ਸਿਧਾਰਥ ਤੇ ਸ਼ਹਿਨਾਜ਼ ਦਾ ਜਲਦ ਰਿਲੀਜ਼ ਹੋਣਾ ਸੀ ਗੀਤ, ਦੋਵਾਂ ਦੀਆਂ ਵਾਇਰਲ ਤਸਵੀਰਾਂ ਵੇਖ ਭਾਵੁਕ ਹੋਏ ਪ੍ਰਸ਼ੰਸਕ

2021-09-09T16:07:31.427

ਨਵੀਂ ਦਿੱਲੀ : ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਫੈਨਜ਼ ਤੇ ਸਿਤਾਰੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਤੇ ਤਸਵੀਰਾਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰ ਰਹੇ ਹਨ। ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ ਪੂਰਾ 1 ਹਫ਼ਤਾ ਹੋ ਬੀਤ ਚੁੱਕਿਆ ਹੈ ਪਰ ਫੈਨਜ਼ ਹੁਣ ਤਕ ਸਿਡ ਦੇ ਜਾਣ ਦੇ ਗੰਮ ਤੋਂ ਉਬਰ ਨਹੀਂ ਪਾ ਰਹੇ ਅਤੇ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਹਾਲ ਹੀ 'ਚ ਸਿਧਾਰਥ ਸ਼ੁਕਲਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਸ਼ਾਇਦ ਹੁਣ ਤਕ ਤੁਸੀਂ ਨਹੀਂ ਦੇਖਿਆ ਹੋਵੇਗਾ। ਇਨ੍ਹਾਂ ਤਸਵੀਰਾਂ 'ਚ ਸਿਧਾਰਥ ਸ਼ੁਕਲਾ ਆਪਣੀ ਦੋਸਤ ਤੇ ਪ੍ਰੇਮਿਕਾ ਸ਼ਹਿਨਾਜ਼ ਕੌਰ ਗਿੱਲ ਨਾਲ ਨਜ਼ਰ ਆ ਰਹੇ ਹਨ।

PunjabKesari

ਆਉਣ ਵਾਲੇ ਗੀਤ ਦੀ ਕਰ ਰਹੇ ਸਨ ਸ਼ੂਟਿੰਗ, ਜੋ ਰਹਿ ਗਈ ਅਧੂਰੀ 
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਤੋਂ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਕਿਸੇ ਵੋਕੇਸ਼ਨ ਦੀਆਂ ਤਸਵੀਰਾਂ ਹਨ ਪਰ ਤਸਵੀਰਾਂ ਸ਼ਹਿਨਾਜ਼ ਤੇ ਸਿਧਾਰਥ ਦੇ ਆਉਣ ਵਾਲੇ ਗੀਤ ਦੀ ਸ਼ੂਟਿੰਗ ਦੌਰਾਨ ਦੀਆਂ ਹਨ, ਜੋ ਹੁਣ ਤਕ ਰਿਲੀਜ਼ ਹੀ ਨਹੀਂ ਹੋਇਆ ਸੀ। ਇਸ ਗੀਤ ਦਾ ਟਾਇਟਲ 'ਹੈਬਿਟ' ਹੈ। ਸ਼ਹਿਨਾਜ਼ ਤੇ ਸਿਡ ਫਿਲਹਾਲ ਇਸ ਗੀਤ ਦੀ ਸ਼ੂਟਿੰਗ ਕਰ ਰਹੇ ਸਨ, ਜੋ ਕਿ ਅਜੇ ਥੋੜ੍ਹੀ ਬਾਕੀ ਸੀ। ਤਸਵੀਰਾਂ 'ਚ 'ਸਿਡਨਾਜ਼' ਇਕੋਂ ਜਿਹੇ ਕਲਰ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ। ਜਿੱਥੇ ਸ਼ਹਿਨਾਜ਼ ਨੇ ਨੀਲੇ ਰੰਗ ਦਾ ਟਾਪ ਤੇ ਬੌਟਮ ਪਾਇਆ ਹੋਇਆ ਹੈ, ਉੱਥੇ ਹੀ ਸਿਧਾਰਥ ਨੇ ਚਿੱਟੇ ਤੇ ਨੀਲੇ ਰੰਗ ਦੀ ਸ਼ਰਟ ਤੇ ਨੀਲੇ ਹੀ ਸ਼ਾਰਟ 'ਚ ਨਜ਼ਰ ਆ ਰਿਹਾ ਹੈ। ਦੋਵੇਂ ਬੀਚ ਕਿਨਾਰੇ ਸਮਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਕੁਝ ਦਿਨ ਪਹਿਲਾਂ ਦੀਆਂ ਹੀ ਹਨ, ਜਿਸ ਨੂੰ photographerovezsayed 'ਤੇ ਸ਼ੇਅਰ ਕੀਤਾ ਗਿਆ ਹੈ। ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

