ਸਿਧਾਰਥ ਸ਼ੁਕਲਾ ਨੇ ਸ਼ਰਾਬ ਪੀ ਕੇ ਗਰੀਬ ਵਿਅਕਤੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ

12/13/2020 12:31:19 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਅਤੇ ਅਦਾਕਾਰ ਸਿਧਰਾਥ ਸ਼ੁਕਲਾ ਦੀ ਈਮੇਜ ਸ਼ੋਅ ਦੌਰਾਨ ਇਕ ਐਂਗਰੀ ਮੈਨ ਦੀ ਬਣੀ ਸੀ। ਸਿਧਾਰਥ ਨਾ ਸਿਰਫ਼ ਸ਼ੋਅ ਦੌਰਾਨ ਸਗੋਂ ਅਸਲ ਜ਼ਿੰਦਗੀ 'ਚ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਨਾਲ ਸੁਰਖੀਆਂ 'ਚ ਰਹਿੰਦੇ ਹਨ। ਅਦਾਕਾਰ ਸ਼ੋਅ ਤੋਂ ਬਾਅਦ ਕੰਟੇਸਟੈਂਟ ਸ਼ਹਿਨਾਜ਼ ਕੌਰ ਗਿੱਲ ਨਾਲ ਕਈ ਮਿਊਜ਼ਿਕ ਵੀਡੀਓ 'ਚ ਨਜ਼ਰ ਆ ਚੁੱਕੇ ਹਨ। ਦੂਜੇ ਪਾਸੇ ਹਾਲ ਹੀ 'ਚ ਦੋਵਾਂ ਦਾ ਨਵਾਂ ਗੀਤ ਵੀ ਰਿਲੀਜ਼ ਹੋਇਆ ਹੈ। ਹੁਣ ਸਿਧਾਰਥ ਸ਼ੁਕਲਾ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਕ ਵਿਅਕਤੀ ਸਿਧਾਰਥ ਸ਼ੁਕਲਾ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਇਕ ਗਰੀਬ ਆਦਮੀ ਨੂੰ ਕੁੱਟਣ ਵਰਗੇ ਗੰਭੀਰ ਦੋਸ਼ ਲਾ ਰਿਹਾ ਹੈ। ਇਸ ਵੀਡੀਓ 'ਚ ਸਿਧਾਰਥ ਸ਼ੁਕਲਾ ਇਕ ਗੱਡੀ 'ਚ ਬੈਠੇ ਕਾਫ਼ੀ ਗੁੱਸੇ 'ਚ ਨਜ਼ਰ ਆ ਰਿਹਾ ਹੈ। ਸਿਧਾਰਥ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫ਼ੀ ਹੈਰਾਨ ਕਰ ਰਿਹਾ ਹੈ।


ਸਿਧਾਰਥ ਸ਼ੁਕਲਾ ਦਾ ਵਾਇਰਲ ਵੀਡੀਓ 'ਦਿ ਖ਼ਬਰੀ' ਨਾਮ ਦੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਸਿਧਾਰਥ ਸ਼ੁਕਲਾ ਨੂੰ ਵੀਡੀਓ 'ਚ ਰਿਕਾਰਡ ਕਰ ਰਿਹਾ ਹੈ। ਦੂਜੇ ਪਾਸੇ ਇਹ ਵਿਅਕਤੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਅਦਾਕਾਰ ਨੇ ਬਿਨਾਂ ਵਜ੍ਹਾ ਇਕ ਗਰੀਬ ਆਦਮੀ ਦੀ ਕੁੱਟਮਾਰ ਕਰ ਦਿੱਤੀ। ਇਸ ਵੀਡੀਓ 'ਚ ਉਸ ਵਿਅਕਤੀ ਦਾ ਚਿਹਰਾ ਤਾਂ ਨਹੀਂ ਦਿਖਾਈ ਦੇ ਰਿਹਾ ਹੈ ਪਰ ਉਸ ਦੀ ਆਵਾਜ਼ ਸੁਣਾਈ ਦੇ ਰਹੀ ਅਤੇ ਉਸ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸਿਧਾਰਥ ਨੇ ਸ਼ਰਾਬ ਪੀ ਰੱਖੀ ਹੈ। ਵੀਡੀਓ 'ਚ ਉਹ ਵਿਅਕਤੀ ਸਿਧਾਰਥ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲਾ ਰਿਹਾ ਹੈ। ਸਿਧਾਰਥ ਸਫਾਈ 'ਚ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਪਹਿਲਾਂ ਉਸ ਵਿਅਕਤੀ ਨੇ ਉਨ੍ਹਾਂ ਨੂੰ ਚਾਕੂ ਦਿਖਾਇਆ ਸੀ।

 

ਨੋਟ - ਸਿਧਾਰਥ ਸ਼ੁਕਲਾ ਦੀ ਇਸ ਵੀਡੀਓ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


sunita

Content Editor

Related News