ਸਿਧਾਰਥ ਸ਼ੁਕਲਾ ਦਾ ਸੋਨੀਆ ਰਾਠੀ ਨਾਲ ਲਿਪ-ਲੌਕ ਵਾਇਰਲ, ਵਾਰ-ਵਾਰ ਵੇਖਿਆ ਜਾ ਰਿਹੈ ਵੀਡੀਓ

4/9/2021 3:07:40 PM

ਮੁੰਬਈ (ਬਿਊਰੋ) - ਟੀ. ਵੀ. ਦੇ ਸਭ ਤੋਂ ਪਾਪੂਲਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 13 ਦੇ ਜੇਤੂ ਸਿਧਾਰਥ ਸ਼ੁਕਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫ਼ੀ ਜ਼ਿਆਦਾ ਹੈ। ਖ਼ਾਸਤੌਰ 'ਤੇ 'ਬਿੱਗ ਬੌਸ' ਜਿੱਤਣ ਮਗਰੋਂ ਉਹ ਕਾਫ਼ੀ ਮਸ਼ਹੂਰ ਹਨ। ਹੁਣ ਉਨ੍ਹਾਂ ਦੇ ਸ਼ੋਅ 'ਬ੍ਰੋਕਨ ਬਟ ਬਿਊਟੀਫੁੱਲ 3' ਨੂੰ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਬ੍ਰੋਕਨ ਬਟ ਬਿਊਟੀਫੁੱਲ 3' ਦਾ ਇਕ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸਿਧਾਰਥ ਸ਼ੁਕਲਾ ਆਪਣੀ ਕੋ-ਸਟਾਰ ਰਾਠੀ ਨਾਲ ਲਿਪ ਲੌਕ ਕਰਦੇ ਹੋਏ ਨਜ਼ਰ ਆ ਰਹੇ ਹਨ। ਪ੍ਰੋਡਿਊਸਰ ਏਕਤਾ ਕਪੂਰ ਨੇ ਟੀਜ਼ਰ ਦੀ ਇਕ ਝਲਕ ਸ਼ੇਅਰ ਕੀਤੀ ਹੈ। ਇਸ 'ਚ ਦੋਵੇਂ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਿਧਾਰਥ ਦੇ ਪ੍ਰਸ਼ੰਸਕਾਂ ਵਲੋਂ ਵਾਰ-ਵਾਰ ਦੇਖਿਆ ਜਾ ਰਿਹਾ ਹੈ।

ਦੱਸ ਦਈਏ ਕਿ ਪ੍ਰਸ਼ੰਸਕ ਇਸ ਵੀਡੀਓ ਕਲਿੱਪ ਬਾਰੇ ਟਵਿੱਟਰ 'ਤੇ ਆਪਣੇ ਰੀਐਕਸ਼ਨ ਸ਼ੇਅਰ ਕਰ ਰਹੇ ਹਨ। 'ਬ੍ਰੋਕਨ ਬਟ ਬਿਊਟੀਫੁੱਲ 3' ਅਲਟ ਬਾਲਾਜੀ 'ਤੇ ਸਟ੍ਰੀਮ ਹੋ ਰਿਹਾ ਹੈ। ਇਸ ਰੋਮਾਂਟਿਕ ਵੈਬ ਸੀਰੀਜ਼ ਨੂੰ ਏਕਤਾ ਕਪੂਰ ਨੇ ਬਣਾਇਆ ਹੈ। ਇਸ ਸ਼ੋਅ ਦੇ ਪਹਿਲੇ ਦੋ ਸਕਸੈਸਫੁੱਲ ਸੀਜ਼ਨ 'ਚ ਵਿਕ੍ਰਾਂਤ ਮੈਸੀ ਤੇ ਹਰਲੀਨ ਸੇਠੀ ਲੀਡ ਰੋਲ 'ਚ ਸਨ। ਸਿਧਾਰਥ ਸ਼ੁਕਲਾ ਤੇ ਸੋਨੀਆ ਰਾਠੀ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਪ੍ਰਸ਼ੰਸਕਾਂ ਕਾਫ਼ੀ ਪਸੰਦ ਕਰ ਰਹੇ ਹਨ।

ਇਕ ਯੂਜ਼ਰ ਨੇ ਸਿਧਾਰਥ ਸੋਨੀਆ ਰਾਠੀ ਦੀ ਇਸ ਕਲਿੱਪ ਨੂੰ ਸ਼ੇਅਰ ਕਰਦਿਆਂ ਲਿਖਿਆ, 'ਆਪ ਨੇ ਮੇਰੇ ਦਿਲ ਮੇ ਆਗ ਲਗਾ ਦੀ। ਆਪਣੇ ਸਫਾਈ ਕਰ ਦੀ ਬੌਸ। ਬ੍ਰੋਕਨ ਬਟ ਬਿਊਟੀਫੁੱਲ 3 ਹਿੱਟ ਹੈ ਡਿਊਡ।' ਇਕ ਹੋਰ ਯੂਜ਼ਰ ਨੇ ਲਿਖਿਆ, 'ਹੁਣੇ-ਹੁਣੇ ਏਕਤਾ ਕਪੂਰ ਮੈਮ ਦੀ ਸਟੋਰੀ ਦੇਖੀ 'ਬ੍ਰੋਕਨ ਬਟ ਬਿਊਟੀਫੁੱਲ 3' ਬਾਰੇ। ਮੈਂ ਇਸ ਨੂੰ ਕਈ ਵਾਰ ਦੇਖਿਆ। ਮੁਬਾਰਕਬਾਦ ਸਿਧਾਰਥ ਸ਼ੁਕਲਾ ਸਰ।'


sunita

Content Editor sunita