ਸ਼ਵੇਤਾ ਤਿਵਾੜੀ ਨੇ ਦਿਖਾਇਆ ਪਤੀ ਅਭਿਨਵ ਕੋਹਲੀ ਦਾ ਸ਼ਰਮਨਾਕ ਕਾਰਾ, ਸੀਸੀਟੀਵੀ ਫੁਟੇਜ ਕੀਤੀ ਸਾਂਝੀ

Tuesday, May 11, 2021 - 08:27 PM (IST)

ਸ਼ਵੇਤਾ ਤਿਵਾੜੀ ਨੇ ਦਿਖਾਇਆ ਪਤੀ ਅਭਿਨਵ ਕੋਹਲੀ ਦਾ ਸ਼ਰਮਨਾਕ ਕਾਰਾ, ਸੀਸੀਟੀਵੀ ਫੁਟੇਜ ਕੀਤੀ ਸਾਂਝੀ

ਨਵੀਂ ਦਿੱਲੀ (ਬਿਊਰੋ) : ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾੜੀ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ' ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹੈ। ਸ਼ਵੇਤਾ ਤਿਵਾੜੀ ਇਸ ਸਮੇਂ ਸ਼ੋਅ 'ਚ ਹਿੱਸਾ ਲੈਣ ਲਈ ਦੱਖਣੀ ਅਫਰੀਕਾ ਦੇ ਕੇਪਟਾਊਨ 'ਚ ਹੈ। ਜਿਵੇਂ ਹੀ ਸ਼ਵੇਤਾ ਤਿਵਾੜੀ ਚਲੀ ਗਈ, ਉਸ ਦੇ ਪਤੀ ਅਭਿਨਵ ਕੋਹਲੀ ਨੇ ਆਪਣੇ ਬੱਚੇ ਰਿਆਂਸ਼ ਨੂੰ ਲੈ ਕੇ ਉਸ 'ਤੇ ਇਕ ਤੋਂ ਬਾਅਦ ਇਕ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਸ਼ਵੇਤਾ ਤਿਵਾੜੀ ਵੀ ਪਤੀ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸ਼ਵੇਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਹੈਰਾਨ ਕਰਨ ਵਾਲੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਅਤੇ ਲੋਕ ਉਸ ਦੇ ਪਤੀ ਅਭਿਨਵ ਕੋਹਲੀ ਦੀ ਇਸ ਹਰਕਤ ਨੂੰ ਸ਼ਰਮਨਾਕ ਕਰਾਰ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Shweta Tiwari (@shweta.tiwari)

ਹਾਲ ਹੀ 'ਚ ਸ਼ਵੇਤਾ ਤਿਵਾੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਵੀਡੀਓ ਪੋਸਟ ਕੀਤੀਆਂ ਹਨ। ਇਕ ਵੀਡੀਓ 'ਚ ਸੀ. ਸੀ. ਟੀ. ਵੀ. ਫੁਟੇਜ ਹੈ, ਜਿਸ 'ਚ ਉਸ ਦਾ ਬੇਟਾ ਰਿਆਂਸ਼ ਕਾਫ਼ੀ ਡਰਿਆ ਹੋਇਆ ਦਿਖਾਈ ਦੇ ਰਿਹਾ ਹੈ। ਪਹਿਲੇ ਵੀਡੀਓ 'ਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਅਭਿਨਵ ਕੋਹਲੀ ਕਿਵੇਂ ਸ਼ਵੇਤਾ ਦੀਆਂ ਬਾਹਾਂ 'ਚੋਂ ਬੇਟੇ ਰਿਆਂਸ਼ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂਕਿ ਸ਼ਵੇਤਾ ਆਪਣੇ ਬੱਚੇ ਨੂੰ ਬਚਾਉਣ ਲਈ ਜ਼ਮੀਨ 'ਤੇ ਲੇਟ ਗਈ। ਦੂਜੇ ਵੀਡੀਓ 'ਚ ਇਹ ਵੇਖਿਆ ਜਾ ਸਕਦਾ ਹੈ ਕਿ ਰਿਆਂਸ਼ ਅਭਿਨਵ ਦੀ ਇਸ ਹਰਕਤ ਤੋਂ ਕਿਵੇਂ ਡਰ ਰਿਹਾ ਹੈ।