PunjabKesari

'ਬਿੱਗ ਬੌਸ 13' ਦੇ ਘਰ 'ਚੋ ਮਿਲਿਆ 'ਸਿਡਨਾਜ਼' ਦਾ ਨਾਂ
ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਕੌਰ ਗਿੱਲ ਅਤੇ ਸਿਧਾਰਥ ਸ਼ੁਕਲਾ ਇਸ ਸਾਲ ਦਸੰਬਰ 'ਚ ਵਿਆਹ ਕਰਨ ਵਾਲੇ ਸਨ, ਜਿਸ ਦੀਆਂ ਉਨ੍ਹਾਂ ਨੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਕੁੜਮਾਈ ਵੀ ਹੋ ਚੁੱਕੀ ਹੈ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਪੂਰੀ ਤਰ੍ਹਾਂ ਟੁੱਟ ਗਈ ਹੈ। 'ਬਿੱਗ ਬੌਸ 13' 'ਚ ਲੋਕਾਂ ਨੇ ਉਨ੍ਹਾਂ ਦੀ ਦੋਸਤੀ ਨੂੰ ਇੰਨਾ ਪਸੰਦ ਕੀਤਾ ਕਿ ਲੋਕਾਂ ਨੇ ਉਨ੍ਹਾਂ ਨੂੰ 'ਸਿਡਨਾਜ਼' ਦਾ ਨਾਂ ਦਿੱਤਾ ਸੀ। 

PunjabKesari

ਇਸ ਸਾਲ ਦਸੰਬਰ 'ਚ ਹੋਣਾ ਸੀ ਵਿਆਹ
ਸਿਧਾਰਥ ਅਤੇ ਸ਼ਹਿਨਾਜ਼ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਗੰਭੀਰਤਾ ਨਾਲ ਪਿਆਰ ਦਾ ਨਾਂ ਨਹੀਂ ਦਿੱਤਾ ਸੀ ਪਰ ਸ਼ਹਿਨਾਜ਼ ਅਕਸਰ ਕਹਿੰਦੀ ਸੀ ਕਿ ਸਿਧਾਰਥ ਉਸ ਦੇ ਸਭ ਤੋਂ ਨੇੜੇ ਹੈ। ਬਾਲੀਵੁੱਡ ਲਾਈਫ ਦੀ ਇੱਕ ਖ਼ਬਰ ਮੁਤਾਬਕ, ਦੋਵੇਂ ਇਸ ਸਾਲ ਦੇ ਅੰਤ 'ਚ ਵਿਆਹ ਕਰਨ ਜਾ ਰਹੇ ਸਨ ਅਤੇ ਆਪਣੇ ਰਿਸ਼ਤੇ ਨੂੰ ਇੱਕ ਨਵਾਂ ਨਾਮ ਦੇਣ ਜਾ ਰਹੇ ਸਨ।

