ਸ਼ਰੂਤੀ ਹਾਸਨ ਨੇ ਬੁਆਏਫਰੈਂਡ ਸ਼ਾਂਤਨੂ ਨਾਲ ਕਰਵਾ ਲਿਆ ਹੈ ਗੁਪਤ ਵਿਆਹ! ਓਰੀ ਨੇ ਖੋਲ੍ਹੀ ਪੋਲ

Tuesday, Dec 26, 2023 - 02:55 PM (IST)

ਸ਼ਰੂਤੀ ਹਾਸਨ ਨੇ ਬੁਆਏਫਰੈਂਡ ਸ਼ਾਂਤਨੂ ਨਾਲ ਕਰਵਾ ਲਿਆ ਹੈ ਗੁਪਤ ਵਿਆਹ! ਓਰੀ ਨੇ ਖੋਲ੍ਹੀ ਪੋਲ

ਮੁੰਬਈ (ਬਿਊਰੋ)– ਭਾਰਤੀ ਸਿਨੇਮਾ ਦੀ ਬੇਹੱਦ ਖ਼ੂਬਸੂਰਤ ਅਦਾਕਾਰਾ ਸ਼ਰੂਤੀ ਹਾਸਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸਲਾਰ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਪ੍ਰਭਾਸ ਨਾਲ ਉਨ੍ਹਾਂ ਦੀ ਇਹ ਫ਼ਿਲਮ ਬਾਕਸ ਆਫਿਸ ’ਤੇ ਬੰਪਰ ਕਮਾਈ ਕਰ ਰਹੀ ਹੈ ਪਰ ਇਸ ਦੌਰਾਨ ਕਮਲ ਹਾਸਨ ਤੇ ਸਾਰਿਕਾ ਦੀ ਧੀ ਸ਼ਰੂਤੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ‘ਰੈਡਿਟ’ ’ਤੇ ਜ਼ੋਰਦਾਰ ਚਰਚਾ ਚੱਲ ਰਹੀ ਹੈ ਕਿ ਸ਼ਰੂਤੀ ਹਾਸਨ ਨੇ ਗੁਪਤ ਵਿਆਹ ਕਰ ਲਿਆ ਹੈ। ਇੰਨਾ ਹੀ ਨਹੀਂ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰੂਤੀ ਆਪਣੇ ਕਲਾਕਾਰ ਸਾਥੀ ਸ਼ਾਂਤਨੂ ਹਜ਼ਾਰਿਕਾ ਨਾਲ ਵੀ ਰਹਿੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰੇ ਇਸ਼ਾਰੇ ਬਾਲੀਵੁੱਡ ਸੈਲੇਬਸ ਦੇ ਸਭ ਤੋਂ ਚੰਗੇ ਦੋਸਤ ਓਰਹਾਨ ਅਵਤਰਮਣੀ ਉਰਫ ਓਰੀ ਵਲੋਂ ਇਕ ਟਿੱਪਣੀ ਤੋਂ ਸ਼ੁਰੂ ਹੋਏ ਹਨ।

ਸ਼ਰੂਤੀ ਹਾਸਨ ਪਿਛਲੇ ਤਿੰਨ ਸਾਲਾਂ ਤੋਂ ਸ਼ਾਂਤਨੂ ਹਜ਼ਾਰਿਕਾ ਦੇ ਨਾਲ ਹੈ। ਉਹ ਪਹਿਲਾਂ ਲੰਡਨ ਮੂਲ ਦੇ ਇਤਾਲਵੀ ਜਨਮੇ ਅਦਾਕਾਰ ਮਾਈਕਲ ਕੋਰਸਲ ਨੂੰ ਡੇਟ ਕਰਦੀ ਸੀ ਪਰ ਦੋਵਾਂ ਦਾ 2019 ’ਚ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਸ਼ਰੂਤੀ ਤੇ ਸ਼ਾਂਤਨੂ ਹਜ਼ਾਰਿਕਾ 2020 ਤੋਂ ਰਿਲੇਸ਼ਨਸ਼ਿਪ ’ਚ ਹਨ। ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਛੁਪਾਇਆ ਨਹੀਂ ਹੈ ਤੇ ਏਅਰਪੋਰਟ ਸਮੇਤ ਹਰ ਪਾਰਟੀ ’ਚ ਇਕੱਠੇ ਨਜ਼ਰ ਆਉਂਦੇ ਹਨ ਪਰ ਗੁਪਤ ਵਿਆਹ ਦਾ ਇਹ ਮਾਮਲਾ ਨਵਾਂ ਹੈ।

