ਤੇਜ਼ ਹਨ੍ਹੇਰੀ-ਝੱਖੜ ਨੇ ਟਾਂਡਾ ਇਲਾਕੇ ’ਚ ਮਚਾਈ ਭਿਆਨਕ ਤਬਾਹੀ, ਟੁੱਟੇ ਬਿਜਲੀ ਦੇ ਖੰਬੇ, ਦਰੱਖ਼ਤ, ਕੰਧਾਂ ਅਤੇ ਛੱਤਾਂ
Monday, May 11, 2026 - 06:04 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਜਸਵਿੰਦਰ)-ਤੇਜ਼ ਹਨ੍ਹੇਰੀ ਅਤੇ ਝੱਖੜ ਨੇ ਟਾਂਡਾ ਇਲਾਕੇ ’ਚ ਵੱਡੀ ਤਬਾਹੀ ਮਚਾਈ ਹੈ। ਆਏ ਤੁਫ਼ਾਨ ਕਾਰਨ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਬਿਜਲੀ ਦੇ ਖੰਬੇ ਘਰਾਂ ਦੀਆਂ ਛੱਤਾਂ, ਦਰੱਖ਼ਤਾਂ ਦੇ ਟੁੱਟਣ ਕਾਰਨ ਲੋਕਾਂ ਦੇ ਵੱਡੇ ਨੁਕਸਾਨ ਦੀਆਂ ਸੂਚਨਾਵਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਜਿੱਥੇ ਸੜਕਾਂ ’ਚ ਦਰੱਖ਼ਤਾਂ ਦੇ ਡਿੱਗਣ ਕਾਰਨ ਟ੍ਰੈਫਿਕ ਪ੍ਰਭਾਵਿਤ ਹੋਈ, ਉੱਥੇ ਹੀ ਬਿਜਲੀ ਦੇ ਖੰਬੇ ਅਤੇ ਤਾਰਾ ਟੁੱਟਣ ਕਾਰਨ ਸਵੇਰ ਤੱਕ ਅਤੇ ਕੁਝ ਇਲਾਕਿਆਂ ਵਿਚ ਦੁਪਹਿਰ ਤੱਕ ਬਿਜਲੀ ਸਪਲਾਈ ਠੱਪ ਰਹੀ। ਜੰਗਲਾਤ ਮਹਿਕਮੇ ਵੱਲੋਂ ਲੋਕਾਂ ਦੀ ਮਦਦ ਨਾਲ ਟੁੱਟੇ ਦਰੱਖ਼ਤ ਸੜਕਾਂ ਤੋਂ ਹਟਾਉਣ ਦਾ ਕਾਰਜ ਅਰੰਭਿਆ ਗਿਆ, ਉੱਥੇ ਹੀ ਬਿਜਲੀ ਮਹਿਕਮੇ ਦੇ ਕਰਮਚਾਰੀ ਵੀ ਜਿੱਥੇ ਹੋਏ ਨੁਕਸਾਨ ਦਾ ਅੰਦਾਜ਼ਾ ਕਰ ਰਹੇ ਹਨ, ਉੱਥੇ ਹੀ ਰੀਪੇਅਰ ਦਾ ਕਾਰਜ ਸ਼ੁਰੂ ਕਰਕੇ ਬਿਜਲੀ ਸਪਲਾਈ ਨੂੰ ਸ਼ੁਰੂ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਇਹ ਮੇਨ ਰੋਡ ਇਕ ਮਹੀਨੇ ਲਈ ਕਰ ਦਿੱਤੀ ਗਈ ਬੰਦ, ਡਾਇਵਰਟ ਰਹੇਗਾ ਰਸਤਾ

ਇਲਾਕੇ ’ਚੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਤੇਜ਼ ਹਨ੍ਹੇਰੀ ਕਾਰਨ ਸਰ ਮਾਰਸ਼ਲ ਸਕੂਲ ਬੈਂਸ ਅਵਾਣ ਦੀਆਂ ਦੋ ਕੰਧਾ ਧਰਾਸ਼ਾਈ ਹੋ ਗਈਆਂ, ਪਿੰਡ ਸਕਰਾਲਾ ਵਿਚ ਇਕ ਕਿਸਾਨ ਕਰਮਜੀਤ ਸਿੰਘ ਦੀ ਹਵੇਲੀ ’ਤੇ ਪਈ ਟੀਨਾਂ ਦੀ ਛੱਤ ਅਤੇ ਬੇਹੱਦ ਭਾਰੇ ਗਾਡਰ ਕਾਫ਼ੀ ਦੂਰ ਹਵਾ ਵਿਚ ਉੱਡ ਕਿਸੇ ਦੇ ਘਰ ਜਾ ਡਿੱਗੇ।

