ਸ਼੍ਰੋਮਣੀ ਕਮੇਟੀ ਨੇ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਚਲਾਉਣ ਨੂੰ ਨਹੀਂ ਦਿੱਤੀ ਕੋਈ ਪ੍ਰਵਾਨਗੀ

Wednesday, Nov 23, 2022 - 05:00 PM (IST)

ਸ਼੍ਰੋਮਣੀ ਕਮੇਟੀ ਨੇ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਚਲਾਉਣ ਨੂੰ ਨਹੀਂ ਦਿੱਤੀ ਕੋਈ ਪ੍ਰਵਾਨਗੀ

ਅੰਮ੍ਰਿਤਸਰ (ਬਿਊਰੋ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ‘ਦਾਸਤਾਨ-ਏ-ਸਰਹਿੰਦ’ ਨਾਂ ਦੀ ਫ਼ਿਲਮ ਚਲਾਉਣ ਲਈ ਕਮੇਟੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਹਰਭਜਨ ਸਿੰਘ ਵਕਤਾ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਵੀ ਫ਼ਿਲਮ ਦੇ ਹਰ ਪਹਿਲੂ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਅਦ ਹੀ ਕੋਈ ਫ਼ੈਸਲਾ ਕੀਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਬਾਰੇ ਲਾਈਵ ਸ਼ੋਅ ’ਚ ਬੋਲਿਆ ਗੈਰੀ ਸੰਧੂ, ਕਿਹਾ– ‘ਜਾਂਦਾ-ਜਾਂਦਾ ਸਾਰਿਆਂ ਦਾ ਕੰਮ ਠੱਪ ਕਰਾ ਗਿਆ’

ਲਿਹਾਜ਼ਾ ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਚਲਾਉਣ ਨੂੰ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। ‘ਦਾਸਤਾਨ-ਏ-ਸਰਹਿੰਦ’ ਫ਼ਿਲਮ ਦਾ ਮਾਮਲਾ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਦੀ ਰੌਸ਼ਨੀ ’ਚ ਸ਼੍ਰੋਮਣੀ ਕਮੇਟੀ ਸੁਚੇਤ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ 2 ਦਸੰਬਰ ਨੂੰ ਰਿਲੀਜ਼ ਹੋ ਰਹੀ ਸੀ, ਜਿਸ ਨੂੰ ਫਿਲਹਾਲ ਮਨਜ਼ੂਰੀ ਨਹੀਂ ਮਿਲੀ ਹੈ। ਫ਼ਿਲਮ ’ਚ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ’ਚ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News