ਮਰਹੂਮ ਸਿੱਧੂ ਮੂਸੇਵਾਲਾ ਨੂੰ ਮਿਲਿਆ ਯੂਟਿਊਬ ਡਾਇਮੰਡ ਪਲੇ ਬਟਨ

Thursday, Sep 22, 2022 - 04:05 PM (IST)

ਮਰਹੂਮ ਸਿੱਧੂ ਮੂਸੇਵਾਲਾ ਨੂੰ ਮਿਲਿਆ ਯੂਟਿਊਬ ਡਾਇਮੰਡ ਪਲੇ ਬਟਨ

ਜਲੰਧਰ (ਬਿਊਰੋ) : ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ। ਹਾਲੇ ਵੀ ਉਨ੍ਹਾਂ ਦਾ ਨਾਂ ਸੁਰਖੀਆਂ 'ਚ ਬਣਿਆ ਹੋਇਆ ਹੈ। ਮਰਨ ਉਪਰੰਤ ਸਿੱਧੂ ਮੂਸੇਵਾਲਾ ਦੇ ਕਈ ਗੀਤ ਕਿੰਨੇ ਹੀ ਮਹੀਨੇ ਟਰੈਂਡਿੰਗ 'ਚ ਰਹੇ। ਹੁਣ ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਰਿਕਾਰਡ ਜੁੜ ਗਿਆ ਹੈ। ਜੀ ਹਾਂ, ਯੂਟਿਊਬ ਨੇ ਸਨਮਾਨ ਵਜੋਂ ਸਿੱਧੂ ਮੂਸੇਵਾਲਾ ਨੂੰ ਡਾਇੰਮਡ ਪਲੇ ਬਟਨ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?

ਦੱਸ ਦਈਏ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਯੂਟਿਊਬ 'ਤੇ 1 ਕਰੋੜ ਸਬਸਕ੍ਰਾਈਬਰ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਯੂਟਿਊਬ 'ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ। ਉਨ੍ਹਾਂ ਨੂੰ ਹਾਲ ਹੀ 'ਚ ਇਹ ਸਨਮਾਨ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਦੇ ਨਾ ਤਾਂ ਇੱਕ ਕਰੋੜ ਸਬਸਕ੍ਰਾਈਬਰ ਹਨ ਅਤੇ ਨਾ ਹੀ ਉਨ੍ਹਾਂ ਨੂੰ ਇਹ ਪ੍ਰਾਪਤੀ ਮਿਲੀ ਹੈ। 

ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਜਾਇਦਾਦ ਅਤੇ ਲਗਜ਼ਰੀ ਕਾਰਾਂ ਦੇ ਮਾਲਕ ਸਨ ਰਾਜੂ ਸ਼੍ਰੀਵਾਸਤਵ, ਹਰ ਮਹੀਨੇ ਕਮਾਉਂਦੈ ਸਨ ਲੱਖਾਂ ਰੁਪਏ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ। ਉਨ੍ਹਾਂ ਦੇ ਮਰਨ ਉਪਰੰਤ ਵੀ ਉਨ੍ਹਾਂ ਦੇ ਗੀਤ ਲੋਕ ਸੁਣ ਰਹੇ ਹਨ। ਉਨ੍ਹਾਂ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ 'ਚ 'ਦਿ ਲਾਸਟ ਰਾਈਡ', '295', 'ਲੈਵਲਜ਼', 'ਈਸਟ  ਸਾਈਡ ਫ਼ਲੋ' ਅਤੇ ਹੋਰ ਕਈ ਗੀਤ ਹਨ। ਇਸ ਦੇ ਨਾਲ-ਨਾਲ ਮੂਸੇਵਾਲਾ ਦਾ ਸੋਸ਼ਲ ਮੀਡੀਆ 'ਤੇ ਵੀ ਦਬਦਬਾ ਹੈ। ਇੰਸਟਾਗ੍ਰਾਮ 'ਤੇ ਸਿੱਧੂ ਮੂਸੇਵਾਲਾ ਦੇ 1 ਕਰੋੜ ਤੋਂ ਵੱਧ ਫ਼ਾਲੋਅਰਜ਼ ਹਨ ਅਤੇ ਯੂਟਿਊਬ 'ਤੇ 1 ਕਰੋੜ ਸਬਸਕ੍ਰਾਈਬਰ ਹਨ।

ਇਹ ਖ਼ਬਰ ਵੀ ਪੜ੍ਹੋ : ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ, ਦਿੱਲੀ 'ਚ ਹੋਵੇਗਾ ਸਸਕਾਰ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਦਿਨ ਦਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News