ਅਪਰੇਸ਼ਨ ਬਲੂ ਸਟਾਰ ''ਤੇ ਫ਼ਿਲਮ ਲੈ ਕੇ ਆਵੇਗਾ ਸ਼੍ਰੀ ਅਕਾਲ ਤਖ਼ਤ
Wednesday, Jun 02, 2021 - 05:08 PM (IST)
ਅੰਮ੍ਰਿਤਸਰ (ਬਿਊਰੋ) : ਜੂਨ 1984 ਵਿਚ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਆਪਰੇਸ਼ਨ ਬਲੂ ਸਟਾਰ 'ਤੇ ਹੁਣ ਸ੍ਰੀ ਅਕਾਲ ਤਖ਼ਤ ਵੱਲੋਂ ਇੱਕ ਡਾਕੂਮੈਂਟਰੀ ਫ਼ਿਲਮ ਬਣਾਈ ਜਾਵੇਗੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 'ਚ ਵਾਪਰੇ ਘੱਲੂਘਾਰੇ ਅਤੇ ਅਜ਼ਾਦੀ ਤੋਂ ਬਾਅਦ ਸਿੱਖਾਂ 'ਤੇ ਹੋਏ ਤਸ਼ਦੱਦ ਦਾ ਰਿਕਾਰਡ ਇਕੱਠਾ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਰਿਅਰ ਹੋਈ ਟਾਪਲੈੱਸ, ਤਸਵੀਰਾਂ ਨੇ ਇੰਟਰਨੈੱਟ 'ਤੇ ਵਧਾਇਆ ਪਾਰਾ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਸ਼ਮਦੀਦ ਗਵਾਹਾਂ ਅਤੇ ਇਸ ਦੁਖਾਂਤ ਨੂੰ ਹੰਡਾਉਣ ਵਾਲੇ ਹੋਰਾਂ ਨੂੰ ਆਪਣੇ ਤਜ਼ਰਬੇ ਇੱਕ ਵੀਡੀਓ ਫਾਰਮੈਟ 'ਚ ਜਮ੍ਹਾ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਸ ਲਈ ਹੈ ਤਾਂ ਜੋ 1 ਤੋਂ 10 ਜੂਨ 1984 ਦਰਮਿਆਨ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ ਜੋ ਵਾਪਰਿਆ ਸੀ ਉਸ ਨੂੰ ਫਿਰ ਦਰਸਾਏ ਜਾ ਸਕੇ ਅਤੇ ਇਤਿਹਾਸ ਲਈ ਰਿਕਾਰਡ ਅੰਦਰ ਰੱਖਿਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਸ਼੍ਰੀਦੇਵੀ ਦੀ ਮੌਤ ਦੇ 3 ਸਾਲ ਬਾਅਦ ਝਲਕਿਆ ਜਾਹਨਵੀ ਦਾ ਦਰਦ, ਦੱਸੀ ਮਾਂ ਦੀ ਆਖ਼ਰੀ ਇੱਛਾ
ਅਕਾਲ ਤਖ਼ਤ ਦਾ ਮੰਨਣਾ ਹੈ ਕਿ ਚਸ਼ਮਦੀਦ ਗਵਾਹਾਂ ਦੀ ਇੰਟਰਵਿਊ ਤੇ ਫੌਜ ਦੇ ਤਸ਼ਦੱਦ ਦੀਆਂ ਰਿਪੋਰਟਾਂ ਦੀ ਪ੍ਰਮਾਣਿਕਤਾ ਤੇ ਭਰੋਸੇਯੋਗ ਖਾਤਾ ਹੋਣਾ ਚਾਹੀਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਚਸ਼ਮਦੀਦ ਦੇ ਤਜ਼ੁਰਬੇ ਬਾਰੇ ਜਾਣਨ ਲਈ 'ਪੰਥ ਸੇਵਕ' ਪੁਰਸਕਾਰ ਨਾਲ ਸਨਮਾਨਿਤ ਹਰਵਿੰਦਰ ਸਿੰਘ ਖਾਲਸਾ ਨਾਲ ਬੀਤੇ ਕੱਲ੍ਹ ਮੁਲਾਕਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਕਾਲ 'ਚ ਅਦਾਕਾਰ ਯਸ਼ ਦਾ ਵੱਡਾ ਐਲਾਨ, ਫ਼ਿਲਮ ਇੰਡਸਟਰੀ ਦੇ ਕਾਮਿਆਂ ਨੂੰ ਵੰਡਣਗੇ 1.5 ਕਰੋੜ ਰੁਪਏ