ਰੱਖੜੀ ਮੌਕੇ ਭਰਾ ਸੁਸ਼ਾਂਤ ਨੂੰ ਯਾਦ ਕਰ ਭਾਵੁਕ ਹੋਈ ਸ਼ਵੇਤਾ, ਆਖੀ ਇਹ ਗੱਲ

2021-08-22T16:04:29.89

ਮੁੰਬਈ- ਅੱਜ ਦੇਸ਼ ਭਰ 'ਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਰੱਖੜੀ 'ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਬੀ ਉਮਰ ਦੀ ਦੁਆ ਕਰਦੀਆਂ ਹਨ। ਬਾਲੀਵੁੱਡ ਇੰਡਸਟਰੀ 'ਚ ਵੀ ਰੱਖੜੀ ਦੇ ਤਿਉਹਾਰ ਦੀ ਧੂਮ ਦੇਖਣ ਨੂੰ ਮਿਲ ਰਹੀ ਹੈ। ਉਧਰ ਅਦਾਕਾਰ ਸੁਸ਼ਾਂਤ ਸਿੰਘ ਦੀ ਭੈਣ ਇਸ ਖ਼ਾਸ ਤਿਉਹਾਰ 'ਤੇ ਕਾਫੀ ਭਾਵੁਕ ਹੈ ਕਿਉਂਕਿ ਇਸ ਵਾਰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦਾ ਭਰਾ ਕੋਲ ਨਹੀਂ ਹੈ। ਸੁਸ਼ਾਂਤ ਪਿਛਲੇ ਸਾਲ ਜੂਨ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ।  ਰੱਖੜੀ ਦੇ ਮੌਕੇ 'ਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਸਿੰਘ ਨੇ ਉਸ ਨੂੰ ਯਾਦ ਕਰਦੇ ਹੋਏ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ। ਇਹ ਤਸਵੀਰ ਬਚਪਨ ਦੀ ਹੈ ਜਿਸ 'ਚ ਸੁਸ਼ਾਂਤ ਆਪਣੀ ਭੈਣ ਦੇ ਹੱਥਾਂ 'ਚ ਹੱਥ ਪਾ ਕੇ ਖੜ੍ਹੇ ਹਨ। 

PunjabKesari
ਇਸ 'ਚ ਸ਼ਵੇਤਾ ਜ਼ੋਰ ਨਾਲ ਹੱਸ ਰਹੀ ਹੈ ਜਦਕਿ ਸੁਸ਼ਾਂਤ ਕੈਮਰੇ ਵੱਲ ਦੇਖ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਵੇਤਾ ਨੇ ਕੈਪਸ਼ਨ 'ਚ ਲਿਖਿਆ- 'ਲਵ ਯੂ ਭਾਈ' ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ। ਗੁੜੀਆ ਗੁਲਸ਼ਨ'।

PunjabKesari
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਦੀ ਸਭ ਤੋਂ ਵੱਡੀ ਭੈਣ ਸ਼ਵੇਤਾ ਸਿੰਘ ਅਮਰੀਕਾ 'ਚ ਰਹਿੰਦੀ ਹੈ ਜਿਸ ਦੇ ਸੁਸ਼ਾਂਤ ਸਭ ਤੋਂ ਕਰੀਬ ਸਨ। 14 ਜੂਨ 2020 ਨੂੰ ਭਰਾ ਦੇ ਦਿਹਾਂਤ ਤੋਂ ਬਾਅਦ ਸ਼ਵੇਤਾ ਬਿਲਕੁੱਲ ਟੁੱਟ ਗਈ ਸੀ। ਹੁਣ ਵੀ ਉਹ ਆਪਣੇ ਭਰਾ ਦੀ ਯਾਦ 'ਚ ਆਏ ਦਿਨ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ।


Aarti dhillon

Content Editor Aarti dhillon