ਸ਼ਰਧਾ ਕਪੂਰ ਨੇ ਕਰਵਾਇਆ ਨਵਾਂ ਹੇਅਰ ਕੱਟ, ਪ੍ਰਸ਼ੰਸਕਾਂ ਤੋਂ ਲੁੱਕ ਬਾਰੇ ਲਈ ਰਾਏ

Tuesday, Aug 30, 2022 - 01:17 PM (IST)

ਸ਼ਰਧਾ ਕਪੂਰ ਨੇ ਕਰਵਾਇਆ ਨਵਾਂ ਹੇਅਰ ਕੱਟ, ਪ੍ਰਸ਼ੰਸਕਾਂ ਤੋਂ ਲੁੱਕ ਬਾਰੇ ਲਈ ਰਾਏ

ਮੁੰਬਈ- ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਸ਼ਰਧਾ ਕਪੂਰ ਅਤੇ ਫ਼ੈਸ਼ਨ ਵਿਚਾਲੇ ਬਹੁਤ ਵੱਡਾ ਸਬੰਧ ਹੈ। ਅਦਾਕਾਰਾ ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਸ਼ਰਧਾ ਜੋ ਵੀ ਅਪਣਾਉਂਦੀ ਹੈ, ਉਹ ਫ਼ੈਸ਼ਨ ਬਣ ਜਾਂਦਾ ਹੈ। ਸ਼ਰਧਾ ਸੋਸ਼ਲ ਮੀਡੀਆ ’ਤੇ ਹਮੇਸ਼ਾ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਡਰੈੱਸ, ਹੇਅਰ ਸਟਾਈਲ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

ਇੰਨਾ ਹੀ ਨਹੀਂ ਸ਼ਰਧਾ ਇਸ ਬਾਰੇ ਪ੍ਰਸ਼ੰਸਕਾਂ ਤੋਂ ਰਾਏ ਵੀ ਲੈਂਦੀ ਹੈ ਕਿ ਉਸ ਦੀ ਨਵੀਂ ਲੁੱਕ ਪਸੰਦ ਆ ਰਹੀ ਹੈ ਜਾਂ ਨਹੀਂ। ਹਾਲ ਹੀ ’ਚ ਸ਼ਰਧਾ ਕਪੂਰ ਨੇ ਸਵਦੇਸ਼ੀ ਮਾਈਕ੍ਰੋ-ਬਲੌਗਿੰਗ ਪਲੇਟਫ਼ਾਰਮ ਕੂ ਐਪ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਅਦਾਕਾਰਾ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਬਹੁਤ ਹੀ ਸ਼ਾਨਦਾਰ ਹਨ।

 

ਇਹ ਵੀ ਪੜ੍ਹੋ : ਆਸਟ੍ਰੇਲੀਆ ਦੀ ਇਸ ਯੂਨੀਵਰਸਿਟੀ ’ਚ ਸ਼ਾਹਰੁਖ ਖ਼ਾਨ ਦੇ ਨਾਂ ’ਤੇ ਮੁੜ ਸ਼ੁਰੂ ਹੋਈ ਸਕਾਲਰਸ਼ਿਪ

ਤਸਵੀਰਾਂ ’ਚ ਦੇਖ ਸਕਦੇ ਹੋ ਕਿ ਸ਼ਰਧਾ ਕਪੂਰ ਨੇ ਨਵਾਂ ਹੇਅਰ ਕਟ ਕਰਵਾਇਆ ਹੈ, ਜਿਸ ਨੂੰ ਉਹ Ku ਐਪ ’ਤੇ ਫ਼ਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯੂਜ਼ਰਜ਼ ਨੂੰ ਆਪਣੇ ਨਵੇਂ ਹੇਅਰਕੱਟ ਬਾਰੇ ਦੱਸਣ ਲਈ ਕਿਹਾ ਹੈ।

PunjabKesari

ਇਹ ਵੀ ਪੜ੍ਹੋ : ਆਰੀਅਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਭੈਣ ਇਸਾਬੇਲ ਕੈਫ਼ ਨਾਲ ਸ਼ਰੂਤੀ ਨੇ ਕੀਤੀ ਜਨਮਦਿਨ ਦੀ ਪਾਰਟੀ, ਦੇਖੋ ਤਸਵੀਰਾਂ

ਬੀਤੇ ਦਿਨੀਂ ਸ਼ਰਧਾ ਨੇ ਰਵਾਇਤੀ ਪਹਿਰਾਵੇ ’ਚ ਆਪਣੇ ਪ੍ਰਸ਼ੰਸਕਾਂ ਨਾਲ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ ਅਤੇ ਹੁਣ ਇਹ ਦੋਵੇਂ ਤਸਵੀਰਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀਆਂ।


author

Shivani Bassan

Content Editor

Related News