125 ਦਿਨਾਂ ਬਾਅਦ ਮੁੜ ਸ਼ੁਰੂ ਹੋਈ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ, ਕਪਿਲ ਨੇ ਸਾਂਝੀ ਕੀਤੀ ਵੀਡੀਓ

07/18/2020 5:29:39 PM

ਮੁੰਬਈ (ਵੈੱਬ ਡੈਸਕ) — ਬਾਕੀ ਟੀ. ਵੀ. ਸ਼ੋਅਜ਼ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਵੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਰਕੇ ਜਦੋਂ ਤੋਂ ਤਾਲਾਬੰਦੀ ਹੋਈ ਉਦੋ ਤੋਂ ਹੀ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਬੰਦ ਸੀ। ਅੱਜ ਤਕਰੀਬਨ 125 ਦਿਨਾਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਦਿ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਹੈ। ਆਪਣੇ ਸ਼ੋਅ ਦੀ ਦੁਬਾਰਾ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਖ਼ੁਦ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਸਾਂਝੀ ਕੀਤੀ।

 
 
 
 
 
 
 
 
 
 
 
 
 
 

Back stage masti with @bharti.laughterqueen jus for fun #TKSS #thekapilsharmashow #filmcity #mumbai #comedy #fun #laughter 😂

A post shared by Kapil Sharma (@kapilsharma) on Jul 18, 2020 at 2:55am PDT

ਅੱਜ ਸ਼ਨੀਵਾਰ 18 ਜੁਲਾਈ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸੈੱਟ 'ਤੇ ਸ਼ੂਟਿੰਗ ਲਈ ਸਾਵਧਾਨੀਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਕਪਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੋਅ ਦੀ ਕਾਸਟ ਸੁਮੋਨਾ ਚੱਕਰਵਰਤੀ ਤੇ ਭਾਰਤੀ ਸਿੰਘ ਦਾ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ 'ਚ ਉਹ ਸ਼ੋਅ ਦੇ ਸੈੱਟ 'ਚ ਦਾਖ਼ਲ ਹੋਣ ਲਈ ਕਿੰਝ ਆਪਣੇ-ਆਪ ਨੂੰ ਨੇਟਾਈਜ਼ ਕਰ ਰਹੇ ਹਨ।

 
 
 
 
 
 
 
 
 
 
 
 
 
 

#memories of #2018 singing one of my favorite gazal of late shri #jagjitsingh ji. U r always in our hearts jagjit ji 😇🙏 #music #love #gazal #singing #lockdown #corona #indiafightscorona #stayhome #staysafe 🙏

A post shared by Kapil Sharma (@kapilsharma) on Apr 24, 2020 at 5:06am PDT

ਅੱਜ ਇਨ੍ਹਾਂ ਕਲਾਕਾਰਾਂ ਦਾ  ਸੈੱਟ 'ਤੇ ਪਹਿਲਾ ਦਿਨ ਹੈ ਅਤੇ ਇੱਕ ਵਾਰ ਫਿਰ ਤੋਂ ਸ਼ੋਅ ਲਈ ਕੰਮ ਸ਼ੁਰੂ ਕਰਨ ਜਾ ਰਹੇ ਹਨ ਅਤੇ ਸੈਟ 'ਤੇ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਹੀ ਹੈ। ਕਪਿਲ ਨੇ ਇਨ੍ਹਾਂ ਕਲਾਕਾਰਾਂ ਦੀ ਸੈੱਟ 'ਤੇ ਐਂਟਰੀ ਵੇਲੇ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਸੈੱਟ 'ਤੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਹੀ ਨਹੀਂ ਸੈੱਟ 'ਤੇ ਆਪਣੇ ਕਿਰਦਾਰਾਂ 'ਚ ਤਿਆਰ ਹੋ ਕੇ ਕਪਿਲ ਨੇ ਭਾਰਤੀ ਸਿੰਘ ਨਾਲ ਇਕ ਕਿਊਟ ਵੀਡੀਓ ਵੀ ਸਾਂਝੀ ਕੀਤੀ ਹੈ।

 
 
 
 
 
 
 
 
 
 
 
 
 
 

बहुत ही दुखद समाचार। कहते हैं समय सब घाव भर देता है।लेकिन इन दो दिनो में जो चोट दिल को पहुँची है। वक़्त को भी बहुत वक्त लगेगा। अलविदा Rishi जी 💔🙏

A post shared by Kapil Sharma (@kapilsharma) on Apr 30, 2020 at 1:01am PDT


sunita

Content Editor

Related News