ਸ਼ਰਟਲੈੱਸ ਹੋ ਕੇ ਸਲਮਾਨ ਖ਼ਾਨ ਨੇ ਕੀਤੀ ਘੋੜੇ ਦੀ ਸਵਾਰੀ, ਫਿਟਨੈੱਸ ਦੇਖ ਦੀਵਾਨੇ ਹੋਏ ਫੈਨਜ਼

Tuesday, Nov 17, 2020 - 03:14 PM (IST)

ਸ਼ਰਟਲੈੱਸ ਹੋ ਕੇ ਸਲਮਾਨ ਖ਼ਾਨ ਨੇ ਕੀਤੀ ਘੋੜੇ ਦੀ ਸਵਾਰੀ, ਫਿਟਨੈੱਸ ਦੇਖ ਦੀਵਾਨੇ ਹੋਏ ਫੈਨਜ਼

ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਬਿਗ ਬੌਸ ਨੂੰ ਲੈ ਕੇ ਚਰਚਾ 'ਚ ਬਣੇ ਹੋਏ ਹਨ। ਸਲਮਾਨ ਖ਼ਾਨ ਟੀ.ਵੀ. ਸੀਰੀਅਲ ਬਿਗ ਬੌਸ ਨੂੰ ਹੋਸਟ ਕਰ ਰਹੇ ਹਨ। ਸਲਮਾਨ ਸੋਸ਼ਲ ਮੀਡੀਆ 'ਤੇ ਵੀ ਜ਼ਿਆਦਾ ਸਰਗਰਮ ਨਹੀਂ ਰਹਿੰਦੇ ਹਨ ਪਰ ਜਦੋਂ ਉਹ ਕੋਈ ਤਸਵੀਰ ਸ਼ੇਅਰ ਕਰਦੇ ਹਨ ਤਾਂ ਸੁਰਖੀਆਂ 'ਚ ਆ ਜਾਂਦੇ ਹਨ। ਹਾਲ ਹੀ 'ਚ ਸਲਮਾਨ ਨੇ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ।

PunjabKesari 
ਸ਼ੇਅਰ ਤਸਵੀਰ 'ਚ ਅਦਾਕਾਰ ਸਲਮਾਨ ਖ਼ਾਨ ਘੋੜੇ ਦੀ ਸਵਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ 'ਚ ਸਲਮਾਨ ਬਿਨ੍ਹਾਂ ਸ਼ਰਟ ਦੇ ਨਜ਼ਰ ਆ ਰਹੇ ਹਨ ਇਹ ਤਸਵੀਰ ਸਲਮਾਨ ਨੇ ਆਪਣੇ ਬ੍ਰੈਂਡ ਦੇ ਪ੍ਰਮੋਸ਼ਨ ਲਈ ਸ਼ੇਅਰ ਕੀਤੀ ਹੈ। ਸਲਮਾਨ ਦੀ ਫਿੱਟ ਬਾਡੀ ਦੇਖ ਕੇ ਫੈਨਜ਼ ਦੀਵਾਨੇ ਹੋ ਰਹੇ ਹਨ। ਫੈਨਜ਼ ਇਸ ਤਸਵੀਰ 'ਤੇ ਖ਼ੂਬ ਪਿਆਰ ਬਰਸਾ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਸਲਮਾਨ ਬਹੁਤ ਜਲਦ 'ਰਾਧੇ' ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਸਲਮਾਨ ਨੇ ਇਸ ਫ਼ਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਫ਼ਿਲਮ 'ਚ ਸਲਮਾਨ ਦੇ ਨਾਲ ਅਦਾਕਾਰ ਜੈਕੀ ਸ਼ਰਾਫ, ਰਣਦੀਪ ਹੁੱਡਾ, ਅਦਾਕਾਰਾ ਦਿਸ਼ਾ ਪਟਾਨੀ ਅਤੇ ਪ੍ਰਭੂਦੇਵਾ ਨਜ਼ਰ ਆਉਣਗੇ।


author

Aarti dhillon

Content Editor

Related News