ਦੁਖਦਾਇਕ ਖ਼ਬਰ: ਜਿਮ ’ਚ ਵਰਕਆਊਟ ਦੌਰਾਨ ਮਸ਼ਹੂਰ ਟੀ.ਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਮੌਤ

Friday, Nov 11, 2022 - 04:12 PM (IST)

ਦੁਖਦਾਇਕ ਖ਼ਬਰ: ਜਿਮ ’ਚ ਵਰਕਆਊਟ ਦੌਰਾਨ ਮਸ਼ਹੂਰ ਟੀ.ਵੀ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦੀ ਮੌਤ

ਮੁੰਬਈ: ਹਾਲ ਹੀ ’ਚ ਬੀ-ਟਾਊਨ ਤੋਂ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ ਸਾਡੇ ’ਚ ਨਹੀਂ ਰਹੇ। ਹਾਰਟ ਅਟੈਕ ਆਉਣ ਕਰਕੇ ਅਦਾਕਾਰ ਸਿਧਾਂਤ ਵੀਰ ਸੂਰਜਵੰਸ਼ੀ 46 ਦਾ ਦਿਹਾਂਤ ਹੋ ਗਿਆ।

PunjabKesari

ਇਹ ਵੀ ਪੜ੍ਹੋ- ਗੈਰੀ ਸੰਧੂ ਦੀ ਭਵਿੱਖਬਾਣੀ ਹੋਈ ਸੱਚ; ਕ੍ਰਿਕਟਰ ਰੋਹਿਤ ਸ਼ਰਮਾ ਵੱਲੋਂ ਨਜ਼ਰਅੰਦਾਜ਼ ਕਰਨੇ 'ਤੇ ਭੜਕੇ ਗਾਇਕ ਨੇ ਕੱਢੀ ਭੜਾਸ

ਖ਼ਬਰਾਂ ਦੀ ਮੰਨੀਏ ਤਾਂ ਸ਼ੁੱਕਰਵਾਰ ਸਵੇਰੇ ਯਾਨੀ ਅੱਜ ਉਹ ਜਿਮ ’ਚ ਵਰਕਆਊਟ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਸਿਧਾਂਤ ਵੀਰ ਸੂਰਿਆਵੰਸ਼ੀ ਦੀ ਮੌਤ ਬਾਰੇ ਜਾਣਕਾਰੀ ਜੈ ਭਾਨੂਸ਼ਾਲੀ ਨੇ ਦਿੱਤੀ। ਸਿਧਾਂਤ ਵੀਰ ਨੇ ਫ਼ੋਟੋ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਭਾਈ ਤੁਸੀਂ ਬਹੁਤ ਜਲਦੀ ਚਲੇ ਗਏ।’ 

PunjabKesari

ਰਾਜੂ ਸ਼੍ਰੀਵਾਸਤਵ ਅਤੇ ਦੀਪੇਸ਼ ਭਾਨ ਤੋਂ ਬਾਅਦ ਜਿਮ ’ਚ ਵਰਕਆਊਟ ਕਰਦੇ ਸਮੇਂ ਇਸ ਅਦਾਕਾਰ ਦੀ ਇਹ ਤੀਜੀ ਮੌਤ ਹੈ। ਸਿਧਾਂਤ ਵੀਰ ਸੂਰਿਆਵੰਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ। ਉਹ ਆਨੰਦ ਸੂਰਿਆਵੰਸ਼ੀ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ। ਉਨ੍ਹਾਂ ਨੇ ਆਪਣੇ ਟੀ.ਵੀ ਕਰੀਅਰ ਦੀ ਸ਼ੁਰੂਆਤ ਸੀਰੀਅਲ 'ਕੁਸੁਮ' ਨਾਲ ਕੀਤੀ ਸੀ।

ਇਹ ਵੀ ਪੜ੍ਹੋ- ਸੁਧੀਰ ਸੂਰੀ ਕਤਲ ਮਾਮਲੇ 'ਚ ਸਿਆਸਤ ਕਰਨ ਵਾਲਿਆਂ ਨੂੰ ਸਹਿਨਾਜ਼ ਗਿੱਲ ਦੇ ਪਿਤਾ ਨੇ ਦਿੱਤੀ ਚਿਤਾਵਨੀ

'ਕਸੌਟੀ ਜ਼ਿੰਦਗੀ ਕੀ', 'ਕ੍ਰਿਸ਼ਨ ਅਰਜੁਨ', 'ਕਿਆ ਦਿਲ ਮੈਂ ਹੈ' ਤੋਂ ਬਾਅਦ ਸਿਧਾਂਤ ਵੀਰ ਸੂਰਿਆਵੰਸ਼ੀ ਨੇ ਆਪਣੇ ਕਰੀਅਰ ਦੀ ਉਡਾਣ ਭਰੀ ਸੀ। ਸਿਧਾਂਤ ਦੇ ਆਖ਼ਰੀ ਪ੍ਰੋਜੈਕਟ ਟੀ.ਵੀ ਸ਼ੋਅ 'ਕਿਉਂ ਰਿਸ਼ਤੋਂ ਮੇਂ ਕਟੀ-ਬਟੀ' ਅਤੇ 'ਜ਼ਿੱਦੀ ਦਿਲ' ਸੀ।


 


author

Shivani Bassan

Content Editor

Related News