ਸ਼ਰਧਾ ਕਪੂਰ ਨੇ ‘ਸਤ੍ਰੀ-2’ ਟੀਮ ਨਾਲ ਮਨਾਇਆ ਬਰਥ-ਡੇ
Saturday, Mar 08, 2025 - 01:32 PM (IST)

ਮੁੰਬਈ- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਨੇ ਬੀਤੀ ਰਾਤ ਖਾਸ ਦੋਸਤਾਂ ਅਤੇ ਫਿਲਮ ‘ਸਤ੍ਰੀ-2’ ਦੀ ਟੀਮ ਨਾਲ ਆਪਣਾ 38ਵਾਂ ਬਰਥ-ਡੇ ਸੈਲੀਬ੍ਰੇਟ ਕੀਤਾ। ਬਰਥ-ਡੇ ਪਾਰਟੀ ’ਚ ਅਪਾਰਸ਼ਕਤੀ ਖੁਰਾਨਾ, ਅਭਿਸ਼ੇਕ ਬੈਨਰਜੀ ਅਤੇ ਨਿਰਦੇਸ਼ਕ ਅਮਰ ਕੌਸ਼ਿਕ, ਰਾਜਕੁਮਾਰ ਰਾਓ ਨੂੰ ਦੇਖਿਆ ਗਿਆ। ਸ਼ਰਧਾ ਨੇ ਨੀਲੀ ਜੀਨਸ ਅਤੇ ਗੁਲਾਬੀ ਜੈਕੇਟ ਦੇ ਨਾਲ ਚਿੱਟਾ ਟੌਪ ਪਾਇਆ ਹੋਇਆ ਸੀ ਅਤੇ ਉਹ ਬਹੁਤ ਸੁੰਦਰ ਲੱਗ ਰਹੀ ਸੀ।ਤੁਹਾਨੂੰ ਦੱਸ ਦੇਈਏ ਕਿ ‘ਸਤ੍ਰੀ-2’ ਨੇ ਬਾਕਸ ਆਫਿਸ ’ਤੇ ਕਈ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜੇ ਸਨ ਅਤੇ ਫਿਲਮ ਨੇ ਦੇਸ਼ ’ਚ ਬਾਕਸ ਆਫਿਸ ਤੋਂ 597.99 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਸੀ।