ਲੈਜੰਡ ਸਿੱਧੂ ਮੂਸੇ ਵਾਲਾ : ਅੰਤਿਮ ਸੰਸਕਾਰ ਵਾਲੀ ਜਗ੍ਹਾ ਬਣੀ ਯਾਦਗਾਰ, ਦੂਰ-ਦੁਰਾਡੇ ਤੋਂ ਪਹੁੰਚ ਰਹੇ ਲੋਕ

06/06/2022 2:16:41 PM

ਮਾਨਸਾ (ਬਿਊਰੋ)– ਸਾਲ 2019 ’ਚ ਜਦੋਂ ਸਿੱਧੂ ਮੂਸੇ ਵਾਲਾ ਦਾ ਗੀਤ ‘ਲੈਜੰਡ’ ਆਇਆ ਸੀ ਤਾਂ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਅਸਲ ਜ਼ਿੰਦਗੀ ’ਚ ਲੈਜੰਡ ਬਣ ਜਾਵੇਗਾ। ਜਿਸ ਜਗ੍ਹਾ ’ਤੇ ਸਿੱਧੂ ਮੂਸੇ ਵਾਲਾ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉਹ ਹੁਣ ਤੀਰਥ ਯਾਤਰਾ ਵਾਲੀ ਥਾਂ ਬਣ ਗਈ ਹੈ, ਜਿਥੇ ਦੂਰ-ਦੁਰਾਡੇ ਤੋਂ ਲੋਕ ਪਹੁੰਚ ਕੇ ਉਸ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਨਾਂ ’ਤੇ ਲੋਕਾਂ ਨੇ ਮਾਰਨੀ ਸ਼ੁਰੂ ਕੀਤੀ ਠੱਗੀ, ਅੰਤਿਮ ਅਰਦਾਸ ਲਈ ਮੰਗ ਰਹੇ ਪੈਸੇ

ਲੋਕ ਸਿੱਧੂ ਦੇ ਖੇਤਾਂ ’ਚ ਬਣੀ ਉਸ ਦੀ ਸਮਾਧ ਦੇ ਸਾਹਮਣੇ ਪਈ ਤਸਵੀਰ ਨੂੰ ਮੱਥਾ ਟੇਕ ਰਹੇ ਹਨ। ਸਿਰਫ ਨੌਜਵਾਨ ਹੀ ਨਹੀਂ, ਸਗੋਂ ਵਿਆਹੁਤਾ ਜੋੜੇ ਤੇ ਬਜ਼ੁਰਗ ਵੀ ਇਥੇ ਪਹੁੰਚ ਕੇ ਮੱਥਾ ਟੇਕ ਰਹੇ ਹਨ ਤੇ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ।

ਇਹ ਲੋਕਾਂ ਦਾ ਸਿੱਧੂ ਮੂਸੇ ਵਾਲਾ ਲਈ ਪਿਆਰ ਹੀ ਹੈ, ਜੋ ਉਸ ਨੇ ਆਪਣੇ ਕੰਮ ਨਾਲ ਹਾਸਲ ਕੀਤਾ ਹੈ। ਸਿੱਧੂ ਜਿੰਨਾ ਮਸ਼ਹੂਰ ਮੌਤ ਤੋਂ ਪਹਿਲਾਂ ਸੀ, ਉਸ ਤੋਂ ਕਿਤੇ ਵੱਧ ਮਸ਼ਹੂਰ ਮੌਤ ਤੋਂ ਬਾਅਦ ਹੋ ਗਿਆ ਹੈ। ਇਹ ਗੱਲ ਅਸੀਂ ਨਹੀਂ, ਉਸ ਦੇ ਚਾਹੁਣ ਵਾਲੇ ਆਖਦੇ ਹਨ।

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ 8 ਜੂਨ ਨੂੰ ਭੋਗ ਤੇ ਅੰਤਿਮ ਅਰਦਾਸ ਹੈ। ਸ਼ਨੀਵਾਰ ਨੂੰ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ਤੋਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਵੀਡੀਓ ਅਪਲੋਡ ਕੀਤੀ ਗਈ ਸੀ, ਜਿਸ ’ਚ ਉਹ ਲੋਕਾਂ ਨੂੰ ਸਿੱਧੂ ਦੇ ਭੋਗ ’ਚ ਪਹੁੰਚਣ ਦੀ ਬੇਨਤੀ ਕਰ ਰਹੇ ਸਨ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News