇ ਸਿੱਧੂ ਨੂੰ ਦੋ ਦਰਜਨ ਦੇ ਕਰੀਬ ਗੋਲੀਆਂ ਲੱਗੀਆਂ ਤੇ ਉਸ ਦੀ ਮੌਕ ’ਤੇ ਹੀ ਮੌਤ ਹੋ ਗਈ।

ਰਾਜਨੀਤੀ ਨਾਲ ਸੀ ਦੋਵਾਂ ਦੇ ਪਰਿਵਾਰਾਂ ਦਾ ਸਬੰਧ
ਟੁਪਾਕ ਦਾ ਜਨਮ 1971 ’ਚ ਹੋਇਆ ਸੀ। ਉਹ ਸਿਰਫ 25 ਸਾਲਾਂ ਦਾ ਸੀ, ਉਥੇ ਸਿੱਧੂ ਦਾ ਜਨਮ 1993 ਨੂੰ ਹੋਇਆ ਤੇ ਉਹ 28 ਸਾਲਾਂ ਦਾ ਸੀ। ਟੁਪਾਕ ਨੂੰ ਦੁਨੀਆ ਦੇ ਮਹਾਨ ਰੈਪਰਾਂ ’ਚੋਂ ਇਕ ਮੰਨਿਆ ਜਾਂਦਾ ਸੀ। ਟੁਪਾਕ ਦੇ ਮਾਪੇ ਬਲੈਕ ਪੈਂਥਰਜ਼ ਪਾਰਟੀ ਦੇ ਮੈਂਬਰ ਸਨ, ਜਦਕਿ ਸਿੱਧੂ ਮੂਸੇ ਵਾਲਾ ਦੇ ਮਾਤਾ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ ਤੇ ਪਿੰਡ ਦੇ ਸਰਪੰਚ ਹਨ। ਸਿੱਧੂ ਨੇ ਵੀ ਚੋਣ ਲੜੀ ਪਰ ਉਹ ਹਾਰ ਗਿਆ। ਟੁਪਾਕ ਦੀ ਬਲੈਕ ਪੈਂਥਰਜ਼ ਪਾਰਟੀ ਪੁਲਸ ਜ਼ਿਆਦਤੀਆਂ ਖ਼ਿਲਾਫ਼ ਕਾਲੇ ਲੋਕਾਂ ਦੇ ਹੱਕਾਂ ਲਈ ਕੰਮ ਕਰਦੀ ਸੀ। ਇਸ ਕਾਰਨ ਉਨ੍ਹਾਂ ਨੂੰ ਕਈ ਵਾਰ ਜੇਲ ਵੀ ਜਾਣਾ ਪਿਆ ਤੇ ਕਈ ਕੇਸ ਵੀ ਹੋਏ। ਸਿੱਧੂ ਦੀ ਗੱਲ ਕਰੀਏ ਤਾਂ ਉਸ ’ਤੇ ਵੀ ਕਈ ਕੇਸ ਚੱਲ ਰਹੇ ਸਨ।

ਹਥਿਆਰਾਂ ਤੇ ਸਰਕਾਰਾਂ ਖ਼ਿਲਾਫ਼ ਦੋਵੇਂ ਲਿਖ ਚੁੱਕੇ ਨੇ ਗੀਤ
ਟੁਪਾਕ ਨੇ ਸਰਕਾਰਾਂ ਦੀਆਂ ਗਲਤ ਨੀਤੀਆਂ ਖ਼ਿਲਾਫ਼ ਕਈ ਵਾਰ ਰੈਪ ਕੀਤਾ। ਸਿੱਧੂ ਮੂਸੇ ਵਾਲਾ ਵੀ ਸਰਕਾਰਾਂ ਦੇ ਨਾਲ-ਨਾਲ ਮੀਡੀਆ ਤੇ ਹੋਰ ਮੁੱਦਿਆਂ ’ਤੇ ਜਵਾਬ ਦਿੰਦਾ ਰਿਹਾ। ਟੁਪਾਕ ਦਾ ਦੂਜੇ ਰੈਪਰਾਂ ਨਾਲ ਤਕਰਾਰ ਵੀ ਹੁੰਦਾ ਰਿਹਾ, ਜਿਸ ਕਾਰਨ ਗੈਂਗਵਾਰ ’ਚ ਉਸ ਦਾ ਨਾਂ ਆਉਣ ਲੱਗਾ। ਸਿੱਧੂ ਦਾ ਵੀ ਇੰਡਸਟਰੀ ਦੇ ਕਈ ਕਲਾਕਾਰਾਂ ਨਾਲ ਵਿਰੋਧ ਰਿਹਾ ਹੈ। ਜਿਥੇ ਟੁਪਾਕ ਆਪਣੇ ਗੀਤਾਂ ’ਚ ਗਲਤ ਨੂੰ ਗਲਤ ਕਹਿ ਕੇ ਟਿੱਪਣੀ ਕਰਦਾ ਸੀ, ਉਥੇ ਉਸ ਦੇ ਰੈਪ ’ਚ ਹਥਿਆਰਾਂ ਤੇ ਹਿੰਸਾ ਦੀ ਗੱਲ ਵੀ ਹੁੰਦੀ ਸੀ। ਸਿੱਧੂ ਮੂਸੇ ਵਾਲਾ ਦੇ ਗੀਤਾਂ ’ਚ ਵੀ ਹਥਿਆਰਾਂ ਤੇ ਹਿੰਸਾ ਦਾ ਜ਼ਿਕਰ ਹੁੰਦਾ ਸੀ।