ਇਹ ਖ਼ਬਰ ਵੀ ਪੜ੍ਹੋ : ਦਲੇਰ ਮਹਿੰਦੀ ਨੂੰ ਨਹੀਂ ਪਤਾ ਸੀ ਕੌਣ ਹੈ ‘ਸਿੱਧੂ ਮੂਸੇ ਵਾਲਾ’, ਕਿਹਾ– ‘ਮੌਤ ਦੀ ਖ਼ਬਰ...’

ਯੂਜ਼ਰਜ਼ ਨੇ ਓਰੀ ਨੂੰ ਪੁੱਛਿਆ ਸੀ ਇਹ ਸਵਾਲ
ਅਸਲ ’ਚ ਓਰੀ ਨੇ ‘ਰੈਡਿਟ’ ’ਤੇ ‘ਆਸਕ ਮੀ ਐਨੀਥਿੰਗ’ ਦਾ ਸੈਸ਼ਨ ਕੀਤਾ ਸੀ। ਇਸ ਦੌਰਾਨ ਇਕ ਯੂਜ਼ਰ ਨੇ ਉਸ ਨੂੰ ਪੁੱਛਿਆ ਕਿ ਕੀ ਕੋਈ ਅਜਿਹੀ ਸੈਲੀਬ੍ਰਿਟੀ ਹੈ, ਜਿਸ ਨੇ ਉਸ ਨਾਲ ਤਸਵੀਰਾਂ ਖਿੱਚਣ ਤੋਂ ਇਨਕਾਰ ਕਰ ਦਿੱਤਾ ਹੋਵੇ? ਇਸ ਯੂਜ਼ਰ ਨੇ ਪੁੱਛਿਆ, ‘ਹਾਏ ਓਰੀ, ਕੀ ਕੋਈ ਅਜਿਹੀ ਸੈਲੀਬ੍ਰਿਟੀ ਹੈ, ਜਿਸ ਨੇ ਤੁਹਾਡੇ ਨਾਲ ਪੋਜ਼ ਦਿੰਦੇ ਸਮੇਂ ਗਲਤ ਵਿਵਹਾਰ ਕੀਤਾ ਹੋਵੇ ਤੇ ਤਸਵੀਰ ਨਾ ਖਿੱਚਵਾਈ ਹੋਵੇ? ਜੇ ਨਾਮ ਨਹੀਂ ਲੈ ਸਕਦੇ ਤਾਂ ਇਸ਼ਾਰਾ ਕਰ ਦਿਓ।’’

ਓਰੀ ਨੇ ਗੱਲਾਂ-ਗੱਲਾਂ ’ਚ ਸ਼ਾਂਤਨੂ ਨੂੰ ਦੱਸਿਆ ਸ਼ਰੂਤੀ ਦਾ ਪਤੀ
ਇਸ ਯੂਜ਼ਰ ਨੂੰ ਜਵਾਬ ਦਿੰਦਿਆਂ ਓਰੀ ਨੇ ਸਰਲ ਸ਼ਬਦਾਂ ’ਚ ਕਿਹਾ, ‘‘ਸ਼ਰੂਤੀ ਹਾਸਨ।’’ ਓਰੀ ਨੇ ਅੱਗੇ ਲਿਖਿਆ, ‘‘ਇਹ ਪੋਜ਼ ਦੇਣ ਲਈ ਨਹੀਂ ਸੀ ਕਿਉਂਕਿ ਮੈਂ ਉਸ ਨੂੰ ਕਦੇ ਇਸ ਲਈ ਨਹੀਂ ਕਿਹਾ ਸੀ। ਅਸਲ ’ਚ ਉਹ ਇਕ ਪ੍ਰੋਗਰਾਮ ’ਚ ਮੇਰੇ ਨਾਲ ਬਹੁਤ ਬੁਰਾ ਵਿਵਹਾਰ ਕਰ ਰਹੀ ਸੀ, ਭਾਵੇਂ ਕਿ ਮੈਂ ਉਸ ਨੂੰ ਜਾਣਦਾ ਵੀ ਨਹੀਂ ਸੀ।’’ ਇਸ ਦੌਰਾਨ ਓਰੀ ਨੇ ਸ਼ਾਂਤਨੂ ਹਜ਼ਾਰਿਕਾ ਨੂੰ ਸ਼ਰੂਤੀ ਦਾ ਪਤੀ ਵੀ ਦੱਸਿਆ।

