ਸ਼ਰਧਾ ਕਪੂਰ ਦਾ ਬੁਆਏਫਰੈਂਡ ਰੋਹਨ ਨਾਲ 4 ਸਾਲ ਪੁਰਾਣਾ ਰਿਲੇਸ਼ਨਸ਼ਿਪ ਹੋਇਆ ਖ਼ਤਮ!

03/25/2022 10:24:13 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਟਕਲਾਂ ਹਨ ਕਿ ਸ਼ਰਧਾ ਕਪੂਰ ਦਾ ਉਸ ਦੇ ਸੈਲੇਬ੍ਰਿਟੀ ਫੋਟੋਗ੍ਰਾਫਰ ਬੁਆਏਫਰੈਂਡ ਰੋਹਨ ਸ੍ਰੇਸ਼ਠ ਨਾਲ ਬ੍ਰੇਕਅੱਪ ਹੋ ਗਿਆ ਹੈ।

ਦੋਵੇਂ 4 ਸਾਲਾਂ ਤੋਂ ਇਕੱਠੇ ਸਨ ਪਰ ਹੁਣ ਉਨ੍ਹਾਂ ਦੇ ਰਸਤੇ ਅਲੱਗ ਹੋਣ ਦੀਆਂ ਖ਼ਬਰਾਂ ਹਨ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਕੱਪਲ ਦੇ ਵੱਖ ਹੋਣ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)

ਚਰਚਾ ਹੈ ਕਿ ਰੋਹਨ ਨੇ ਸ਼ਰਧਾ ਕਪੂਰ ਦੀ ਗੋਵਾ ’ਚ ਜਨਮਦਿਨ ਪਾਰਟੀ ’ਚ ਸ਼ਿਰਕਤ ਨਹੀਂ ਕੀਤੀ ਸੀ, ਜਦਕਿ ਉਸ ਦਿਨ ਉਹ ਫ੍ਰੀ ਸੀ। ਕਈ ਰਿਪੋਰਟਾਂ ’ਚ ਅਜਿਹਾ ਦਾਅਵਾ ਹੈ ਕਿ ਕੱਪਲ ਦਾ ਰਿਲੇਸ਼ਨ ਜਨਵਰੀ ਤੋਂ ਗੜਬੜ ਚੱਲ ਰਿਹਾ ਸੀ।

ਉਨ੍ਹਾਂ ਵਿਚਾਲੇ ਤਣਾਅ ਸੀ। ਫਿਰ ਇਸ ਸਾਲ ਫਰਵਰੀ ’ਚ ਦੋਵਾਂ ਨੇ ਆਪਣੇ ਰਸਤੇ ਅਲੱਗ ਕਰਨ ਦਾ ਫ਼ੈਸਲਾ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਧਾ ਕਪੂਰ ਦਾ ਪਰਿਵਾਰ ਰੋਹਨ ਨੂੰ ਕਾਫੀ ਪਸੰਦ ਕਰਦਾ ਹੈ। ਸ਼ਰਧਾ ਕਪੂਰ ਤੇ ਰੋਹਨ ਬਚਪਨ ਦੇ ਦੋਸਤ ਹਨ। ਉਨ੍ਹਾਂ ਦਾ ਪਰਿਵਾਰ ਵੀ ਆਪਸ ’ਚ ਚੰਗਾ ਮੇਲ ਰੱਖਦਾ ਹੈ। ਸ਼ਰਧਾ ਤੇ ਰੋਹਨ ਪਿਛਲੇ 4 ਸਾਲਾਂ ਦੇ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਆਪਣੇ ਰਿਲੇਸ਼ਨ ਨੂੰ ਜਨਤਕ ਨਹੀਂ ਕੀਤਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News