ਟੁਪਾਕ ਤੇ ਸਿੱਧੂ ਦੀ ਆਪਣੇ ਵਿਰੋਧੀਆਂ ਨਾਲ ਰਿਹਾ ਹਮੇਸ਼ਾ ਵੈਰ
ਟੁਪਾਕ ਦਾ ਮਸ਼ਹੂਰ ਰੈਪਰ ਬਿਗੀ ਸਮਾਲਸ ਨਾਲ ਚੰਗਾ ਪਿਆਰ ਸੀ ਪਰ ਬਾਅਦ ’ਚ ਦੋਵਾਂ ’ਚ ਅਣਬਣ ਹੋ ਗਈ। ਸਿੱਧੂ ਮੂਸੇ ਵਾਲਾ ਦਾ ਕਰਨ ਔਜਲਾ ਨਾਲ ਪਹਿਲਾਂ ਪਿਆਰ ਸੀ ਪਰ ਬਾਅਦ ’ਚ ਦੋਵਾਂ ’ਚ ਅਣਬਣ ਹੋ ਗਈ। ਟੁਪਾਕ ਤੇ ਬਿਗੀ ’ਚ ਵੀ ਇਸ ਦੇ ਚਲਦਿਆਂ ਧੜੇ ਬਣਨੇ ਸ਼ੁਰੂ ਹੋ ਗਏ। ਈਸਟ ਕੋਸਟ ’ਚ ਹਿੱਪ-ਹੌਪ ਕਲਚਰ ਤੇ ਰੈਪ ਮਿਊਜ਼ਿਕ ਦਾ ਜਨਮ ਹੋਇਆ ਤੇ ਬਿੱਗੀ ਸਮਾਲਸ ਤੇ ਪਫ ਡੈਡੀ ਇਸ ਦੀ ਸ਼ੁਰੂਆਤ ਕਰਨ ਵਾਲੇ ਮਸ਼ਹੂਰ ਚਿਹਰੇ ਸਨ। ਉਥੇ ਵੈਸਟ ਕੋਸਟ ਧੜੇ ਦੀ ਅਗਵਾਈ ਟੁਪਾਕ ਨਾਲ ਸੂਗ ਨਾਈਟ ਕਰਦਾ ਸੀ। ਉਥੇ ਸਿੱਧੂ ਮੂਸੇ ਵਾਲਾ ਤੇ ਕਰਨ ਔਜਲਾ ਨੂੰ ਲੈ ਕੇ ਵੀ ਇੰਡਸਟਰੀ ’ਚ ਸਾਨੂੰ ਧੜੇਬੰਦੀ ਦੇਖਣ ਨੂੰ ਮਿਲੀ। ਜਿਸ ਕਲਾਕਾਰ ਨਾਲ ਸਿੱਧੂ ਕੰਮ ਕਰਦਾ ਸੀ, ਉਸ ਨਾਲ ਕਈ ਵਾਰ ਕਰਨ ਕੰਮ ਕਰਨ ਤੋਂ ਮਨ੍ਹਾ ਕਰ ਦਿੰਦਾ ਸੀ ਤੇ ਜਿਸ ਕਲਾਕਾਰ ਨਾਲ ਕਰਨ ਕੰਮ ਕਰਦਾ ਸੀ, ਉਸ ਨਾਲ ਕਈ ਵਾਰ ਸਿੱਧੂ ਕੰਮ ਕਰਨ ਤੋਂ ਮਨ੍ਹਾ ਕਰ ਦਿੰਦਾ ਸੀ।

ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੇ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ, ਕਿਹਾ- ‘ਮੈਂ ਆਪਣੇ ਹੱਥਾਂ ਨਾਲ ਮਾਰਿਆ’

