ਸ਼ਵੇਤਾ ਤਿਵਾਰੀ ’ਤੇ ਭੜਕਿਆ ਪਤੀ ਅਭਿਨਵ, ਕਿਹਾ- ‘ਤੂੰ ਪਹਿਲਾਂ ਹੀ ਬਹੁਤ ਡਿੱਗ ਗਈ ਸੀ...’

Monday, May 10, 2021 - 12:35 PM (IST)

ਸ਼ਵੇਤਾ ਤਿਵਾਰੀ ’ਤੇ ਭੜਕਿਆ ਪਤੀ ਅਭਿਨਵ, ਕਿਹਾ- ‘ਤੂੰ ਪਹਿਲਾਂ ਹੀ ਬਹੁਤ ਡਿੱਗ ਗਈ ਸੀ...’

ਮੁੰਬਈ (ਬਿਊਰੋ)– ਅਦਾਕਾਰਾ ਸ਼ਵੇਤਾ ਤਿਵਾਰੀ ‘ਖਤਰੋਂ ਕੇ ਖਿਲਾੜੀ’ ਦੇ ਸ਼ੂਟ ਲਈ ਕੇਪਟਾਊਨ ’ਚ ਹੈ। ਇਸ ਦੇ ਨਾਲ ਹੀ ਉਸ ਦੇ ਪਤੀ ਅਭਿਨਵ ਕੋਹਲੀ ਉਸ ’ਤੇ ਇਕ ਤੋਂ ਬਾਅਦ ਇਕ ਇਲਜ਼ਾਮਾਂ ਦੀ ਬਰਸਾਤ ਕਰ ਰਹੇ ਹਨ। ਦੋਵਾਂ ਦੀ ਆਪਸੀ ਲੜਾਈ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਇਕ ਪਾਸੇ ਅਭਿਨਵ ਦੋਸ਼ ਲਗਾ ਰਿਹਾ ਹੈ ਕਿ ਸ਼ਵੇਤਾ ਉਸ ਨੂੰ ਬਿਨਾਂ ਦੱਸੇ ਗਈ ਹੈ, ਇਸ ਦੇ ਨਾਲ ਹੀ ਸ਼ਵੇਤਾ ਨੇ ਸਾਊਥ ਅਫਰੀਕਾ ਤੋਂ ਉਸ ਨੂੰ ਕਰਾਰਾ ਜਵਾਬ ਦਿੱਤਾ ਹੈ। ਸ਼ਵੇਤਾ ਦੇ ਦੋਸ਼ਾਂ ’ਤੇ ਇਕ ਵਾਰ ਫਿਰ ਅਭਿਨਵ ਨੇ ਸੋਸ਼ਲ ਮੀਡੀਆ ’ਤੇ ਉਸ ਨੂੰ ਪਲਟਵਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਬਾਰਡਰ 'ਤੇ ਬੈਠੀਆਂ ਮਾਵਾਂ-ਭੈਣਾਂ ਦੇ ਪੈਰਾਂ 'ਚ ਸਿਰ ਧਰਦਾ ਹਾਂ : ਸਰਬਜੀਤ ਚੀਮਾ

ਇੰਸਟਾਗ੍ਰਾਮ ’ਤੇ ਇਕ ਲਾਈਵ ’ਚ ਅਭਿਨਵ ਨੇ ਕਿਹਾ, ‘ਸ਼ਵੇਤਾ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਕਹਿਣ ’ਚ ਕਿ ਮੈਂ ਪੈਸੇ ਖਰਚ ਨਹੀਂ ਕਰਦਾ, ਮੈਂ ਆਪਣੀ ਮਿਹਨਤ ਦੀ ਕਮਾਈ ਤੇਰੇ ਬੈਂਕ ਅਕਾਊਂਟ ’ਚ ਭੇਜਦਾ ਰਹਿੰਦਾ ਹਾਂ। ਮੈਂ ਹਾਲ ਹੀ ’ਚ ਇਕ ਸ਼ੋਅ ਤੋਂ ਮਿਲੇ ਪੈਸਿਆਂ ’ਚੋਂ 40 ਫੀਸਦੀ ਤੈਨੂੰ ਭੇਜੇ ਸੀ।’

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸ਼ਵੇਤਾ ਨੇ ਅਭਿਨਵ ’ਤੇ ਇਹ ਦੋਸ਼ ਲਗਾਇਆ ਸੀ ਕਿ ਉਹ ਬੱਚੇ ’ਤੇ ਇਕ ਵੀ ਰੁਪਈਆ ਖਰਚ ਨਹੀਂ ਕਰਦਾ। ਇਸ ’ਤੇ ਅਭਿਨਵ ਨੇ ਕਿਹਾ, ‘ਪੈਸਾ ਹਜ਼ਮ ਵੀ ਕਰ ਲੈਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਪੈਸੇ ਨਹੀਂ ਭੇਜਦਾ, ਬੱਚੇ ’ਤੇ ਸਿਰਫ਼ ਤੂੰ ਹੀ ਖਰਚ ਕਰਦੀ ਹੈ। ਤੂੰ ਪਹਿਲਾਂ ਹੀ ਬਹੁਤ ਡਿੱਗ ਗਈ ਸੀ, ਬਸ ਡਿੱਗਦੀ ਹੀ ਜਾ ਰਹੀ ਹੈ।’

 
 
 
 
 
 
 
 
 
 
 
 
 
 
 
 

A post shared by Abhinav Kohli (@abhinav.kohli024)

ਅਭਿਨਵ ਨੇ ਇਸ ਤੋਂ ਮਨ੍ਹਾ ਕਰ ਦਿੱਤਾ ਕਿ ਸ਼ਵੇਤਾ ਨੇ ਕੇਪਟਾਊਨ ਜਾਣ ਤੋਂ ਪਹਿਲਾਂ ਉਸ ਨਾਲ ਗੱਲ ਕੀਤੀ ਸੀ ਤੇ ਦੱਸਿਆ ਸੀ ਕਿ ਰਿਆਂਸ਼ ਕਿਥੇ ਹੈ। ਉਸ ਨੇ ਕਿਹਾ ਜੇ ਇਹ ਸੱਚ ਹੈ ਤਾਂ ਸ਼ਵੇਤਾ ਆਪਣੇ ਕਾਲ ਰਿਕਾਰਡਰ ਦਿਖਾਏ।

ਅਭਿਨਵ ਨੇ ਕਿਹਾ ਕਿ ਦੇਸ਼ ’ਚ ਕੋਰੋਨਾ ਮਹਾਮਾਰੀ ਫੈਲੀ ਹੈ, ਹਰ ਪਾਸੇ ਲੋਕ ਮਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਖ਼ਤਰਨਾਕ ਹੈ। ਅਜਿਹੇ ਹਾਲਾਤ ’ਚ ਉਹ ਰਿਆਂਸ਼ ਨੂੰ ਛੱਡ ਕੇ ਚਲੀ ਗਈ ਕਿਉਂਕਿ ਉਸ ਨੇ ਪੈਸੇ ਕਮਾਉਣੇ ਸੀ। ਅਭਿਨਵ ਦਾ ਇਹ ਦੋਸ਼ ਹੈ ਕਿ ਸ਼ਵੇਤਾ ਨੇ ਉਸ ਦੇ ਬੇਟੇ ਰਿਆਂਸ਼ ਨੂੰ ਜਾਣਬੁਝ ਕੇ ਉਸ ਤੋਂ ਦੂਰ ਰੱਖਿਆ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News