ਪਲਕ ਤਿਵਾਰੀ ਨੇ ਮਾਂ ਸ਼ਵੇਤਾ ਤਿਵਾਰੀ ਨਾਲ ਵਧਾਇਆ ਤਾਪਮਾਨ, ''ਬਿਜਲੀ ਬਿਜਲੀ'' ਗੀਤ ''ਤੇ ਬਣਾਇਆ ਵੀਡੀਓ

11/10/2021 11:32:30 AM

ਮੁੰਬਈ (ਬਿਊਰੋ) - ਟੀ. ਵੀ. ਜਗਤ ਦੀ ਮਸ਼ੂਹਰ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਵੀ ਮਨੋਰੰਜਨ 'ਚ ਕਦਮ ਰੱਖ ਚੁੱਕੀ ਹੈ। ਜੀ ਹਾਂ, ਹਾਲ ਹੀ 'ਚ ਪਲਕ ਤਿਵਾਰੀ ਹਾਰਡੀ ਸੰਧੂ ਦੇ ਗੀਤ 'ਬਿਜਲੀ ਬਿਜਲੀ' 'ਚ ਬਤੌਰ ਮਾਡਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ। ਇਹ ਗੀਤ ਸੋਸ਼ਲ ਮੀਡੀਆ 'ਤੇ ਖੂਬ ਧੂਮ ਮਚਾ ਰਿਹਾ ਹੈ। ਯੂਟਿਊਬ 'ਤੇ ਟਰੈਂਡਿੰਗ 'ਚ ਚੱਲ ਰਿਹਾ ਹੈ। ਅਜਿਹੇ 'ਚ ਸ਼ਵੇਤਾ ਤਿਵਾਰੀ ਵੀ ਕਿਵੇਂ ਪਿੱਛੇ ਰਹਿੰਦੀ, ਉਨ੍ਹਾਂ ਨੇ ਵੀ ਆਪਣੀ ਧੀ ਪਲਕ ਨਾਲ ਆਪਣਾ ਡਾਂਸ ਵੀਡੀਓ ਬਣਾਇਆ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਹੋ ਰਿਹਾ ਹੈ।

ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣਾ ਨਵਾਂ ਡਾਂਸ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਉਹ ਆਪਣੀ ਧੀ ਪਲਕ ਨਾਲ 'ਬਿਜਲੀ ਬਿਜਲੀ' ਗੀਤ 'ਤੇ ਆਪਣੇ ਡਾਂਸ ਮੂਵਸ ਨਾਲ ਕਹਿਰ ਢਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਕੁਮੈਂਟ ਕਰਕੇ ਮਾਂ-ਧੀ ਦੀ ਤਾਰੀਫ਼ ਕਰ ਰਹੇ ਹਨ।

ਪਲਕ ਤਿਵਾਰੀ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਪਲਕ ਤਿਵਾਰੀ ਉਨ੍ਹਾਂ ਸਟਾਰ ਬੱਚਿਆਂ 'ਚੋਂ ਇਕ ਹੈ, ਜਿਨ੍ਹਾਂ ਦੀ ਫੈਨ ਫਾਲੋਇੰਗ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ। ਪਲਕ ਅਕਸਰ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਹੁਤ ਬੋਲਡ ਅਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਚੰਗੀ ਫੈਨ ਫਾਲੋਵਿੰਗ ਹੈ। 

ਜੇ ਗੱਲ ਕਰੀਏ ਸ਼ਵੇਤਾ ਤਿਵਾਰੀ ਦੇ ਵਰਕ ਫਰੰਟ ਦੀ ਤਾਂ ਉਹ ਟੀ. ਵੀ. ਦੇ ਕਈ ਨਮੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਵੈੱਬ ਸੀਰੀਜ਼ 'ਚ ਵੀ ਆਪਣੀ ਅਦਾਕਾਰੀ ਦੀਆਂ ਅਦਾਵਾਂ ਬਿਖੇਰ ਚੁੱਕੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News