PunjabKesari

ਵਿਆਹ ਦੀਆਂ ਹੋ ਰਹੀਆਂ ਸਨ ਤਿਆਰੀਆਂ 
ਰਿਪੋਰਟ ਅਨੁਸਾਰ, ਦੋਵਾਂ ਦੇ ਪਰਿਵਾਰ ਵੀ ਇਸ ਲਈ ਸਹਿਮਤ ਹੋ ਗਏ ਸਨ ਅਤੇ ਉਨ੍ਹਾਂ ਨੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਇੰਨਾ ਹੀ ਨਹੀਂ ਇਹ ਪਰਿਵਾਰ ਕਮਰੇ ਦੀ ਬੁਕਿੰਗ, ਦਾਅਵਤ ਅਤੇ ਵਿਆਹ ਦੇ ਜਸ਼ਨਾਂ ਲਈ ਮੁੰਬਈ ਦੇ ਇੱਕ ਆਲੀਸ਼ਾਨ ਹੋਟਲ ਨਾਲ ਗੱਲਬਾਤ ਕਰ ਰਿਹਾ ਸੀ। ਉਨ੍ਹਾਂ ਨੇ ਕਥਿਤ ਤੌਰ 'ਤੇ ਤਿੰਨ ਦਿਨਾਂ ਸਮਾਰੋਹ ਦੀ ਯੋਜਨਾ ਬਣਾਈ ਸੀ। ਸ਼ਹਿਨਾਜ਼ ਤੇ ਸਿਧਾਰਥ ਦੇ ਦੋਸਤ ਅਤੇ ਪਰਿਵਾਰ ਨੇ ਇਸ ਨੂੰ ਗੁਪਤ ਰੱਖਿਆ ਸੀ।

PunjabKesari

ਦੋਵੇਂ ਇੱਕ-ਦੂਜੇ ਨੂੰ ਕਰਦੇ ਸਨ ਪਿਆਰ
'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਅਤੇ ਗਾਇਕ ਅਬੂ ਮਲਿਕ ਨੇ ਵੀ ਈਟਾਈਮਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਸ਼ਹਿਨਾਜ਼ ਗਿੱਲ ਸਿਧਾਰਥ ਨਾਲ ਵਿਆਹ ਕਰਨਾ ਚਾਹੁੰਦੀ ਸੀ।'' ਅਬੂ ਮਲਿਕ ਨੇ ਕਿਹਾ ਕਿ ''ਇੱਕ ਵਾਰ ਸ਼ਹਿਨਾਜ਼ ਨੇ ਉਸ ਨੂੰ ਕਿਹਾ ਕਿ ਉਹ ਸਿਧਾਰਥ ਨੂੰ ਦੱਸ ਦੇਵੇ ਕਿ ਸਾਨੂੰ ਦੋਵਾਂ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਇੱਕ ਵਾਰ ਸਿਧਾਰਥ ਨੇ ਆਬੂ ਨੂੰ ਇਹ ਵੀ ਕਿਹਾ ਸੀ ਕਿ ਉਹ ਸ਼ਹਿਨਾਜ਼ ਨੂੰ ਬਹੁਤ ਪਿਆਰ ਕਰਦਾ ਹੈ।''

PunjabKesari

ਆਖ਼ਰੀ ਵਾਰ 'ਡਾਂਸ ਦੀਵਾਨੇ 3' ਤੇ 'ਬਿੱਗ ਬੌਸ ਓਟੀਟੀ' ਦੇ ਸੈੱਟ 'ਤੇ ਆਏ ਸਨ ਨਜ਼ਰ 
ਦੋਵੇਂ ਆਖਰੀ ਵਾਰ ਟੀ. ਵੀ. ਦੇ ਡਾਂਸ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ 3' ਅਤੇ 'ਬਿੱਗ ਬੌਸ ਓਟੀਟੀ' ਦੇ ਸੈੱਟ 'ਤੇ ਦੇਖੇ ਗਏ ਸਨ। ਇੱਥੇ ਦੋਵਾਂ ਨੇ ਹਰ ਵਾਰ ਦੀ ਤਰ੍ਹਾਂ ਲੋਕਾਂ ਦਾ ਦਿਲ ਜਿੱਤਿਆ ਸੀ, ਜਿਸ ਦੀਆਂ ਕਾਫ਼ੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।


sunita

Content Editor sunita