ਗਨੀਮਤ ਇਹ ਰਹੀ ਕਿ ਇਸ ਪਰਿਵਾਰ ਦਾ ਕੋਈ ਮੈਂਬਰ ਇਨ੍ਹਾਂ ਦੀ ਲਪੇਟ ਵਿਚ ਨਹੀਂ ਆਇਆ। ਇਸੇ ਤਰ੍ਹਾਂ ਟਾਂਡਾ ਵਿਚ ਗੁੱਜਰ ਪਰਿਵਾਰ ਮੀਆਂ ਦੀ ਸ਼ੈੱਡ ਟੁੱਟ ਗਈ। ਹਨ੍ਹੇਰੀ ਕਾਰਨ ਪਿੰਡ ਸ਼ਹਿਬਾਜ਼ਪੁਰ ਮੋੜ ਅਤੇ ਡੇਰਾ ਬਾਬਾ ਸ੍ਰੀ ਚੰਦ ਨੱਥੂਪੁਰ ਦੇ ਸੇਵਾਦਾਰਾਂ ਵੱਲੋਂ ਬਣਾਇਆ ਸਵਾਗਤੀ ਗੇਟ ਅਤੇ ਪਿੰਡ ਕੰਧਾਲਾ ਜੱਟਾਂ ਵਿਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਨਿਸ਼ਾਨ ਸਾਹਿਬ ਟੁੱਟ ਗਿਆ। ਇਸੇ ਤਰ੍ਹਾਂ ਹੋਰਨਾਂ ਪਿੰਡਾਂ ਵਿਚ ਵੀ ਘਰਾਂ ਅਤੇ ਹਵੇਲੀਆ ਦੀਆਂ ਛੱਤਾਂ ਦੇ ਨੁਕਸਾਨੇ ਜਾਣ ਦੀਆਂ ਸੂਚਨਾਵਾਂ ਹਨ। ਹਨ੍ਹੇਰੀ ਕਾਰਨ ਸ਼੍ਰੀ ਮਹਾਦੇਵ ਮੰਦਰ ਟਾਂਡਾ ਅਤੇ ਮਿਆਣੀ ਗਿਲਜੀਆਂ ਦਸੂਹਾ ਰੋਡ 'ਤੇ ਅਨੇਕਾਂ ਦਰੱਖ਼ਤਾਂ ਦੇ ਟੁੱਟਣ ਦੀ ਸੂਚਨਾ ਹੈ ਇਸ ਨਾਲ ਟ੍ਰੈਫਿਕ ਪ੍ਰਭਾਵਿਤ ਹੋਈ ਹੈ ।

ਇਹ ਵੀ ਪੜ੍ਹੋ: ਜਲੰਧਰ 'ਚ ਸ਼ਰਮਸਾਰ ਕਰਦੀ ਘਟਨਾ! ਚੱਲਦੀ ਕਾਰ 'ਚ ਔਰਤ ਨਾਲ ਗੈਂਗਰੇਪ
ਹੋਏ ਨੁਕਸਾਨ ਬਾਰੇ ਜਾਣਕਾਰੀ ਦਿੰਦੇ ਐੱਸ. ਡੀ. ਓ. ਸਿਟੀ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਦੁਪਹਿਰ ਤੱਕ ਫੀਲਡ ਵਿਚ ਗਏ ਕਰਮਚਾਰੀਆਂ ਤੋਂ ਹਾਸਲ ਜਾਣਕਾਰੀ ਮੁਤਾਬਕ 19 ਦੇ ਕਰੀਬ ਪੋਲ ਨੁਕਸਾਨੇ ਗਏ ਹਨ। ਐੱਸ. ਡੀ. ਓ. ਸਬ-ਅਰਬਨ ਸੁਖਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ 3 ਪੋਲ ਨੁਕਸਾਨੇ ਗਏ ਹਨ। ਇਸੇ ਤਰ੍ਹਾਂ ਐੱਸ. ਡੀ. ਓ. ਮਿਆਣੀ ਅਭਿਸ਼ੇਕ ਕੁਮਾਰ ਮੁਤਾਬਿਕ ਮਿਆਣੀ ਇਲਾਕੇ ’ਚ 10 ਪੋਲ ਨੁਕਸਾਨੇ ਗਏ ਹਨ। ਸਹਾਇਕ ਐੱਸ. ਡੀ. ਓ. ਕੰਧਾਲਾ ਜੱਟਾਂ ਤਜਿੰਦਰ ਸਿੰਘ ਮੁਤਾਬਿਕ ਫਿਲਹਾਲ ਜਾਂਚ ਦੌਰਾਨ 10 ਦੇ ਕਰੀਬ ਪੋਲ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਹਿਕਮੇ ਦੀਆਂ ਟੀਮਾਂ ਟੁੱਟੇ ਹੋਏ ਦਰੱਖਤਾਂ ਨੂੰ ਬਿਜਲੀ ਲਾਈਨਾਂ ਤੋਂ ਟੁੱਟੇ ਦਰੱਖਤ ਹਟਾਏ ਜਾ ਰਹੇ ਹਨ ਅਤੇ ਦੁਪਹਿਰ ਤੱਕ 90 ਫ਼ੀਸਦੀ ਇਲਾਕੇ ਵਿਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ ਹੁਕਮ ਜਾਰੀ, ਸੜਕਾਂ ਤੇ ਚੌਂਕਾਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