PunjabKesari

ਓਰੀ ਨੇ ਸ਼ਰੂਤੀ ਹਾਸਨ ਬਾਰੇ ਸੁਣ ਰੱਖੀ ਹੈ ਇਕ ਹੋਰ ਅਫਵਾਹ
ਓਰੀ ਨੇ ਲਿਖਿਆ, ‘‘ਮੈਨੂੰ ਬਹੁਤ ਬੁਰਾ ਲੱਗਾ ਪਰ ਸ਼ਾਇਦ ਕੁਝ ਗਲਤਫਹਿਮੀ ਸੀ ਕਿਉਂਕਿ ਮੈਂ ਉਸ ਦੇ ਪਤੀ ਨਾਲ ਚੰਗੀ ਤਰ੍ਹਾਂ ਮਿਲਦਾ ਹਾਂ ਤੇ ਮੈਂ ਉਸ ਨੂੰ ਪਸੰਦ ਕਰਦਾ ਹਾਂ। ਖੈਰ, ਸਮਾਂ ਆਉਣ ’ਤੇ ਇਸ ਦਾ ਹੱਲ ਹੋ ਜਾਵੇਗਾ। ਹਾਲਾਂਕਿ ਮੈਂ ਇਕ ਅਫਵਾਹ ਦੇ ਤੌਰ ’ਤੇ ਇਹ ਵੀ ਸੁਣਿਆ ਹੈ ਕਿ ਉਸ ਨੇ ਮੈਨੂੰ ਪੁਣੇ ਤੋਂ ਬੁਲਾਇਆ, ਸ਼ਾਇਦ ਚਪੜਾਸੀ ਜਾਂ ਸਪਾਟ ਬੁਆਏ ਜਾਂ ਅਜਿਹਾ ਕੁਝ।’’ ਜ਼ਾਹਿਰ ਹੈ ਕਿ ਜਿਵੇਂ ਹੀ ਓਰੀ ਨੇ ਸ਼ਾਂਤਨੂ ਨੂੰ ਸ਼ਰੂਤੀ ਦਾ ਪਤੀ ਕਿਹਾ ਤਾਂ ਸਾਰੇ ਹੈਰਾਨ ਹੋ ਗਏ।

ਇਸੇ ਸਾਲ ਵਿਆਹ ’ਤੇ ਸ਼ਰੂਤੀ ਨੇ ਆਖੀ ਸੀ ਇਹ ਗੱਲ
ਜਿਥੋਂ ਤੱਕ ਵਿਆਹ ਦਾ ਸਵਾਲ ਹੈ ਤਾਂ ਸ਼ਰੂਤੀ ਹਾਸਨ ਨੇ ਇਸ ਸਾਲ ਦੇ ਸ਼ੁਰੂ ’ਚ ਇਕ ਇੰਟਰਵਿਊ ’ਚ ਕਿਹਾ ਸੀ, ‘‘ਮੇਰੀ ਫਿਲਹਾਲ ਵਿਆਹ ਦੀ ਕੋਈ ਯੋਜਨਾ ਨਹੀਂ ਹੈ ਕਿਉਂਕਿ ਮੈਂ ‘ਵਿਆਹ’ ਸ਼ਬਦ ਤੋਂ ਡਰਦੀ ਹਾਂ। ਅਸੀਂ ਦੋਵੇਂ ਇਕੱਠੇ ਬਹੁਤ ਖ਼ੁਸ਼ ਹਾਂ ਤੇ ਸਾਡੀ ਕੈਮਿਸਟਰੀ ਕਈ ਵਿਆਹੇ ਜੋੜਿਆਂ ਨਾਲੋਂ ਬਹੁਤ ਵਧੀਆ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News