ਸਿਧਾਰਥ ਸ਼ੁਕਲਾ ਦੇ ਪਰਿਵਾਰ ਵਲੋਂ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬਿਆਨ, ਤੁਸੀਂ ਵੀ ਪੜ੍ਹੋ

01/27/2022 11:45:30 AM

ਚੰਡੀਗੜ੍ਹ (ਬਿਊਰੋ)– ਸ਼ਹਿਨਾਜ਼ ਗਿੱਲ ਨੇ 25 ਜਨਵਰੀ ਨੂੰ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਇਕ ਨੋਟ ਲਿਖਿਆ ਹੈ, ਜੋ ਸਵਰਗੀ ਸਿਧਾਰਥ ਸ਼ੁਕਲਾ ਦੇ ਪਰਿਵਾਰ ਵਲੋਂ ਲਿਖਿਆ ਗਿਆ ਹੈ।

ਇਸ ਨੋਟ ’ਚ ਲਿਖਿਆ ਹੈ, ‘ਇਕ ਪਰਿਵਾਰ ਹੋਣ ਦੇ ਨਾਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੇ ਇਹ ਵੀ ਜਾਣਦੇ ਹਾਂ ਕਿ ਤੁਸੀਂ ਸਾਰੇ ਇਸ ਨੂੰ ਕਬੂਲ ਕਰੋਗੇ। ਸਿਧਾਰਥ ਇਸ ਦੁਨੀਆ ਤੋਂ ਚਲਾ ਗਿਆ ਹੈ ਤੇ ਹੁਣ ਉਹ ਫ਼ੈਸਲੇ ਨਹੀਂ ਲੈ ਸਕਦਾ ਪਰ ਉਹ ਸਾਡੀ ਜ਼ਿੰਦਗੀ ਤੇ ਯਾਦਾਂ ਦਾ ਬੇਸ਼ਕੀਮਤੀ ਹਿੱਸਾ ਹੈ ਤੇ ਅਸੀਂ ਉਸ ਦੀਆਂ ਇੱਛਾਵਾਂ ਦੀ ਰੱਖਿਆ ਕਰਨ ਲਈ ਖੜ੍ਹੇ ਹਾਂ। ਜੋ ਵੀ ਸਿਧਾਰਥ ਸ਼ੁਕਲਾ ਦਾ ਨਾਂ ਤੇ ਉਸ ਦਾ ਚਿਹਰਾ ਕਿਸੇ ਪ੍ਰਾਜੈਕਟ ’ਚ ਵਰਤਣਾ ਚਾਹੁੰਦਾ ਹੈ, ਕਿਰਪਾ ਕਰਕੇ ਇਕ ਵਾਰ ਸਾਨੂੰ ਜ਼ਰੂਰ ਮਿਲੇ। ਸਮਾਂ ਕੱਢ ਕੇ ਇਸ ਬਾਰੇ ਸਾਨੂੰ ਜ਼ਰੂਰ ਦੱਸੋ।’

ਇਹ ਖ਼ਬਰ ਵੀ ਪੜ੍ਹੋ : ਭੈਣ ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ਭਰਾ ਸ਼ਹਿਬਾਜ਼ ਨੇ ਸਾਂਝੀ ਕੀਤੀ ਪਿਆਰੀ ਵੀਡੀਓ, ਗਾਇਆ ਗੀਤ

ਨੋਟ ’ਚ ਅੱਗੇ ਲਿਖਿਆ ਹੈ, ‘ਸਾਨੂੰ ਸਿਧਾਰਥ ਦੀ ਪਸੰਦ ਦਾ ਪਤਾ ਹੈ, ਅਸੀਂ ਜਾਣਦੇ ਹਾਂ ਕਿ ਉਹ ਕੀ ਚਾਹੁੰਦਾ ਸੀ ਤੇ ਸਾਡੇ ਫ਼ੈਸਲਾ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦਿਮਾਗ ’ਚ ਰੱਖ ਕੇ ਲਏ ਜਾਣਗੇ। ਉਹ ਪ੍ਰਾਜੈਕਟਸ ਜਿਨ੍ਹਾਂ ਤੋਂ ਉਹ ਖ਼ੁਸ਼ ਨਹੀਂ ਸੀ, ਅਸੀਂ ਜਾਣਦੇ ਹਾਂ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਹ ਰਿਲੀਜ਼ ਹੋਣ। ਉਹ ਸਾਰੀਆਂ ਚੀਜ਼ਾਂ, ਜੋ ਉਸ ਦੇ ਜਿਊਂਦਿਆਂ ਰਿਲੀਜ਼ ਨਹੀਂ ਹੋਈਆਂ, ਉਨ੍ਹਾਂ ’ਚ ਉਸ ਦੀ ਇੱਛਾ ਨਹੀਂ ਸੀ ਤੇ ਉਹ ਨਹੀਂ ਚਾਹੁੰਦਾ ਸੀ ਕਿ ਉਹ ਰਿਲੀਜ਼ ਹੋਣ। ਸੋ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਦਿਮਾਗ ’ਚ ਰੱਖੋ ਤੇ ਉਸ ਨੂੰ ਪਿਆਰ ਨਾਲ ਯਾਦ ਰੱਖੋ।’

ਦੱਸ ਦੇਈਏ ਕਿ ਇਸ ਨੋਟ ’ਚ ਸਿਧਾਰਥ ਦੇ ਪਰਿਵਾਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਪ੍ਰਾਜੈਕਟ ਉਸ ਦੇ ਜਿਊਂਦਿਆਂ ਰਿਲੀਜ਼ ਨਹੀਂ ਹੋਏ, ਉਨ੍ਹਾਂ ਨੂੰ ਸਾਡੇ ਤੋਂ ਪੁੱਛੇ ਬਿਨਾਂ ਰਿਲੀਜ਼ ਨਾ ਕੀਤਾ ਜਾਵੇ। ਉਹ ਜਾਣਦੇ ਹਨ ਕਿ ਸਿਧਾਰਥ ਦੀ ਪਸੰਦ ਕੀ ਸੀ ਤੇ ਬਿਨਾਂ ਉਨ੍ਹਾਂ ਦੀ ਇਜਾਜ਼ਤ ਅਜਿਹਾ ਕੁਝ ਵੀ ਰਿਲੀਜ਼ ਨਾ ਕੀਤਾ ਜਾਵੇ, ਜੋ ਸਿਧਾਰਥ ਨਹੀਂ ਚਾਹੁੰਦਾ ਸੀ ਕਿ ਉਹ ਰਿਲੀਜ਼ ਹੋਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News