PunjabKesari

ਇਸ ਵੀਡੀਓ ਨੂੰ ਪੋਸਟ ਕਰਦਿਆਂ ਸ਼ਵੇਤਾ ਤਿਵਾੜੀ ਨੇ ਇਕ ਲੰਬਾ ਸੰਦੇਸ਼ ਵੀ ਲਿਖਿਆ ਹੈ। ਉਹ ਲਿਖਦੀ ਹੈ, 'ਹੁਣ ਸੱਚ ਸਾਹਮਣੇ ਆਉਣ ਦਿਓ !!! (ਪਰ ਇਹ ਪੋਸਟ ਹਮੇਸ਼ਾ ਲਈ ਮੇਰੇ ਅਕਾਊਂਟ 'ਤੇ ਨਹੀਂ ਹੋਵੇਗੀ, ਮੈਂ ਇਸ ਨੂੰ ਡਿਲੀਟ ਕਰ ਦਵਾਂਗੀ। ਮੈਂ ਇਸ ਨੂੰ ਹੁਣ ਇਸ ਲਈ ਪੋਸਟ ਕਰ ਰਹੀ ਹਾਂ ਕਿਉਂਕਿ ਮੈਂ ਸੱਚ ਦਿਖਾਉਣਾ ਚਾਹੁੰਦੀ ਹਾਂ) ਇਹੀ ਕਾਰਨ ਹੈ ਕਿ ਮੇਰਾ ਬੱਚਾ ਉਸ ਤੋਂ ਡਰਦਾ ਹੈ।' ਸ਼ਵੇਤਾ ਨੇ ਅੱਗੇ ਲਿਖਿਆ, 'ਇਸ ਘਟਨਾ ਤੋਂ ਬਾਅਦ ਮੇਰਾ ਬੱਚਾ ਇਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤਕ ਡਰਿਆ ਹੋਇਆ ਸੀ, ਉਹ ਇੰਨਾ ਡਰ ਗਿਆ ਸੀ ਕਿ ਰਾਤ ਨੂੰ ਚੰਗੀ ਤਰ੍ਹਾਂ ਸੌਂ ਵੀ ਨਹੀਂ ਪਾਉਂਦਾ ਸੀ। ਉਸ ਦੇ ਹੱਥ 'ਤੇ 2 ਹਫ਼ਤਿਆਂ ਤੋਂ ਵੀ ਜ਼ਿਆਦਾ ਸਮੇਂ ਲਈ ਸੱਟ ਲੱਗੀ ਸੀ ਅਤੇ ਉਸ ਨੂੰ ਦਰਦ ਹੁੰਦਾ ਸੀ। ਹੁਣ ਵੀ ਉਹ ਆਪਣੇ ਪਿਤਾ ਦੇ ਘਰ ਆਉਣ ਜਾਂ ਉਸ ਨੂੰ ਮਿਲਣ ਤੋਂ ਡਰਦਾ ਹੈ। ਮੈਂ ਆਪਣੇ ਬੱਚੇ ਨੂੰ ਇਸ ਮਾਨਸਿਕ ਸਦਮੇ 'ਚੋਂ ਲੰਘਣ ਨਹੀਂ ਦੇ ਸਕਦੀ। ਮੈਂ ਉਸ ਨੂੰ ਸ਼ਾਂਤ ਅਤੇ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਪਰ ਇਹ ਆਦਮੀ ਹਮੇਸ਼ਾ ਮੇਰੇ ਬੱਚੇ ਦੀ ਮਾਨਸਿਕ ਸਿਹਤ ਖਰਾਬ ਕਰਨ ਦੀ ਕੋਸ਼ਿਸ਼ 'ਚ ਲੱਗਾ ਰਹਿੰਦਾ ਹੈ। ਜੇ ਇਹ ਸਰੀਰਕ ਸ਼ੋਸ਼ਣ ਨਹੀਂ ਹੈ ਤਾਂ ਕੀ ਹੈ? ਇਹ ਮੇਰੀ ਸੁਸਾਇਟੀ ਦੀ ਸੀ. ਸੀ. ਟੀ. ਵੀ. ਫੁਟੇਜ ਹੈ।'

PunjabKesari


author

sunita

Content Editor

Related News