‘ਦ੍ਰਿਸ਼ਯਮ’ ਫ਼ੇਮ ਸ਼੍ਰੀਆ ਸਰਨ ਨੇ ਪਤੀ ਨਾਲ ਰੈਂਪ ’ਤੇ ਕੀਤਾ ਲਿਪਲਾਕ, ਲੈਕਮੇ ਫ਼ੈਸ਼ਨ ਵੀਕ ਦੀਆਂ ਤਸਵੀਰਾਂ ਵਾਇਰਲ

Sunday, Oct 16, 2022 - 01:29 PM (IST)

‘ਦ੍ਰਿਸ਼ਯਮ’ ਫ਼ੇਮ ਸ਼੍ਰੀਆ ਸਰਨ ਨੇ ਪਤੀ ਨਾਲ ਰੈਂਪ ’ਤੇ ਕੀਤਾ ਲਿਪਲਾਕ, ਲੈਕਮੇ ਫ਼ੈਸ਼ਨ ਵੀਕ ਦੀਆਂ ਤਸਵੀਰਾਂ ਵਾਇਰਲ

ਮੁੰਬਈ- ‘ਦ੍ਰਿਸ਼ਯਮ’ ਫ਼ੇਮ ਸ਼੍ਰੀਆ ਸਰਨ ਬੀ-ਟਾਊਨ ਦੀਆਂ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ ਜੋ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਰਹਿੰਦੀ ਹੈ। ਸ਼੍ਰੀਆ ਸਰਨ ਅਕਸਰ ਪਤੀ ਆਂਦਰੇਈ ਨਾਲ ਰੋਮਾਂਟਿਕ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਸ਼੍ਰੀਆ ਸਰਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਇਸ ਸਮੇਂ ਕਾਫ਼ੀ ਚਰਚਾ ’ਚ ਹਨ।

PunjabKesari

ਇਹ ਵੀ ਪੜ੍ਹੋ : ਮਨਕੀਰਤ ਔਲਖ ਨੇ ਦੇਬੀ ਮਖਸੂਸਪੁਰੀ ਦੀ ਵੀਡੀਓ ਕੀਤੀ ਸਾਂਝੀ, ਕਿਹਾ- ‘ਹਮੇਸ਼ਾ ਤੁਹਾਡੀ ਇੱਜ਼ਤ...’

ਇਨ੍ਹਾਂ ਤਸਵੀਰਾਂ ’ਚ ਸ਼੍ਰੀਆ ਸਰਨ ਆਪਣੇ ਪਤੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਲੈਕਮੇ ਫ਼ੈਸ਼ਨ ਵੀਕ ਦੌਰਾਨ ਲਈਆਂ ਗਈਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਸ਼੍ਰੀਆ ਸਰਨ ਆਫ਼ ਸ਼ੋਲਡਰ ਕ੍ਰੌਪ ਟੌਪ, ਪਲਾਜ਼ੋ ਪੈਂਟ ਅਤੇ ਸ਼ਰਗ ’ਚ ਸ਼ਾਨਦਾਰ ਲੱਗ ਰਹੀ ਸੀ।

PunjabKesari

ਅਦਾਕਾਰਾ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਉਸ ਦਾ ਪਤੀ ਪ੍ਰਿੰਟਿਡ ਕੁੜਤੇ ਅਤੇ ਕਾਲੇ ਰੰਗ ਦੀ ਪੈਂਟ ’ਚ ਖੂਬਸੂਰਤ ਲੱਗ ਰਿਹਾ ਸੀ। ਸ਼੍ਰੀਆ ਨੇ ਸਭ ਤੋਂ ਪਹਿਲਾਂ ਰੈਂਪ ’ਤੇ ਇਕੱਲੇ ਪੋਜ਼ ਦਿੱਤੇ।

PunjabKesari

ਇਸ ਤੋਂ ਬਾਅਦ ਅਦਾਕਾਰਾ ਪਤੀ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆਈ। ਇੰਨਾ ਹੀ ਨਹੀਂ ਸ਼੍ਰੀਆ ਨੇ ਪਤੀ ਨਾਲ ਲਿਪਲਾਕ ਵੀ ਕੀਤਾ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼੍ਰੀਆ ਸਰਨ ਜਲਦ ਹੀ ਅਜੇ ਦੇਵਗਨ ਦੀ ਫ਼ਿਲਮ ‘ਦ੍ਰਿਸ਼ਯਮ 2’ ’ਚ ਨਜ਼ਰ ਆਵੇਗੀ। ਇਹ ਫ਼ਿਲਮ ਸਾਲ 2015 ’ਚ ਰਿਲੀਜ਼ ਹੋਈ ‘ਦ੍ਰਿਸ਼ਯਮ’ ਦਾ ਸੀਕਵਲ ਹੈ। ਫ਼ਿਲਮ ਦਾ ਟ੍ਰੇਲਰ 17 ਅਕਤੂਬਰ ਨੂੰ ਰਿਲੀਜ਼ ਹੋਵੇਗਾ।

PunjabKesari

ਇਹ ਵੀ ਪੜ੍ਹੋ : ਆਰੇਂਜ ਕਲਰ ਦੀ ਡਰੈੱਸ ’ਚ ਹਿਨਾ ਖ਼ਾਨ ਦਾ ਗਲੈਮਰਸ ਅੰਦਾਜ਼, ਹੱਥ ’ਚ ਫੁੱਲਾਂ ਨਾਲ ਦੇ ਰਹੀ ਸਟਾਈਲਿਸ਼ ਪੋਜ਼

ਇਸ ਫ਼ਿਲਮ ’ਚ ਅਜੇ ਅਤੇ ਸ਼੍ਰਿਆ ਤੋਂ ਇਲਾਵਾ ਤੱਬੂ, ਇਸ਼ਿਤਾ ਦੱਤਾ ਅਤੇ ਅਕਸ਼ੇ ਖੰਨਾ ਵੀ ਨਜ਼ਰ ਆਉਣਗੇ। ਇਹ ਫ਼ਿਲਮ 18 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

PunjabKesari


author

Shivani Bassan

Content Editor

Related News