ਹੌਲੀ-ਹੌਲੀ ਇਹ ਧੜੇਬਾਜ਼ੀ ਇੰਨੀ ਵੱਧ ਗਈ ਕਿ ਗੀਤਾਂ ’ਚ ਜਵਾਬ ਦੇਣ ਦੇ ਨਾਲ-ਨਾਲ ਅਸਲ ਜ਼ਿੰਦਗੀ ’ਚ ਵੀ ਗੋਲੀਆਂ ਚੱਲਣ ਲੱਗੀਆਂ। ਮੌਤ ਤੋਂ ਪਹਿਲਾਂ ਵੀ ਟੁਪਾਕ ’ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ’ਚ ਉਸ ਦੇ 5 ਗੋਲੀਆਂ ਵੱਜੀਆਂ ਸਨ। ਠੀਕ ਹੋਣ ਤੋਂ ਬਾਅਦ ਟੁਪਾਕ ਨੇ ‘ਫਾਈਵ ਸ਼ਾਟਸ ਕੁਡ ਨੌਟ ਡਰਾਪ ਮੀ’ ਨਾਂ ਦਾ ਗੀਤ ਕੱਢ ਕੇ ਵਿਰੋਧੀਆਂ ਨੂੰ ਜਵਾਬ ਦਿੱਤਾ ਸੀ। ਸਿੱਧੂ ’ਤੇ ਵੀ ਪਹਿਲਾਂ ਹਮਲਾ ਹੋਣ ਦੀ ਗੱਲ ਆਖੀ ਗਈ ਹੈ। ਆਪਣੇ ਗੀਤ ‘ਘਰੇ ਬਹਿ ਕੇ ਮਾਰੀਆਂ ਨੀਂ ਗੱਲਾਂ’ ’ਚ ਸਿੱਧੂ ਨੇ ਕਿਹਾ ਸੀ, ‘ਬਾਂਹ ’ਤੇ ਸੀ ਗੋਲੀ ਵੱਜੀ ਪਾਈ ਨੀਂ ਸਨੈਪ ਮੈਂ’। ਉਸ ਨੇ ਗੀਤ ਰਾਹੀਂ ਦੱਸਿਆ ਸੀ ਕਿ ਉਸ ਦੇ ਗੋਲੀ ਵੱਜੀ ਸੀ ਪਰ ਉਸ ਨੇ ਕਿਤੇ ਫੋਟੋ ਨਹੀਂ ਪਾਈ।

ਇਹ ਖ਼ਬਰ ਵੀ ਪੜ੍ਹੋ : ‘ਮਾਸੀ ਦਾ ਪਤਾ ਲੈਣ ਨਿਕਲਿਆ ਸੀ ਸਿੱਧੂ, ਪੈਂਚਰ ਸੀ ਪਜੈਰੋ, ਕਹਿੰਦਾ ਥਾਰ ਕਦੇ ਲੈ ਕੇ ਨਹੀਂ ਗਏ, ਅੱਜ ਇਸ ਨੂੰ ਹੀ ਲੈ ਚੱਲਦੇ ਹਾਂ’

ਟੁਪਾਕ ’ਤੇ ਸਰੀਰਕ ਸ਼ੋਸ਼ਣ ਦਾ ਦੋਸ਼ ਵੀ ਲੱਗਾ ਸੀ, ਜਿਸ ਦੇ ਚਲਦਿਆਂ ਉਸ ਨੂੰ ਜੇਲ ਜਾਣਾ ਪਿਆ। ਟੁਪਾਕ ਨੇ ਆਪਣੇ ਰੈਪ ’ਚ ਨਸਲਵਾਦ ’ਤੇ ਵੀ ਗੱਲਬਾਤ ਕੀਤੀ, ਜਿਸ ਦੇ ਚਲਦਿਆਂ ਅਮਰੀਕਾ ’ਚ ਰਹਿ ਰਹੇ ਅਫਰੀਕੀ ਮੂਲ ਦੇ ਨੌਜਵਾਨ ਉਸ ਵੱਲ ਖਿੱਚੇ ਗਏ। ਟੁਪਾਕ ਦਾ ਹਾਲੀਵੁੱਡ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਮੈਡੋਨਾ ਨਾਲ ਵੀ ਰਿਲੇਸ਼ਨ ਰਿਹਾ। ਸਿੱਧੂ ਮੂਸੇ ਵਾਲਾ ਦੀ ਨੌਜਵਾਨੀ ਬੇਹੱਦ ਦੀਵਾਨੀ ਸੀ। ਟੁਪਾਕ ਦੀ ਆਖਰੀ ਐਲਬਮ ‘ਆਲ ਆਈਸ ਆਨ ਮੀ’ ਸੀ, ਜੋ ਸਾਲ 1996 ’ਚ ਰਿਲੀਜ਼ ਹੋਈ। ਸਿੱਧੂ ਦਾ ਆਖਰੀ ਗੀਤ ‘ਲੈਵਲਸ’ ਸੀ, ਜੋ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ, ਉਥੇ ਉਸ ਦੀ ਆਖਰੀ ਈ. ਪੀ. ‘ਨੋ ਨੇਮ’ ਤੇ ਆਖਰੀ ਐਲਬਮ ‘ਮੂਸਟੇਪ’ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News