ਦੁਨੀਆ ਨੂੰ ਦਿਖਾਓ ਕਿ ਅਸੀਂ ਕਿੰਨੇ ਸਮਰੱਥ ਹਾਂ : ਅਭਿਸ਼ੇਕ
Thursday, Sep 25, 2025 - 09:32 AM (IST)

ਐਂਟਰਟੇਨਮੈਂਟ ਡੈਸਕ- ਜਿਵੇਂ-ਜਿਵੇਂ ਭਾਰਤ ਏਸ਼ੀਆ ਕੱਪ ਅਤੇ ਏਸ਼ੀਅਨ ਗੇਮਸ ਵਿਚ ਸ਼ਾਨਦਾਰ ਜਿੱਤ ਹਾਸਲ ਕਰ ਰਿਹਾ ਹੈ, ਅਭਿਸ਼ੇਕ ਬੱਚਨ ਦੇਸ਼ ਦੀ ਐਂਟਰਪ੍ਰੇਨਿਓਰ ਅਤੇ ਖੇਡ ਭਾਵਨਾ ਦਾ ਜਸ਼ਨ ਮਨਾਉਣ ਵਾਲੀ ਇਕ ਸਸ਼ਕਤ ਆਵਾਜ ਬਣ ਕੇ ਉਭਰੇ ਹਨ।
ਸਿਨੇਮਾ ਤੋਂ ਹੱਟ ਕੇ ਉਨ੍ਹਾਂ ਨੇ ਇਕ ਜੰਨੂਨੀ ਖੇਡ ਪ੍ਰੇਮੀ ਅਤੇ ‘ਮੇਕ ਇਨ ਇੰਡੀਆ’ ਦੇ ਇੰਡੀਆ ਵਿਚ ਡੂੰਘਾ ਵਿਸ਼ਵਾਸ ਰੱਖਣ ਵਾਲੇ ਸਮਰਥਕ ਵਜੋਂ ਆਪਣੀ ਪ੍ਰਤਿਸ਼ਠਾ ਬਣਾਈ ਹੈ। ਅਭਿਸ਼ੇਕ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਦੁਨੀਆ ਨੂੰ ਦਿਖਾਈਏ ਕਿ ਅਸੀਂ ਕੀ ਕਰ ਸਕਦੇ ਹਾਂ।