Sidharth Shukla Birth Anniversary: ਦੇਖੋ ਸਿਡਨਾਜ਼ ਦੇ ਖੁਸ਼ਨੁਮਾ ਪਲ ਦੀਆਂ ਖੂਬਸੂਰਤ ਝਲਕੀਆਂ
Sunday, Dec 12, 2021 - 11:23 AM (IST)
ਮੁੰਬਈ- 'ਬਿੱਗ ਬੌਸ 13’ ਦੇ ਜੇਤੂ ਤੇ ਟੀ. ਵੀ. ਦੇ ਮਸ਼ਹੂਰ ਸੈਲੇਬ੍ਰਿਟੀ ਸਿਧਾਰਥ ਸ਼ੁਕਲਾ ਦਾ ਅੱਜ ਭਾਵ 12 ਦਸੰਬਰ ਨੂੰ ਜਨਮ ਦਿਨ ਹੈ। ਉਨ੍ਹਾਂ ਨੇ ਅੱਜ 41 ਸਾਲ ਦਾ ਹੋ ਜਾਣਾ ਸੀ ਪਰ ਅਫਸੋਸ 40 ਸਾਲ ਦੀ ਉਮਰ ’ਚ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ ਜਿਸ ਨਾਲ ਪੂਰਾ ਦੇਸ਼ ਸਦਮੇ ’ਚ ਸੀ। ਤੁਹਾਨੂੰ ਦੱਸ ਦੇਈਏ ਕਿ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਇਆ। ਜਨਮ ਦਿਨ ਮੌਕੇ ਅਦਾਕਾਰ ਨੂੰ ਪੂਰਾ ਦੇਸ਼ ਯਾਦ ਕਰ ਰਿਹਾ ਹੈ।
ਅੱਜ ਇਕ ਵਾਰ ਫਿਰ ਤੋਂ ਹਰ ਕਿਸੇ ਦੀਆਂ ਅੱਖਾਂ ਉਨ੍ਹਾਂ ਨੂੰ ਯਾਦ ਕਰਕੇ ਨਮ ਹੋ ਗਈਆਂ ਹਨ। ਉਹ ਹੱਸਦਾ ਹੋਇਆ ਚਿਹਰਾ ਇਸ ਤਰ੍ਹਾਂ ਸਾਨੂੰ ਅਲਵਿਦਾ ਕਹਿ ਜਾਵੇਗਾ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਪ੍ਰਸ਼ੰਸਕ, ਕਰੀਬੀ, ਪਿਆਰ ਤੋਂ ਇਲਾਵਾ ਜੋ ਸ਼ਖ਼ਸ ਸਿਧਾਰਥ ਦੀਆਂ ਯਾਦਾਂ 'ਚ ਡੁੱਬਿਆ ਹੈ ਉਹ ਹੈ ਉਨ੍ਹਾਂ ਦਾ ਪਿਆਰ ਭਾਵ ਅਦਾਕਾਰਾ ਸ਼ਹਿਨਾਜ਼ ਗਿੱਲ ਕੌਰ।
ਕਹਿੰਦੇ ਹਨ ਨਾ ਕਿ ਅਸੀਂ ਆਪਣਾ ਪਰਿਵਾਰ ਅਤੇ ਰਿਸ਼ਤੇਦਾਰ ਤਾਂ ਨਹੀਂ ਚੁਣ ਸਕਦੇ ਪਰ ਸਾਡੇ ਦੋਸਤ ਸਾਡਾ ਉਹ ਪਰਿਵਾਰ ਹਨ ਜਿਨ੍ਹਾਂ ਨੂੰ ਅਸੀਂ ਖੁਦ ਚੁਣਦੇ ਹਾਂ। ਸਿਧਾਰਥ ਨੇ ਵੀ ਸ਼ਹਿਨਾਜ਼ ਨੂੰ ਇਕ ਅਜਿਹੀ ਦੋਸਤ ਜਾਂ ਇੰਝ ਕਹੋ ਆਪਣਾ ਪਿਆਰ ਚੁਣਿਆ।
ਸਿਡਨਾਜ਼ ਦੀ ਦੋਸਤੀ ਤੋਂ ਹਰ ਕੋਈ ਵਾਕਿਫ ਹੈ। ਸ਼ਹਿਨਾਜ਼ ਸਿਧਾਰਥ ਨੂੰ ਆਪਣੀ ਦੁਨੀਆ ਮੰਨਦੀ ਹੈ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹਮੇਸ਼ਾ ਹੱਸਦੀ ਦਿਖਣ ਵਾਲੀ ਸ਼ਹਿਨਾਜ਼ ਦੀ ਤਾਂ ਸਿਧਾਰਥ ਦੇ ਜਾਣ ਤੋਂ ਬਾਅਦ ਮੁਸਕਰਾਹਟ ਹੀ ਚਲੀ ਗਈ। ਅੱਜ ਨਾਜ਼ ਬਿਨਾਂ ਸਿਡ ਦੇ ਆਪਣੀ ਜ਼ਿੰਦਗੀ ਬਿਤਾ ਰਹੀ ਹੈ।
ਸਾਡੇ ਲਈ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੋਵੇਗਾ ਕਿ ਅੱਜ ਦੇ ਦਿਨ ਸਿਧਾਰਥ ਦਾ ਪਰਿਵਾਰ ਅਤੇ ਸ਼ਹਿਨਾਜ਼ ਦਾ ਕੀ ਹਾਲ ਹੋਵੇਗਾ। ਅੱਜ ਸਿਧਾਰਥ ਦੇ ਜਨਮ ਦਿਨ ਤੇ ਕੁਝ ਹਸੀਨ ਪਲ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਆਓ ਮਾਰਦੇ ਹਾਂ ਉਨ੍ਹਾਂ ਪਲਾਂ 'ਤੇ ਇਕ ਨਜ਼ਰ...